ਸ਼ਹੀਦ ਗੁਰਪ੍ਰੀਤ ਸਿੰਘ ਚੈਰੀਟੇਬਲ ਅਕੈਡਮੀ ਨੌਜਵਾਨਾਂ ਲਈ ਵਰਦਾਨ ਸਾਬਿਤ
ਸ਼ਹੀਦ ਗੁਰਪ੍ਰੀਤ ਸਿੰਘ ਚੈਰੀਟੇਬਲ ਅਕੈਡਮੀ ਨੌਜਵਾਨਾਂ ਲਈ ਵਰਦਾਨ ਸਾਬਿਤ,
Publish Date: Sun, 18 Jan 2026 07:13 PM (IST)
Updated Date: Sun, 18 Jan 2026 07:16 PM (IST)

280 ਤੋਂ ਵੱਧ ਨੌਜਵਾਨ ਸਿਖਲਾਈ ਲੈਣ ਤੋਂ ਬਾਅਦ ਸਰਕਾਰੀ ਵਿਭਾਗਾਂ ਵਿਚ ਦੇ ਰਹੇ ਹਨ ਸੇਵਾਵਾਂ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਨੇੜਲੇ ਪਿੰਡ ਧਰਮਗੜ੍ਹ ’ਚ ਸ਼ਹੀਦ ਗੁਰਪ੍ਰੀਤ ਸਿੰਘ ਚੈਰੀਟੇਬਲ ਅਕਾਦਮੀ ’ਚ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਅਕਾਦਮੀ ਮੁੱਖੀ ਸਾਹਿਬ ਸਿੰਘ ਧਰਮਗੜ੍ਹ ਵੱਲੋਂ ਸਰਕਾਰੀ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਅਕਾਦਮੀ ਪਿਛਲੇ ਡੇਢ ਦਹਾਕੇ ਤੋਂ ਸਾਹਿਬ ਸਿੰਘ ਧਰਮਗੜ੍ਹ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ, ਜਿਸ ਵਿਚ ਨੌਜਵਾਨਾਂ ਮੁੰਡੇ ਅਤੇ ਕੁੜੀਆਂ ਨੂੰ ਮੁਫ਼ਤ ਚ ਗਰਾਊਂਡ ਦੀ ਸਿਖਲਾਈ ਅਤੇ ਕੰਪੀਟੀਸ਼ਨ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਸਾਹਿਬ ਸਿੰਘ ਨੇ ਦੱਸਿਆ ਕਿ ਇਹ ਅਕੈਡਮੀ 2009 ਚ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਤੱਕ ਲਗਭਗ 280 ਤੋਂ ਵੱਧ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ, ਭਾਰਤੀ ਫ਼ੌਜ, ਅਰਧ ਸੈਨਿਕ ਬਲਾਂ, ਹੋਰ ਸਿਵਿਲ ਡਿਪਾਰਟਮੈਂਟਾਂ ਵਿਚ ਭਰਤੀ ਹੋ ਚੁੱਕੇ ਹਨ ਅਤੇ 2016 ਵਿਚ ਪੰਜਾਬ ਪੁਲਿਸ ਦੀ ਸਿੱਧੀ ਭਰਤੀ ਰਾਹੀਂ ਇਸੇ ਅਕੈਡਮੀ ਦੇ 8 ਨੌਜਵਾਨ ਮੁੰਡੇ ਅਤੇ ਕੁੜੀਆਂ ਸਬ-ਇੰਸਪੈਕਟਰ ਭਰਤੀ ਹੋਈ ਸਨ। ਸਾਹਿਬ ਸਿੰਘ ਨੇ ਦੱਸਿਆ ਕਿ ਅਕੈਡਮੀ ਵੱਲੋਂ ਇਹ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਹਰ ਨੌਜਵਾਨ ਮੁੰਡਾ ਅਤੇ ਕੁੜੀ ਸਿਖਲਾਈ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਕੈਡਮੀ ਵਿਚ ਆਏ ਨੌਜਵਾਨਾਂ ਲਈ ਅਧਿਆਪਕ ਵੱਲੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਕੋਚ ਵੱਲੋਂ ਨੌਜਵਾਨਾਂ ਨੂੰ ਗਰਾਊਂਡ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿਚ ਦੌੜ, ਉੱਚੀ ਅਤੇ ਲੰਮੀ ਛਾਲ ਆਦਿ ਦੇ ਗੁਰ ਦੱਸੇ ਜਾਂਦੇ ਹਨ। ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਸਮੇਤ ਹਰਿਆਣਾ ਦੇ ਕਈ ਪਿੰਡਾਂ ਦੇ ਨੌਜਵਾਨ ਇਥੇ ਸਿਖਲਾਈ ਲੈ ਰਹੇ ਹਨ ਅਤੇ ਪੇਪਰ ਦੀ ਤਿਆਰੀ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 2025 ਦੀ ਪੰਜਾਬ ਪੁਲਿਸ ਸਿਪਾਹੀ ਭਰਤੀ ਹੋਣ ਵਾਲੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਪ੍ਰਾਪਤ ਹੋਏ ਹਨ, ਵਿਚ ਮੀਨੂ ਰਾਣੀ ਪੁੱਤਰੀ ਕੁਲਦੀਪ ਸਿੰਘ ਪਿੰਡ ਮੈਦਾਨਾਂ ਜ਼ਿਲ੍ਹਾ ਪਟਿਆਲਾ, ਰਜਵਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਪਿੰਡ ਜੌਲਾਂ ਕਲਾਂ, ਅਨੂੰ ਰਾਣੀ ਪੁੱਤਰ ਮਦਨ ਲਾਲ ਪਿੰਡ ਤੋਫਾਪੁਰ, ਹਰਜਿੰਦਰ ਕੌਰ ਪੁੱਤਰੀ ਸ਼ਾਮ ਲਾਲ ਪਿੰਡ ਕੂੜਾਵਾਲਾ, ਆਂਚਲ ਪਿੰਡ ਧਰਮਗੜ੍ਹ, ਮਹਿਕ ਪਿੰਡ ਧਰਮਗੜ੍ਹ ਅਤੇ ਐੱਸਐੱਸਸੀ ਕਾਂਸਟੇਬਲ ਜੀਡੀ 2025 ਦੀ ਭਰਤੀ ਵਿਚ ਪਿੰਡ ਲਾਲੜੂ ਦੀ ਲੜਕੀ ਸਵੀਤਾ ਰਾਣੀ ਪੁੱਤਰੀ ਦਰਸ਼ਨ ਸਿੰਘ, ਸੀਆਈਐੱਸਐੱਫ ਵਿਚ ਨਿਤੀਕਾ ਰਾਣਾ ਪੁੱਤਰੀ ਕਰਨਵੀਰ ਸਿੰਘ ਪਿੰਡ ਮਗਰਾ, ਸੀਆਰਪੀਐੱਫ ਅਤੇ ਅਗਨੀਵੀਰ ਵਿਚ ਭਰਤੀ ਹੋਏ ਸ਼ਹਿਬਾਜ਼ ਪੁੱਤਰ ਵਾਜਿਦ ਪਿੰਡ ਜੌਲਾਂ ਕਲਾਂ, ਲਵਪ੍ਰੀਤ ਪੁੱਤਰ ਸ਼ੀਸ਼ਪਾਲ, ਵਿਸ਼ਾਲ ਕੁਮਾਰ ਪੁੱਤਰ ਸਤਪਾਲ ਸਿੰਘ ਹਨ, ਜਿਨ੍ਹਾਂ ਦਾ ਅੱਜ ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ ਜਿੱਥੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ, ਵਿਖੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।