ਬੰਦੀ ਸਿੰਘਾਂ ਦੀ ਰਿਹਾਈ : 7 ਮਈ ਨੂੰ ਖੁਦ ਨੂੰ ਜੰਜੀਰਾਂ ਨਾਲ ਜਕੜ ਕੇ ਸੰਸਦ ਵੱਲ ਚਾਲੇ ਪਾਉਣਗੇ ਸਿੱਖ
ਕਾਲੇ ਕੱਪੜੇ ਪਾ ਕੇ ਅਤੇ ਆਪਣੇ ਆਪ ਨੂੰ ਜੰਜੀਰਾਂ ਵਿੱਚ ਜਕੜ ਕੇ ਸ਼ਾਂਤਮਈ ਤਰੀਕੇ ਨਾਲ ਮੁਹਾਲੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ। ਪੁਆਧ ਦੀ ਸੰਗਤ ਅਤੇ ਪੰਜਾਬ ਤੇ ਹੋਰ ਸੂਬਿਆਂ ਤੋਂ ਵੀ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।
Publish Date: Fri, 01 May 2026 05:12 PM (IST)
Updated Date: Fri, 01 May 2026 05:14 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਵਾਈਪੀਐਸ ਚੌਕ ਨੇੜੇ ਲਾਏ ਪੱਕੇ ਮੋਰਚੇ ਨੂੰ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਸ਼ੁੱਕਰਵਾਰ ਨੂੰ ਕੌਮੀ ਇਨਸਾਫ਼ ਮੋਰਚੇ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
7 ਮਈ ਨੂੰ ਇਨਸਾਫ ਪਸੰਦ ਲੋਕ, ਕੌਮੀ ਇਨਸਾਫ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਅਤੇ ਮੈਂਬਰ ਹੋਰਨਾਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਾਲੇ ਕੱਪੜੇ ਪਾ ਕੇ ਅਤੇ ਆਪਣੇ ਆਪ ਨੂੰ ਜੰਜੀਰਾਂ ਵਿੱਚ ਜਕੜ ਕੇ ਸ਼ਾਂਤਮਈ ਤਰੀਕੇ ਨਾਲ ਮੁਹਾਲੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ। ਪੁਆਧ ਦੀ ਸੰਗਤ ਅਤੇ ਪੰਜਾਬ ਤੇ ਹੋਰ ਸੂਬਿਆਂ ਤੋਂ ਵੀ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।
ਅੱਜ ਹੋਈ ਅਹਿਮ ਮੀਟਿੰਗ ਵਿਚ ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਘੜੂਆਂ, ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਕਰਨੈਲ ਸਿੰਘ ਪੰਜੋਲੀ, ਬਲਜੀਤ ਸਿੰਘ ਭਾਊ, ਬਲਜਿੰਦਰ ਸਿੰਘ ਖਾਲਸਾ, ਪਾਲ ਸਿੰਘ ਫਰਾਂਸ, ਗੁਰਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਇੰਦਰਬੀਰ ਸਿੰਘ ਪਟਿਆਲਾ, ਰਸ਼ਪਾਲ ਸਿੰਘ ਚੰਡੀਗੜ੍ਹ, ਬਾਬਾ ਰਾਜਾ ਰਾਜ ਸਿੰਘ, ਜਗਬੀਰ ਸਿੰਘ ਘੜੂੰਆਂ, ਬਾਬਾ ਪਰਮਜੀਤ ਸਿੰਘ, ਅਵਤਾਰ ਸਿੰਘ ਬੜੈਲ, ਮੱਖਣ ਸਿੰਘ ਮਾਨਸਾ, ਹਾਈਜੈਕ ਤਜਿੰਦਰ ਸਿੰਘ , ਪਰਵਿੰਦਰ ਸਿੰਘ ਮਲੋਆ, ਬਲਜੀਤ ਸਿੰਘ ਰੁੜਕੀ ਪੁਖਤਾ, ਰੇਸ਼ਮ ਸਿੰਘ ਖਰੜ, ਗੋਬਿੰਦ ਸਿੰਘ, ਸੁਖਬੀਰ ਸਿੰਘ , ਗੁਰਦੀਪ ਸਿੰਘ, ਜਸਵੰਤ ਸਿੰਘ ਮਾਨਸਾ ਆਦਿ ਹਾਜ਼ਰ ਸਨ।