ਸਦਨ ਵਿਚ ਮਨਰੇਗਾ ਦੀ ਥਾਂ ਜੀ ਰਾਮ ਜੀ ਬਿਲ ਯੋਜਨਾਂ ਬਣਾਏ ਜਾਣ ’ਤੇ ਮਤੇ ਉੱਤੇ ਚਰਚਾ ਕਰਨ ਲਈ ਡਿਪਟੀ ਸਪੀਕਰ ਨੇ ਡਾ ਸੁੱਖੀ ਨੂੰ ਬੋਲਣ ਲਈ ਸਮਾਂ ਦੇ ਦਿੱਤਾ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸਪੀਕਰ ਨੂੰ ਪੁੱਛਿਆ ਕਿ ਡਾ. ਸੁੱਖੀ ਕਿਸ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ। ਡਿਪਟੀ ਸਪੀਕਰ ਹੈਰਾਨ ਹੋ ਗਏ ਅਤੇ ਕਿਹਾ ਕਿ "ਮੈਂ ਦੱਸਾਂਗਾ ਅਤੇ ਤੁਸੀ ਬੈਠ ਜਾਓ। ਪਰ, ਬਾਜਵਾ ਆਪਣੇ ਸਵਾਲ ’ਤੇ ਅੜੇ ਰਹੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਸਦਨ ਵਿਚ ਬੋਲਣ ਨੂੰ ਲੈ ਕੇ ਅੱਜ ਖੂਬ ਹੰਗਾਮਾ ਹੋਇਆ। ਸਦਨ ਵਿਚ ਹੁਕਮਰਾਨ ਧਿਰ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ ’ਚ ਉਲਝ ਗਏ। ਬਾਜਵਾ ਨੇ ਸਦਨ ਦੀ ਕਾਰਵਾਈ ਚਲਾ ਰਹੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਵਾਰ ਵਾਰ ਸਵਾਲ ਕੀਤਾ ਕਿ ਪਹਿਲਾਂ ਦੱਸਿਆ ਜਾਵੇ ਕਿ ਡਾ ਸੁੱਖੀ ਨੂੰ ਕਿਹੜੀ ਪਾਰਟੀ ਵਲੋਂ ਸਮਾਂ ਦਿੱਤਾ ਗਿਆ। ਡਿਪਟੀ ਸਪੀਕਰ ਕੋਈ ਜਵਾਬ ਨਹੀਂ ਦੇ ਸਕੇ। ਜਦਕਿ ਅਮਨ ਅਰੋੜਾ ਨੇ ਕਿਹਾ ਕਿ ਜਿਵੇਂ ਸੰਦੀਪ ਜਾਖੜ ਹੈ, ਉਵੇ ਹੀ ਸੁੱਖੀ ਹੈ। ਬਾਅਦ ਵਿਚ ਅਰੋੜਾ ਨੇਕਿਹਾ ਕਿ ਉਹ ਸਾਡੇ ਨਾਲ ਹੈ।
ਸਦਨ ਵਿਚ ਮਨਰੇਗਾ ਦੀ ਥਾਂ ਜੀ ਰਾਮ ਜੀ ਬਿਲ ਯੋਜਨਾਂ ਬਣਾਏ ਜਾਣ ’ਤੇ ਮਤੇ ਉੱਤੇ ਚਰਚਾ ਕਰਨ ਲਈ ਡਿਪਟੀ ਸਪੀਕਰ ਨੇ ਡਾ ਸੁੱਖੀ ਨੂੰ ਬੋਲਣ ਲਈ ਸਮਾਂ ਦੇ ਦਿੱਤਾ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸਪੀਕਰ ਨੂੰ ਪੁੱਛਿਆ ਕਿ ਡਾ. ਸੁੱਖੀ ਕਿਸ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ। ਡਿਪਟੀ ਸਪੀਕਰ ਹੈਰਾਨ ਹੋ ਗਏ ਅਤੇ ਕਿਹਾ ਕਿ "ਮੈਂ ਦੱਸਾਂਗਾ ਅਤੇ ਤੁਸੀ ਬੈਠ ਜਾਓ। ਪਰ, ਬਾਜਵਾ ਆਪਣੇ ਸਵਾਲ ’ਤੇ ਅੜੇ ਰਹੇ।
ਵਰਨਣਯੋਗ ਹੈ ਕਿ ਡਾ ਸੁੱਖੀ ਅਕਾਲੀ ਦਲ ਦੀ ਟਿਕਟ 'ਤੇ ਬੰਗਾ ਤੋਂ ਚੋਣ ਲੜੇ ਸਨ। ਬਾਅਦ ਵਿਚ ਉਹ 'ਆਪ' ਵਿਚ ਸ਼ਾਮਲ ਹੋ ਗਏ ਸਨ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਉਨ੍ਹਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ। ਹਾਈਕੋਰਟ ਨੇ ਸਪੀਕਰ ਨੂੰ ਇਸ ਮੁੱਦੇ ’ਤੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਜਵਾਬ ਦਿੱਤਾ ਕਿ "ਬਾਜਵਾ ਸਾਹਿਬ, ਕਾਂਗਰਸ ਵਿਚ ਜੋ ਰੁਤਬਾ ਸੰਦੀਪ ਜਾਖੜ ਦਾ ਹੈ, ਉਹੀ ਰੁਤਬਾ ਅਕਾਲੀ ਦਲ ਵਿਚ ਡਾ. ਸੁੱਖੀ ਦਾ ਹੈ। ਬਾਜਵਾ ਨੇ ਜਵਾਬ ਦਿੱਤਾ ਕਿ ਸੰਦੀਪ ਜਾਖੜ ਸਾਡਾ ਮੈਂਬਰ ਨਹੀਂ ਹੈ।
ਡਾ ਸੁੱਖੀ 'ਤੇ ਬਾਜਵਾ ਦੀ ਜ਼ਿੱਦ ਨੂੰ ਦੇਖ ਕੇ ਆਮ ਆਦਮੀ ਪਾਰਟੀ ਨੇ ਬਾਜਵਾ 'ਤੇ ਜ਼ੁਬਾਨੀ ਹਮਲਾ ਕੀਤਾ, ਇਸਨੂੰ ਦਲਿਤ ਵਿਰੋਧੀ ਕਿਹਾ। ਡਿਪਟੀ ਸਪੀਕਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਲ ਕੀਤਾ ਕਿ ਜਦੋਂ ਵੀ ਕੋਈ ਵਰਕਰਾਂ ਬਾਰੇ ਬੋਲਦਾ ਹੈ ਤਾਂ ਬਾਜਵਾ ਵਿਰੋਧ ਕਿਉਂ ਕਰਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਹਿਸ ਨਹੀ ਹੋਣਾ ਦੇਣਾ ਚਾਹੁੰਦੇ। ਇਹ ਕਿਸੇ ਗਰੀਬ ਵਿਅਕਤੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ।