ਨਿਊ ਚੰਡੀਗੜ੍ਹ ਨੇੜੇ ਹੋਇਆ ਭਿਆਨਕ ਹਾਦਸਾ, Punjab University ਦੇ 3 ਵਿਦਿਆਰਥੀਆਂ ਦੀ ਮੌਤ, ਇਕ ਦੀ ਹਾਲਤ ਗੰਭੀਰ
New Chandigarh Road Accident : ਹਾਦਸਾ ਤੜਕੇ ਉਦੋਂ ਵਾਪਰਿਆ ਜਦੋਂ ਵਿਦਿਆਰਥੀਆਂ ਦੀ ਗੱਡੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟਕਰਾ ਦਿੱਤੀ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ, ਪਰੰਤੂ ਤਿੰਨ ਵਿਦਿਆਰਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
Publish Date: Mon, 31 Mar 2025 10:34 AM (IST)
Updated Date: Mon, 31 Mar 2025 04:47 PM (IST)
Terrible Road Accident : ਅਮਰਜੀਤ ਸਿੰਘ, ਨਿਊ ਚੰਡੀਗੜ੍ਹ, ਪੰਜਾਬੀ ਜਾਗਰਣ : ਨਿਊ ਚੰਡੀਗੜ੍ਹ ਦੇ ਨੇੜੇ ਕੁਰਾਲੀ-ਸਿਸਵਾਂ ਰੋਡ 'ਤੇ ਅੱਜ ਸਵੇਰੇ ਤੜਕੇ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। ਹਾਦਸਾ ਤੜਕੇ ਉਦੋਂ ਵਾਪਰਿਆ ਜਦੋਂ ਵਿਦਿਆਰਥੀਆਂ ਦੀ ਗੱਡੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟਕਰਾ ਦਿੱਤੀ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ, ਪਰੰਤੂ ਤਿੰਨ ਵਿਦਿਆਰਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀਆਂ ਪਛਾਣਾਂ ਅਗਲੇ-ਵਾਲਿਆਂ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਹੀ ਜਾਰੀ ਕੀਤੀਆਂ ਜਾਣਗੀਆਂ। ਜ਼ਖ਼ਮੀ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਰੱਖਿਆ ਗਿਆ ਹੈ।