Punjab New Corona Guidelines : ਪੰਜਾਬ 'ਚ ਨਵੀਂਆਂ ਗਾਈਡਲਾਈਨਜ਼ ਜਾਰੀ, ਨਿੱਜੀ ਕੰਪਨੀਆਂ ਨੂੰ 'ਵਰਕ ਫਰਾਮ ਹੋਮ' ਦੇ ਨਿਰਦੇਸ਼
Punjab Covid & Lockdown Guideline : ਸੂਬੇ ਸਰਕਾਰ ਨੇ ਨਿੱਜੀ ਦਫ਼ਤਰਾਂ ਤੇ ਸਰਵਿਸ ਇੰਡਸਟਰੀ ਨੂੰ 'ਵਰਕ ਫਰਾਮ ਹੋਮ' ਕਰਨ ਨੂੰ ਕਿਹਾ ਹੈ। ਸੂਬੇ 'ਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਨੂੰ 5 ਵਜੇ ਹੋਵੇਗਾ, ਜਦਕਿ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਲਾਗੂ ਹੋ ਜਾਵੇਗਾ।
Publish Date: Tue, 27 Apr 2021 03:24 PM (IST)
Updated Date: Wed, 28 Apr 2021 10:42 AM (IST)
ਜੇਐੱਨਐੱਨ, ਚੰਡੀਗੜ੍ਹ : Punjab Covid & Lockdown Guideline: ਪੰਜਾਬ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸੂਬੇ 'ਚ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਸੂਬੇ ਸਰਕਾਰ ਨੇ ਨਿੱਜੀ ਦਫ਼ਤਰਾਂ ਤੇ ਸਰਵਿਸ ਇੰਡਸਟਰੀ ਨੂੰ 'ਵਰਕ ਫਰਾਮ ਹੋਮ' ਕਰਨ ਨੂੰ ਕਿਹਾ ਹੈ। ਸੂਬੇ 'ਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਨੂੰ 5 ਵਜੇ ਹੋਵੇਗਾ, ਜਦਕਿ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਲਾਗੂ ਹੋ ਜਾਵੇਗਾ। ਇਹ ਆਦੇਸ਼ ਨਾਲ ਪ੍ਰਭਾਵੀ ਹੋਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਾਰਿਆਂ ਨੂੰ 6 ਵਜੇ ਤਕ ਆਪਣਾ ਕਾਰੋਬਾਰ ਸਮੇਟ ਕੇ ਘਰ ਪਹੁੰਚਣ ਲਈ ਸਖ਼ਤ ਨਿਰਦੇਸ਼ ਦਿੱਤੇ ਹਨ।
- ਪੰਜਾਬ 'ਚ ਸ਼ੋਅਰੂਮ, ਮਾਲਜ਼, ਰੈਸਟੋਰੈਂਟ ਸਾਰੇ 5 ਵਜੇ ਬੰਦ ਹੋ ਜਾਣਗੇ। ਹੋਮ ਡਲਿਵਰੀ ਦੀ ਇਜਾਜ਼ਤ ਰਾਤ 9 ਵਜੇ ਤਕ ਰਹੇਗੀ।
- ਸਵੇਰੇ 6 ਤੋਂ ਸਵੇਰੇ 5 ਵਜੇ ਨਾਈਟ ਕਰਫਿਊ ਰਹੇਗਾ। ਇਸ ਦੌਰਾਨ ਗ਼ੈਰ-ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ।
- ਸੇਵਾ ਉਦਯੋਗ ਸਮੇਤ ਸਾਰੇ ਨਿੱਜੀ ਦਫ਼ਤਰਾਂ ਨੂੰ ਵਰਕ ਫਰਾਮ ਹੋਮ ਕਰਨ ਨੂੰ ਕਿਹਾ ਗਿਆ ਹੈ।
- ਸ਼ਨਿਚਰਵਾਰ 6ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੋਂ ਹਫ਼ਤੇ 'ਚ ਕਰਫਿਊ ਰਹੇਗਾ। ਹਾਲਾਂਕਿ ਸਾਰੀ ਜ਼ਰੂਰੀ ਗਤੀਵਿਧੀਆਂ ਨੂੰ ਛੋਟ ਮਿਲੇਗੀ।
ਇਨ੍ਹਾਂ 'ਤੇ ਪਾਬੰਦੀ ਨਹੀਂ
- ਦੁੱਧ, ਡੇਅਰੀ ਉਤਪਾਦ, ਸਬਜ਼ੀਆਂ, ਫਲ ਆਦਿ ਵਰਗੇ ਜ਼ਰੂਰੀ ਸਾਮਾਨਾਂ ਦੀ ਸਪਲਾਈ ਕਰਨ ਵਾਲੀ ਦੁਕਾਨਾਂ ਤੇ ਕੈਮਿਸਟ ਸ਼ਾਪ ਖੁਲ੍ਹੀਆਂ ਰਹਿਣਗੀਆਂ।
- ਨਿਰਮਾਣ ਉਦਯੋਗ 'ਤੇ ਵੀ ਪਾਬੰਦੀ ਨਹੀਂ ਹੋਵੇਗੀ।
- ਜਿਨ੍ਹਾਂ ਫੈਕਟਰੀਆਂ 'ਚ 24 ਘੰਟੇ ਸ਼ਿਫ਼ਟਾਂ 'ਚ ਕੰਮ ਹੁੰਦਾ ਹੈ ਉਹ ਖੁਲ੍ਹੀਆਂ ਰਹਿਣਗੀਆਂ।
- ਟਰੇਨ, ਬੱਸਾਂ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।
- ਈ-ਕਾਮਰਸ ਤੇ ਸਾਰੇ ਵਸਤੂਆਂ ਦੀ ਆਵਾਜਾਈ।
- ਟੀਕਾਕਰਨ ਕੈਂਪ ਤਕ ਪਹੁੰਚਣਾ।