SC ਕਮਿਸ਼ਨ ਦੀ ਸਖ਼ਤੀ: ਜਨਗਣਨਾ ਫਾਰਮਾਂ 'ਚ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ 'ਤੇ ਡਾਇਰੈਕਟਰ ਤਲਬ
ਜਿਸ ਸਬੰਧੀ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦਿਆਂ ਮਿਤੀ 13 ਮਈ ਡਾ ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਕਲਿਆਣ ਵਿਭਾਗ ਪੰਜਾਬ ਅਤੇ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਨੋਡਲ ਅਫ਼ਸਰ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨ ਦਫਤਰ ਵਿਖੇ ਨਿੱਜੀ ਪੱਧਰ 'ਤੇ ਤਲਬ ਕੀਤਾ ਗਿਆ ਹੈ।
Publish Date: Thu, 07 May 2026 08:21 AM (IST)
Updated Date: Thu, 07 May 2026 08:22 AM (IST)
ਪੰਜਾਬੀ ਜਾਗਰਣ, ਚੰਡੀਗੜ੍ਹ । ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਨਗਣਨਾ ਸਬੰਧੀ ਫਾਰਮਾਂ ’ਚ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦ ਵਰਤਣ ਸਬੰਧੀ ਸੂ ਮੋਟੋ ਕਾਰਵਾਈ ਕਰਦਿਆਂ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸੂਬਾ ਨੋਡਲ ਅਫ਼ਸਰ ਨੂੰ ਤਲਬ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦਾ ਦੀ ਵਰਤੋਂ ਸਬੰਧੀ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਜਿਸ ਸਬੰਧੀ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦਿਆਂ ਮਿਤੀ 13 ਮਈ ਡਾ ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਕਲਿਆਣ ਵਿਭਾਗ ਪੰਜਾਬ ਅਤੇ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਨੋਡਲ ਅਫ਼ਸਰ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨ ਦਫਤਰ ਵਿਖੇ ਨਿੱਜੀ ਪੱਧਰ 'ਤੇ ਤਲਬ ਕੀਤਾ ਗਿਆ ਹੈ।