ਪੰਜਾਬ ਦੇ ਡੇਅਰੀ ਖੇਤਰ ਨੂੰ ਅਮੂਲ ਮਾਡਲ ਅਪਣਾਉਣਾ ਪਵੇਗਾ, ਐੱਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਦਿੱਤਾ ਜ਼ੋਰ
ਡਾ. ਸਾਹਨੀ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬ ’ਚ ਗਊਆਂ ਦੀ ਉੱਚ ਉਤਪਾਦਕਤਾ ਅਤੇ ਚਾਰਾ ਤੇ ਪਸ਼ੂ ਖੁਰਾਕ ਦੀ ਯੋਗਤਾ ਹੋਣ ਦੇ ਬਾਵਜੂਦ ਪੰਜਾਬ ਰਾਜ ਡੇਅਰੀ ਫਾਰਮਿੰਗ ਨੂੰ ਉਸ ਪੱਧਰ ਤੱਕ ਵਿਕਸਿਤ ਨਹੀਂ ਕੀਤਾ ਕਿ ਉਹ ਡੇਅਰੀ ਸਹਿਕਾਰਤਾਵਾਂ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਉਤਪਾਦਨ ਤੇ ਵਪਾਰ ’ਚ ਦੇਸ਼ ਦਾ ਮੋਹਰੀ ਸੂਬਾ ਬਣ ਸਕੇ ਤੇ ਨਿਰਯਾਤ ਨੂੰ ਵੀ ਬੜ੍ਹਾਵਾ ਦੇ ਸਕੇ।
Publish Date: Wed, 13 May 2026 08:42 AM (IST)
Updated Date: Wed, 13 May 2026 08:45 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ’ਚ ਡੇਅਰੀ ਫਾਰਮਿੰਗ ਤੇ ਡੇਅਰੀ ਸਹਿਕਾਰਤਾਵਾਂ ਦੀਆਂ ਅਪਾਰ ਸੰਭਾਵਨਾਵਾਂ ਹਨ ਤੇ ਪੰਜਾਬ ਨੂੰ ਗੁਜਰਾਤ ਦੇ ਸਫਲ ਅਮੂਲ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ ਅਤੇ ਸੂਬੇ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਇਹ ਗੱਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਨਵੀਂ ਦਿੱਲੀ ’ਚ ਦੇਸ਼ ਦੇ ਉੱਘੇ ਵਪਾਰ ਤੇ ਉਦਯੋਗ ਸੰਗਠਨ ਸੀਆਈਆਈ ਦੇ ਸਾਲਾਨਾ ਸੰਮੇਲਨ ਦੌਰਾਨ ਆਪਣੇ ਭਾਸ਼ਣ ’ਚ ਕਹੀ।
ਡਾ. ਸਾਹਨੀ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬ ’ਚ ਗਊਆਂ ਦੀ ਉੱਚ ਉਤਪਾਦਕਤਾ ਅਤੇ ਚਾਰਾ ਤੇ ਪਸ਼ੂ ਖੁਰਾਕ ਦੀ ਯੋਗਤਾ ਹੋਣ ਦੇ ਬਾਵਜੂਦ ਪੰਜਾਬ ਰਾਜ ਡੇਅਰੀ ਫਾਰਮਿੰਗ ਨੂੰ ਉਸ ਪੱਧਰ ਤੱਕ ਵਿਕਸਿਤ ਨਹੀਂ ਕੀਤਾ ਕਿ ਉਹ ਡੇਅਰੀ ਸਹਿਕਾਰਤਾਵਾਂ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਉਤਪਾਦਨ ਤੇ ਵਪਾਰ ’ਚ ਦੇਸ਼ ਦਾ ਮੋਹਰੀ ਸੂਬਾ ਬਣ ਸਕੇ ਤੇ ਨਿਰਯਾਤ ਨੂੰ ਵੀ ਬੜ੍ਹਾਵਾ ਦੇ ਸਕੇ।
ਉਨ੍ਹਾਂ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੀਆਂ ਸਹਿਕਾਰਤਾਵਾਂ, ਸਵੈ-ਸਹਾਇਤਾ ਸਮੂਹਾਂ ਤੇ ਪਿੰਡਾਂ ਦੇ ਉਦਯੋਗਾਂ ਨੂੰ ਵਧੇਰੇ ਮਜ਼ਬੂਤ ਸੰਸਥਾਗਤ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਖੇਤਰ ਸਹਿਕਾਰਤਾਵਾਂ ਨਾਲ ਸਹਿਯੋਗ ਕਰ ਕੇ ਪੇਂਡੂ ਮੰਗ ਨੂੰ ਵਧਾਉਣ ਤੇ ਸਮਾਜਿਕ ਇੰਟਰਪ੍ਰਾਈਜਿਜ਼ ਨੂੰ ਪ੍ਰੋਤਸਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।