ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ,ਅਪਲਾਈ ਕਰਨ ਦੀ ਆਖਰੀ ਮਿਤੀ 15 ਨਵੰਬਰ
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ sswcd.punjab.gov.in ਤੇ ਆਪਣੇ ਵੇਰਵੇ ਭਰ ਸਕਦੇ ਹਨ। ਇਹਨਾਂ ਅਸਾਮੀਆਂ ਨੂੰ ਭਰਨ ਦੀ ਆਖਰੀ ਮਿਤੀ 15 ਨਵੰਬਰ 2022 ਹੈ।
Publish Date: Thu, 03 Nov 2022 03:50 PM (IST)
Updated Date: Thu, 03 Nov 2022 03:53 PM (IST)
ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ : ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਿਸ਼ਨ ਵਾਤਸਲਿਆ ਅਧੀਨ ਵੱਖ -ਵੱਖ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਿਸ਼ਨ ਵਾਤਸਲਿਆ ਸਕੀਮ ਅਪ੍ਰੈਲ 2022 ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸਕੀਮ ਦਾ ਮਿਸ਼ਨ ਬੱਚਿਆਂ ਦੀ ਸੁਰੱਖਿਆਂ, ਉਹਨਾ ਦੇ ਅਧਿਕਾਰ ਅਤੇ ਸਰਵਪੱਖੀ ਨੂੰ ਯਕੀਨੀ ਬਨਾਉਣਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਟੋਰ ਕੀਪਰ ਕਮ ਅਕਾਊਟੈਂਟ, ਪੈਰਾ ਮੈਡੀਕਲ ਸਟਾਫ, ਕੁੱਕ, ਹਾਊਸ ਕੀਪਰ ਅਤੇ ਹੈਲਪਰ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ sswcd.punjab.gov.in ਤੇ ਆਪਣੇ ਵੇਰਵੇ ਭਰ ਸਕਦੇ ਹਨ। ਇਹਨਾਂ ਅਸਾਮੀਆਂ ਨੂੰ ਭਰਨ ਦੀ ਆਖਰੀ ਮਿਤੀ 15 ਨਵੰਬਰ 2022 ਹੈ। ਪੰਜਾਬ ਸਰਕਾਰ ਵੱਲੋਂ ਭਰਤੀ ਨੋਟਿਸ ਲਈ ਜੇਕਰ ਭਵਿੱਖ ਵਿੱਚ ਕੋਈ ਸੋਧ (ਸੋਧਾਂ) ਕੀਤੀ ਜਾਂਦੀ ਹੈ ਤਾਂ ਉਹ sswcd.punjab.gov.in ਵੈਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।