ਪੰਜਾਬ 'ਚ BJP ਨੂੰ ਝਟਕਾ : ਸਾਬਕਾ ਮੰਤਰੀ ਸਤਪਾਲ ਗੋਸਾਈਂ ਦੇ ਪੋਤੇ ਅਮਿਤ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ X 'ਤੇ ਸਾਂਝੀ ਕੀਤੀ ਪੋਸਟ
Punjab Assembly Election ਤੋਂ ਪਹਿਲਾਂ ਇਹ ਭਾਜਪਾ ਲਈ ਇਕ ਤਰ੍ਹਾਂ ਦਾ ਝਟਕਾ ਹੈ। ਅਮਿਤ ਗੋਸਾਈਂ ਸੈਂਟਰਲ ਵਿਧਾਨ ਸਭਾ ਖੇਤਰ ਤੋਂ ਆਉਂਦੇ ਹਨ। ਉਨ੍ਹਾਂ ਦੇ ਦਾਦਾ ਮਰਹੂਮ ਸਤਪਾਲ ਗੋਸਾਈਂ ਇਸੇ ਵਿਧਾਨ ਸਭਾ ਤੋਂ ਚੋਣ ਲੜਦੇ ਸਨ ਤੇ ਵਿਧਾਇਕ ਬਣੇ। ਬਾਅਦ ਵਿੱਚ ਉਹ ਮੰਤਰੀ ਵੀ ਬਣੇ।
Publish Date: Tue, 10 Mar 2026 01:07 PM (IST)
Updated Date: Tue, 10 Mar 2026 01:49 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਭਾਜਪਾ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਦੇ ਪੋਤੇ ਅਤੇ ਸੂਬਾਈ ਬੁਲਾਰੇ ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ 'ਚ ਅਕਾਲੀ ਦਲ ਪਾਰਟੀ ਦੇ ਸੁਪਰੀਮੋ ਸੁਖਬੀਰ ਬਾਦਲ ਨੇ ਅਮਿਤ ਗੋਸਾਈਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਇਸ ਸਬੰਧ ਵਿੱਚ ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਨੇ ਆਪਣੇ ਐਕਸ (X) ਪੋਸਟ 'ਤੇ ਅਮਿਤ ਗੋਸਾਈਂ ਦੇ ਸ਼ਾਮਲ ਹੋਣ ਦੀ ਫੋਟੋ ਸਾਂਝੀ ਕੀਤੀ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਬੀਜੇਪੀ ਲਈ ਇੱਕ ਤਰ੍ਹਾਂ ਦਾ ਝਟਕਾ ਹੈ। ਅਮਿਤ ਗੋਸਾਈਂ ਸੈਂਟਰਲ ਵਿਧਾਨ ਸਭਾ ਖੇਤਰ ਤੋਂ ਆਉਂਦੇ ਹਨ। ਉਨ੍ਹਾਂ ਦੇ ਦਾਦਾ ਮਰਹੂਮ ਸਤਪਾਲ ਗੋਸਾਈਂ ਇਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਸਨ ਤੇ ਵਿਧਾਇਕ ਬਣੇ। ਬਾਅਦ 'ਚ ਉਹ ਮੰਤਰੀ ਵੀ ਬਣੇ।
ਇਸ ਇਲਾਕੇ 'ਚ ਗੋਸਾਈਂ ਪਰਿਵਾਰ ਦੀ ਚੰਗੀ ਪਕੜ ਹੈ। ਲਿਹਾਜ਼ਾ ਅਮਿਤ ਗੋਸਾਈਂ ਦੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਨਾਲ ਭਾਰਤੀ ਜਨਤਾ ਪਾਰਟੀ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਫਿਲਹਾਲ ਅਮਿਤ ਗੋਸਾਈਂ ਨੇ ਅਕਾਲੀ ਦਲ ਜੁਆਇਨ ਕਰ ਲਈ ਹੈ। ਸੂਤਰਾਂ ਅਨੁਸਾਰ ਅਮਿਤ ਗੋਸਾਈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ।