ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ: ਗਾਇਕ ਮਨਕੀਰਤ ਔਲਖ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ‘ਸੋਨਾਲੀਕਾ ਟਰੈਕਟਰ’ ਭੇਟ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਮਨਕੀਰਤ ਨੇ ਇਹ ਟਰੈਕਟਰ ਨਿਸ਼ਾਨ ਸਾਹਿਬ ਨੇੜੇ ਖੜ੍ਹਾ ਕਰਕੇ ਟਰੈਕਟਰ ਦੀ ਚਾਬੀ ਗੁਰਦੁਆਰਾ ਸਾਹਿਬ ਦੇ ਦਫ਼ਤਰ ’ਚ ਦਿੱਤੀ ਗਈ। ਟਰੈਕਟਰ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹੈ।
Publish Date: Sun, 26 Apr 2026 09:43 AM (IST)
Updated Date: Sun, 26 Apr 2026 09:59 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰ ਸੇਵਾ ਲਈ ਉੱਘੇ ਪੰਜਾਬੀ ਗਾਇਕ ਮਨਕੀਰਤ ਔਲਖ ਵੱਲੋਂ ਟਰੈਕਟਰ ਭੇਟ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਮਨਕੀਰਤ ਨੇ ਇਹ ਟਰੈਕਟਰ ਨਿਸ਼ਾਨ ਸਾਹਿਬ ਨੇੜੇ ਖੜ੍ਹਾ ਕਰਕੇ ਟਰੈਕਟਰ ਦੀ ਚਾਬੀ ਗੁਰਦੁਆਰਾ ਸਾਹਿਬ ਦੇ ਦਫ਼ਤਰ ’ਚ ਦਿੱਤੀ ਗਈ। ਟਰੈਕਟਰ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹੈ।
ਜ਼ਿਕਰਯੋਗ ਹੈ ਕਿ ਸ਼ਹੀਦਾਂ ਦੇ ਇਸ ਅਸਥਾਨ ਪ੍ਰਤੀ ਸੰਗਤ ’ਚ ਬਹੁਤ ਮਾਨਤਾ ਹੈ। ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ-ਸਮੇਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸਾਂ, ਨਗਰ ਕੀਰਤਨ ਲਈ ਸੁੰਦਰ ਆਲੀਸ਼ਾਨ ਪਾਲਕੀ ਸਾਹਿਬ ਵਾਲੀ ਗੱਡੀ, ਕਵਾਲਿਸ, ਸਕਾਰਪੀਓ, ਮਹਿੰਦਰਾ ਮਰਾਜ਼ੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 4 ਸਵਰਾਜ ਟਰੈਕਟਰ, ਇਕ ਫੋਰਡ ਟਰੈਕਟਰ, ਇਕ ਜੋਨ ਡੀਅਰ ਟਰੈਕਟਰ, 2 ਸੋਨਾਲੀਕਾ ਟਰੈਕਟਰ, ਮਹਿੰਦਰਾ ਪਿੱਕਅੱਪ, ਮਹਿੰਦਰਾ ਯੂਟੀਲੀਟੀ, ਮਹਿੰਦਰਾ ਕੈਂਪਰ, ਮਹਿੰਦਰ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੈ ਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿ ਭੇਟ ਕੀਤਾ ਗਿਆ ਹੈ।