ਵਿਜੀਲੈਂਸ ਹੈੱਡਕੁਆਰਟਰ 'ਤੇ CBI ਦੀ ਕਾਰਵਾਈ ਨੂੰ ਰੰਧਾਵਾ ਨੇ ਦੱਸਿਆ ਪੰਜਾਬ ਲਈ 'ਸ਼ਰਮਨਾਕ'; ਮਾਨ ਸਰਕਾਰ 'ਤੇ ਸਾਧਿਆ ਨਿਸ਼ਾਨਾ
ਉਨ੍ਹਾਂ ਦੋਸ਼ ਲਾਇਆ ਕਿ ਇਹ ਘਟਨਾ ਮਾਨ ਸਰਕਾਰ ਦੇ "ਸੰਸਥਾਗਤ ਭ੍ਰਿਸ਼ਟਾਚਾਰ" ਨੂੰ ਬੇਨਕਾਬ ਕਰਦੀ ਹੈ। ਰੰਧਾਵਾ ਨੇ ਮੰਗ ਕੀਤੀ ਕਿ ਇਸ ਸਰਕਾਰ ਦੌਰਾਨ ਦਰਜ ਕੀਤੇ ਗਏ ਸਾਰੇ ਸ਼ੱਕੀ ਵਿਜੀਲੈਂਸ ਕੇਸਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਦਿਨ ਨੂੰ ਪੰਜਾਬ ਲਈ ਬਹੁਤ ਸ਼ਰਮਨਾਕ ਕਰਾਰ ਦਿੱਤਾ।
Publish Date: Tue, 12 May 2026 10:46 AM (IST)
Updated Date: Tue, 12 May 2026 10:47 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿਜੀਲੈਂਸ ਹੈੱਡਕੁਆਰਟਰ 'ਤੇ ਸੀਬੀਆਈ (CBI) ਵੱਲੋਂ ਮਾਰੀ ਗਈ ਰੇਡ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੁੱਖ ਮੰਤਰੀ ਖੁਦ ਵਿਜੀਲੈਂਸ ਵਿਭਾਗ ਦੇ ਮੁਖੀ ਹੋਣ, ਪਰ ਫਿਰ ਵੀ ਵਿਜੀਲੈਂਸ ਚੀਫ਼ ਦਾ ਰੀਡਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫ਼ਰਾਰ ਹੋਵੇ ਅਤੇ ਕੇਂਦਰੀ ਏਜੰਸੀ ਨੂੰ ਹੈੱਡਕੁਆਰਟਰ ਸੀਲ ਕਰਨਾ ਪਵੇ