ਟਰੇਡ ਕਮਿਸ਼ਨ ਦਾ ਚੇਅਰਮੈਨ ਬਣਨ 'ਤੇ ਰਣਜੀਤਪਾਲ ਸਿੰਘ ਦਾ ਸਨਮਾਨ
ਟਰੇਡ ਕਮਿਸ਼ਨ ਦਾ ਚੇਅਰਮੈਨ ਬਣਨ 'ਤੇ ਰਣਜੀਤਪਾਲ ਸਿੰਘ ਦਾ ਸਨਮਾਨ
Publish Date: Wed, 14 Jan 2026 07:57 PM (IST)
Updated Date: Wed, 14 Jan 2026 08:00 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਪਿੰਡ ਚਾਉ ਮਾਜਰਾ ਤੋਂ ਸਰਪੰਚ ਅਮਰਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਤੇ ਪਿੰਡ ਸਨੇਟਾ ਤੋਂ ਅਹਿਲਕਾਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਟਰੇਡ ਕਮਿਸ਼ਨ ਦੇ ਚੇਅਰਮੈਨ ਬਣਨ ਦੇ ਮੌਕੇ ’ਤੇ ਰਣਜੀਤਪਾਲ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇ ਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰਣਜੀਤਪਾਲ ਸਿੰਘ ਨੇ ਮਿਲੇ ਸਨਮਾਨ ’ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲਿਆ ਪਿਆਰ ਅਤੇ ਸਹਿਯੋਗ ਉਨ੍ਹਾਂ ਲਈ ਵੱਡੀ ਪ੍ਰੇਰਣਾ ਹੈ ਅਤੇ ਉਹ ਇਸ ਭਰੋਸੇ ’ਤੇ ਖਰਾ ਉਤਰਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਇਸ ਮੌਕੇ ਮਲਕੀਤ ਸਿੰਘ, ਪ੍ਰਧਾਨ ਰਾਮਗੜ੍ਹੀਆ ਭਾਈਚਾਰਾ ਵੀ ਹਾਜ਼ਰ ਰਹੇ। ਚੇਅਰਮੈਨ ਰਣਜੀਤਪਾਲ ਸਿੰਘ ਨੇ ਸਰਪੰਚ ਅਮਰਦੀਪ ਸਿੰਘ, ਅਹਿਲਕਾਰ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਲੋਕ ਸੇਵਾ ਅਤੇ ਵਪਾਰੀ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਪ੍ਰੇਰਣਾ ਦੇਵੇਗਾ।