ਨਿਆਂ ਪ੍ਰਣਾਲੀ ਦਾ ਟੀਚਾ ਬਦਲਾ ਨਹੀਂ, ਸਗੋਂ ਪੁਨਰਵਾਸ ਹੋਣਾ ਚਾਹੀਦੈ : ਹਾਈ ਕੋਰਟ
ਇਹ ਮਾਮਲਾ ਇਕ ਅਜਿਹੇ ਦੋਸ਼ੀ ਨਾਲ ਜੁੜਿਆ ਹੈ, ਜਿਸ ਨੂੰ ਸਾਲ 1998 ’ਚ ਹੱਤਿਆ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਦੋਸ਼ੀ 20 ਸਾਲ ਤੋਂ ਵੱਧ ਦੀ ਸਜ਼ਾ ਕੱਟ ਚੁੱਕਾ ਹੈ ਤੇ ਰਿਆਇਤ ਵੀ ਪੂਰੀ ਕਰ ਚੁੱਕਾ ਸੀ। ਫਿਰ ਵੀ, ਸੂਬਾ ਪੱਧਰੀ ਕਮੇਟੀ ਨੇ ਸਤੰਬਰ 2025 ’ਚ ਉਸ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਨੂੰ ਠੁਕਰਾਉਂਦਿਆਂ ਮਾਮਲੇ ਨੂੰ ਅੱਗੇ ਲਈ ਟਾਲ ਦਿੱਤਾ ਸੀ।
Publish Date: Sat, 04 Apr 2026 09:55 AM (IST)
Updated Date: Sat, 04 Apr 2026 09:57 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫੈਸਲੇ ’ਚ ਕਿਹਾ ਹੈ ਕਿ ਨਿਆਂ ਪ੍ਰਣਾਲੀ ਦਾ ਟੀਚਾ ਕਰੂਰ ਬਦਲਾ ਨਹੀਂ, ਸਗੋਂ ਸੁਧਾਰ ਤੇ ਪੁਨਰਵਾਸ ਹੋਣਾ ਚਾਹੀਦਾ ਹੈ। ਕੋਰਟ ਨੇ ਇਕ ਦੋਹਰੇ ਹਤਿਆਕਾਂਡ ਦੇ ਦੋਸ਼ੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਖਾਰਜ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਮਾਮਲੇ 'ਤੇ ਦੁਬਾਰਾ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਮਾਮਲਾ ਇਕ ਅਜਿਹੇ ਦੋਸ਼ੀ ਨਾਲ ਜੁੜਿਆ ਹੈ, ਜਿਸ ਨੂੰ ਸਾਲ 1998 ’ਚ ਹੱਤਿਆ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਦੋਸ਼ੀ 20 ਸਾਲ ਤੋਂ ਵੱਧ ਦੀ ਸਜ਼ਾ ਕੱਟ ਚੁੱਕਾ ਹੈ ਤੇ ਰਿਆਇਤ ਵੀ ਪੂਰੀ ਕਰ ਚੁੱਕਾ ਸੀ। ਫਿਰ ਵੀ, ਸੂਬਾ ਪੱਧਰੀ ਕਮੇਟੀ ਨੇ ਸਤੰਬਰ 2025 ’ਚ ਉਸ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਨੂੰ ਠੁਕਰਾਉਂਦਿਆਂ ਮਾਮਲੇ ਨੂੰ ਅੱਗੇ ਲਈ ਟਾਲ ਦਿੱਤਾ ਸੀ।
ਹਾਈ ਕੋਰਟ ਨੇ ਮਹੱਤਵਪੂਰਨ ਟਿੱਪਣੀਆਂ ਕਰਦਿਆਂ ਕਿਹਾ ਕਿ ਕਰੂਰ ਬਦਲੇ ਨੂੰ ਉਤਸ਼ਾਹ ਨਹੀਂ ਦਿੱਤਾ ਜਾ ਸਕਦਾ ਅਤੇ ਭਾਵਨਾਵਾਂ ਦੇ ਆਧਾਰ 'ਤੇ ਸਖ਼ਤ ਦੰਡ ਨੂੰ ਵਧਾਉਣਾ ਠੀਕ ਨਹੀਂ ਹੈ। ਕੋਰਟ ਨੇ ਸਾਫ ਕੀਤਾ ਕਿ ਨਿਆਂ ਦਾ ਟੀਚਾ ਸਿਰਫ ਸਜ਼ਾ ਦੇਣਾ ਨਹੀਂ, ਸਗੋਂ ਸੁਧਾਰ ਕਰਨਾ ਵੀ ਹੈ।