ਸ਼੍ਰੀ ਬਾਂਕੇ ਬਿਹਾਰੀ ਜੀ ਸਾਲਾਨਾ ਤਿਉਹਾਰ ਮਨਾਇਆ
ਸ਼੍ਰੀ ਬਾਂਕੇ ਬਿਹਾਰੀ ਜੀ 9ਵਾਂ ਸਾਲਾਨਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ
Publish Date: Thu, 20 Nov 2025 08:53 PM (IST)
Updated Date: Fri, 21 Nov 2025 04:14 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗਊਸ਼ਾਲਾ ਸੇਵਾ ਸੰਮਤੀ ਖਰੜ ’ਚ ਸਥਿਤ ਸ਼੍ਰੀ ਬਾਂਕੇ ਬਿਹਾਰੀ ਜੀ ਮੰਦਰ ਵਿਖੇ 9ਵਾਂ ਸਾਲਾਨਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਚ ’ਸ਼ੇਸ਼ ਪੂਜਾ ਨਾਲ ਮੰਦਰ ’ਚ ਸਥਾਪਿਤ ਸ੍ਰੀ ਬਾਂਕੇ ਬਿਹਾਰੀ ਜੀ ਦੀ ਮੂਰਤੀ ਨੂੰ ਨਵੇਂ ਕੱਪੜੇ ਪਹਿਨਾਏ ਗਏ। ਇਸ ਮੌਕੇ ਸ਼ਰਧਾਲੂਆਂ ਨੇ ਰਸਮਾਂ ਅਨੁਸਾਰ ਪੂਜਾ-ਅਰਚਨਾ ਕੀਤੀ ਤੇ ਭਜਨ ਕੀਰਤਨ ਸੁਣਿਆ। ਗੋਪਾਲ ਚੌਧਰੀ ਪਾਰਟੀ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ ਤੇ ਸ਼ਰਧਾਲੂਆਂ ਨੇ ਨੱਚਦੇ ਹੋਏ ਭਜਨਾਂ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਧਾਨ ਭੁਪਿੰਦਰ ਕੁਮਾਰ ਸ਼ਰਮਾ, ਡਾ. ਮਹਿੰਦਰ ਸਿੰਘ, ਅਮਿਤ ਸੇਠੀ, ਚੰਦਨ ਮਿਸ਼ਰਾ, ਮਹਿੰਦਰ ਬਜਾਜ, ਨਰੇਸ਼ ਗੁਪਤਾ, ਮਨੀ ਜੈਨ, ਵਿੱਕੀ ਮੋਹਲ, ਕਮਲ, ਅਸ਼ੀਸ਼, ਰਾਕੇਸ਼ ਭੱਲਾ, ਰਣਜੀਤ ਸਿੰਘ, ਅਰੁਣ ਉੱਪਲ, ਸੰਦੀਪ ਉੱਪਲ, ਤੋਸ਼ਾਰ ਟਰੇਡਰਸ, ਗੌਰਵ ਸ਼ਰਮਾ, ਭੁਪਿੰਦਰ ਕਾਲੀਆ ਕਰਨਵੀਰ ਕਰਵਲ, ਸੁਨੀਲ ਗਰਗ ਆਦਿ ਮੌਜੂਦ ਸਨ।