ਸ਼ੁਰੂਆਤੀ ਰੁਝਾਨਾਂ ਅਤੇ ਨਤੀਜਿਆਂ ਅਨੁਸਾਰ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 600 ਤੋਂ ਵੱਧ ਸੀਟਾਂ ਨਾਲ ਸਭ ਤੋਂ ਅੱਗੇ ਹੈ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ ਹੈਰਾਨੀਜਨਕ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਈ ਖੇਤਰਾਂ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ।

ਪੰਜਾਬੀ ਜਾਗਰਣ ਟੀਮ:ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਹੁਣ ਤੇਜ਼ੀ ਨਾਲ ਸਪੱਸ਼ਟ ਹੁੰਦੀ ਜਾ ਰਹੀ ਹੈ। ਸੂਬੇ ਭਰ ਦੇ 115 ਗਿਣਤੀ ਕੇਂਦਰਾਂ 'ਤੇ ਸਵੇਰੇ 8:00 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।
ਸ਼ੁਰੂਆਤੀ ਰੁਝਾਨਾਂ ਅਤੇ ਨਤੀਜਿਆਂ ਅਨੁਸਾਰ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 600 ਤੋਂ ਵੱਧ ਸੀਟਾਂ ਨਾਲ ਸਭ ਤੋਂ ਅੱਗੇ ਹੈ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ ਹੈਰਾਨੀਜਨਕ ਤੌਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਈ ਖੇਤਰਾਂ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ।
Live Updates
2:25 PM
ਮੰਡੀ ਗੋਬਿੰਦਗੜ੍ਹ
ਵਾਰਡ ਨੰ. 22 ਤੋਂ ਆਪ
ਵਾਰਡ ਨੰ.23 ਤੋਂ ਆਪ
ਵਾਰਡ ਨੰ.24 ਤੋਂ ਆਪ
ਵਾਰਡ ਨੰ. 25 ਤੋਂ ਆਪ
2:18 PM
ਕਪੂਰਥਲਾ ਦੇ ਵਾਰਡ ਨੰ: 33 ਤੋਂ ਭਾਜਪਾ ਜਿੱਤੀ
ਰੂਪਨਗਰ ਦੇ ਵਾਰਡ 19, 20 ਅਤੇ 21 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਰਾਜੂ, ਸਤਿਆਲ ਜਗਮੋਹਨ ਕੌਰ ਅਤੇ ਤਰਨਜੀਤ ਕੌਰ ਜੇਤੂ ਰਹੇ।
ਸਮਾਣਾ
21 ਵਿੱਚੋਂ 19 ਵਾਰਡ 'ਤੇ
12 'ਆਪ'
02 ਭਾਜਪਾ
02 ਸ਼੍ਰੋਮਣੀ ਅਕਾਲੀ ਦਲ
02 ਕਾਂਗਰਸ
01 ਸੁਤੰਤਰ
1:34 PM
ਨਗਰ ਕੌਂਸਲ ਫ਼ਿਰੋਜ਼ਪੁਰ
ਵਾਰਡ ਨੰਬਰ -1–ਭਾਜਪਾ
ਵਾਰਡ ਨੰਬਰ -2 ਭਾਜਪਾ
ਵਾਰਡ ਨੰਬਰ -3 ਭਾਜਪਾ
ਵਾਰਡ ਨੰਬਰ -4 ਆਪ
ਵਾਰਡ ਨੰਬਰ - 5 ਕਾਂਗਰਸ
ਵਾਰਡ ਨੰਬਰ -6 ਕਾਂਗਰਸ
ਵਾਰਡ ਨੰਬਰ -7 ਅਜ਼ਾਦ
ਵਾਰਡ ਨੰਬਰ -8 ਆਜ਼ਾਦ
ਵਾਰਡ ਨੰਬਰ -9 ਕਾਂਗਰਸ
1:20 PM
ਗੋਨਿਆਣਾ ਮੰਡੀ 'ਤੇ ਆਜ਼ਾਦ ਉਮੀਦਵਾਰਾਂ ਦਾ ਦਬਦਬਾ: 13 ਵਿੱਚੋਂ 7 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਪ੍ਰਾਪਤ ਕੀਤੀ ਜਿੱਤ
ਵਾਰਡ ਨੰਬਰ 1: ਗੁਰਮੀਤ ਕੌਰ (ਆਜ਼ਾਦ)
ਵਾਰਡ ਨੰਬਰ 2: ਕਸ਼ਮੀਰੀ ਲਾਲ (ਆਜ਼ਾਦ)
ਵਾਰਡ ਨੰਬਰ 3: ਮੰਜੂ ਜੈਨ (ਆਜ਼ਾਦ)
ਵਾਰਡ ਨੰਬਰ 4: ਸੰਦੀਪ ਕੁਮਾਰ ਬਿੰਟਾ (ਭਾਰਤੀ ਜਨਤਾ ਪਾਰਟੀ)
ਵਾਰਡ ਨੰਬਰ 5: ਮਨਪ੍ਰੀਤ ਸਿੰਘ (ਆਜ਼ਾਦ)
ਵਾਰਡ ਨੰਬਰ 6: ਰਾਕੇਸ਼ ਰੋਮਾ (ਆਜ਼ਾਦ)
ਵਾਰਡ ਨੰਬਰ 7: ਸ਼ੈਫੀ ਮੋਂਗਾ (ਆਜ਼ਾਦ)
ਵਾਰਡ ਨੰਬਰ 8: ਸੰਦੀਪ ਕੁਮਾਰ ਐਸ.ਕੇ. (ਆਜ਼ਾਦ)
ਵਾਰਡ ਨੰਬਰ 9: ਰਮਨਦੀਪ ਕੌਰ (ਆਜ਼ਾਦ)
ਵਾਰਡ ਨੰਬਰ 10: ਸੁਰਜੀਤ ਰਾਮ (ਆਜ਼ਾਦ)
ਵਾਰਡ ਨੰਬਰ 11: ਗੁਰਪ੍ਰੀਤ ਕੌਰ (ਆਜ਼ਾਦ)
ਵਾਰਡ ਨੰਬਰ 12: ਸੰਦੀਪ ਕੁਮਾਰ (ਆਜ਼ਾਦ)
ਵਾਰਡ ਨੰਬਰ 13: ਕਮਲਾ ਦੇਵੀ (ਆਮ ਆਦਮੀ ਪਾਰਟੀ)
12:38 PM
ਫਿਲੌਰ ਵਿੱਚ 15 ਵਿੱਚੋਂ 8 ਵਾਰਡ ਜਿੱਤ ਕੇ AAP ਪਾਰਟੀ ਨੇ ਕਾਂਗਰਸ ਦੇ ਦੋ ਦਹਾਕੇ ਪੁਰਾਣੇ ਗੜ੍ਹ ਨੂੰ ਤੋੜ ਦਿੱਤਾ।
ਆਮ ਆਦਮੀ ਪਾਰਟੀ (ਆਪ): 08 ਸੀਟਾਂ (ਪੂਰਨ ਬਹੁਮਤ)
ਕਾਂਗਰਸ: 03 ਸੀਟਾਂ
ਬਹੁਜਨ ਸਮਾਜ ਪਾਰਟੀ (ਬਸਪਾ): 02 ਸੀਟਾਂ (3 ਸੀਟਾਂ 'ਤੇ ਚੋਣ ਲੜੀਆਂ)
ਆਜ਼ਾਦ ਉਮੀਦਵਾਰ: 02 ਸੀਟਾਂ
ਭਾਜਪਾ ਅਤੇ ਅਕਾਲੀ ਦਲ: 00 ਸੀਟਾਂ
12:27 PM
ਸਰਹਿੰਦ-ਫਤਿਹਗੜ੍ਹ ਸਾਹਿਬ: 'ਆਪ' ਨੇ 12 'ਚੋਂ 8 ਵਾਰਡਾਂ 'ਤੇ ਕੀਤਾ ਕਬਜ਼ਾ; ਕਾਂਗਰਸ ਨੂੰ 4 ਸੀਟਾਂ ਮਿਲੀਆਂ
ਵਾਰਡ ਨੰ: 01 ਬਲਵਿੰਦਰ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 02: ਅਮਨਦੀਪ ਬੈਨੀਪਾਲ (ਕਾਂਗਰਸ)
ਵਾਰਡ ਨੰ: 03: ਗੁਰਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 04: ਰਾਮਪਾਲ (ਆਮ ਆਦਮੀ ਪਾਰਟੀ)
ਵਾਰਡ ਨੰ: 05: ਪ੍ਰਵੀਨ ਕੁਮਾਰੀ (ਕਾਂਗਰਸ)
ਵਾਰਡ ਨੰ: 06 ਬਲਜਿੰਦਰ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰ: 07: ਗੁਰਵਿੰਦਰ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 08: ਨਰਿੰਦਰ ਕੁਮਾਰ (ਕਾਂਗਰਸ)
ਵਾਰਡ ਨੰ: 09: ਮੋਨਿਕਾ ਗਿੱਲ (ਕਾਂਗਰਸ)
ਵਾਰਡ ਨੰ: 10: ਪਵੇਲ ਹਾਂਡਾ (ਆਮ ਆਦਮੀ ਪਾਰਟੀ)
ਵਾਰਡ ਨੰ: 11: ਆਸ਼ਾ ਰਾਣੀ (ਆਮ ਆਦਮੀ ਪਾਰਟੀ)
ਵਾਰਡ ਨੰ: 12 ਬਲਦੇਵ ਸਿੰਘ (ਆਮ ਆਦਮੀ ਪਾਰਟੀ)
12:25 PM
ਲੁਧਿਆਣਾ ਜ਼ਿਲ੍ਹੇ ਦੇ ਰੁਝਾਨ: 'ਆਪ' 23 ਵਾਰਡਾਂ 'ਚ ਅੱਗੇ
ਆਮ ਆਦਮੀ ਪਾਰਟੀ (ਆਪ): 23 ਸੀਟਾਂ 'ਤੇ ਅੱਗੇ
ਕਾਂਗਰਸ: 15 ਸੀਟਾਂ 'ਤੇ ਅੱਗੇ
ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ): 05 ਸੀਟਾਂ 'ਤੇ ਅੱਗੇ
ਆਜ਼ਾਦ: 03 ਸੀਟਾਂ 'ਤੇ ਅੱਗੇ
ਭਾਰਤੀ ਜਨਤਾ ਪਾਰਟੀ (ਭਾਜਪਾ): 01 ਸੀਟ 'ਤੇ ਅੱਗੇ
12:22 PM
ਰਾਏਕੋਟ ਵਿੱਚ ਕਾਂਟੇ ਦੀ ਟੱਕਰ
ਵਾਰਡ ਨੰ. 6: ਚਰਨਜੀਤ ਕੌਰ (ਕਾਂਗਰਸ)- ਜੇਤੂ
ਵਾਰਡ ਨੰ. 7: ਸ਼ਰਨਜੀਤ ਕੌਰ (ਕਾਂਗਰਸ)- ਜੇਤੂ
ਵਾਰਡ ਨੰ. 8: ਸਾਹਿਲ ਗੋਇਲ (ਆਮ ਆਦਮੀ ਪਾਰਟੀ)- ਜੇਤੂ
ਵਾਰਡ ਨੰ. 9: ਅਮਰਜੋਤ ਕੌਰ ਕਾਹਿਲ (ਆਮ ਆਦਮੀ ਪਾਰਟੀ)- ਜੇਤੂ
12:15 PM
ਬਰਨਾਲਾ 'ਚ 'ਆਪ' ਦਾ ਕਲੀਨ ਸਵੀਪ
ਵਾਰਡ ਨੰਬਰ 1: ਪਰਮਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰਬਰ 2: ਜਸਵਿੰਦਰ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰਬਰ 3: ਕਰਮਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰਬਰ 4: ਗੁਰਪ੍ਰੀਤ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰਬਰ 5: ਅਮਰਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰਬਰ 6: ਸਿਮਰਤ ਪਾਲ ਸਿੰਘ ਜੰਡੂ (ਆਮ ਆਦਮੀ ਪਾਰਟੀ)
ਵਾਰਡ ਨੰਬਰ 7: ਅਮਨਦੀਪ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰਬਰ 8: ਕੁਲਦੀਪ ਸਿੰਘ ਧਰਮਾ (ਆਮ ਆਦਮੀ ਪਾਰਟੀ)
ਵਾਰਡ ਨੰਬਰ 9: ਰੇਣੂ ਧਰਮਾ (ਆਮ ਆਦਮੀ ਪਾਰਟੀ)
ਵਾਰਡ ਨੰਬਰ 10: ਰਾਕੇਸ਼ ਕੁਮਾਰ ਗੋਲੂ (ਆਮ ਆਦਮੀ ਪਾਰਟੀ)
ਵਾਰਡ ਨੰਬਰ 11: ਸ਼ਰਨਜੀਤ ਸਿੰਘ ਲਾਡੀ (ਆਜ਼ਾਦ)
ਵਾਰਡ ਨੰਬਰ 12: ਜਸਪ੍ਰੀਤ ਸਿੰਘ ਜੈਸਾ (ਆਮ ਆਦਮੀ ਪਾਰਟੀ)
ਵਾਰਡ ਨੰਬਰ 13: ਹਰਮਿੰਦਰ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰਬਰ 14: ਰਣਜੀਤ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰਬਰ 15: ਦੀਪਿੰਦਰ ਕੌਰ (ਭਾਰਤੀ ਜਨਤਾ ਪਾਰਟੀ)
ਵਾਰਡ ਨੰਬਰ 16: ਜਗਸੀਰ ਸਿੰਘ ਸਰਪੰਚ (ਆਮ ਆਦਮੀ ਪਾਰਟੀ)
12:03 PM
ਮੁਕਤਸਰ-ਗਿੱਦੜਬਾਹਾ 'ਚ 'ਆਪ' ਦਾ ਦਬਦਬਾ
ਗਿੱਦੜਬਾਹਾ (ਕੁੱਲ 19 ਸੀਟਾਂ – 13 ਐਲਾਨੀਆਂ):
ਆਮ ਆਦਮੀ ਪਾਰਟੀ (ਆਪ) : 12 ਸੀਟਾਂ (ਬਹੁਮਤ ਹਾਸਲ)
ਕਾਂਗਰਸ: 01 ਸੀਟ
ਬਾਕੀ ਵਾਰਡ: 06 ਸੀਟਾਂ ਲਈ ਗਿਣਤੀ ਜਾਰੀ ਹੈ।
ਸ੍ਰੀ ਮੁਕਤਸਰ ਸਾਹਿਬ (ਕੁੱਲ 31 ਸੀਟਾਂ-8 ਐਲਾਨੀਆਂ):
ਆਮ ਆਦਮੀ ਪਾਰਟੀ (ਆਪ): 06 ਸੀਟਾਂ
ਕਾਂਗਰਸ: 01 ਸੀਟ
ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ): 01 ਸੀਟ
ਬਾਕੀ ਵਾਰਡ: 23 ਸੀਟਾਂ ਲਈ ਗਿਣਤੀ ਜਾਰੀ ਹੈ।
ਮਲੋਟ (ਕੁੱਲ 27 ਸੀਟਾਂ – 14 ਐਲਾਨੀਆਂ):
ਕਾਂਗਰਸ: 05 ਸੀਟਾਂ
ਆਮ ਆਦਮੀ ਪਾਰਟੀ (ਆਪ) : 04 ਸੀਟਾਂ
ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ): 04 ਸੀਟਾਂ
ਭਾਰਤੀ ਜਨਤਾ ਪਾਰਟੀ (ਭਾਜਪਾ): 01 ਸੀਟ
11:59 AM
ਨਵਾਂਸ਼ਹਿਰ ਦੀਆਂ ਸਾਰੀਆਂ 19 ਸੀਟਾਂ ਦੇ ਨਤੀਜਿਆਂ ਦਾ ਐਲਾਨ
ਕਾਂਗਰਸ: 08 ਸੀਟਾਂ
ਆਮ ਆਦਮੀ ਪਾਰਟੀ (ਆਪ): 06 ਸੀਟਾਂ
ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ): 02 ਸੀਟਾਂ
ਆਜ਼ਾਦ ਉਮੀਦਵਾਰ: 02 ਸੀਟਾਂ
ਬਹੁਜਨ ਸਮਾਜ ਪਾਰਟੀ (ਬਸਪਾ): 01 ਸੀਟ
11: 37 AM
ਆਪ ਨੇ ਕਰਤਾਰਪੁਰ ਦੇ 15 ਵਾਰਡਾਂ ਵਿੱਚੋਂ 9 ਜਿੱਤੇ, ਕਾਂਗਰਸ ਨੇ 3 ਸੀਟਾਂ ਜਿੱਤੀਆਂ
ਵਾਰਡ ਨੰ: 1 ਪੂਜਾ (ਆਜ਼ਾਦ)
ਵਾਰਡ ਨੰ: 2 ਜਤਿਨ ਸ਼ਰਮਾ (ਆਮ ਆਦਮੀ ਪਾਰਟੀ)
ਵਾਰਡ ਨੰ: 3 ਮੰਗਲ ਕੁਮਾਰ (ਆਜ਼ਾਦ)
ਵਾਰਡ ਨੰ: 4: ਜਸਲੀਨ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 5: ਕਲਪਨਾ ਅਗਰਵਾਲ (ਭਾਰਤੀ ਜਨਤਾ ਪਾਰਟੀ)
ਵਾਰਡ ਨੰ: 6 ਬਲਵਿੰਦਰ ਸਿੰਘ ਗੋਲਡੀ (ਆਮ ਆਦਮੀ ਪਾਰਟੀ)
ਵਾਰਡ ਨੰ: 7 ਅਮਰਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 8 ਵਰੁਣ ਬਾਬਾ (ਆਮ ਆਦਮੀ ਪਾਰਟੀ)
ਵਾਰਡ ਨੰ: 9: ਸਤਨਾਮ ਕੌਰ (ਕਾਂਗਰਸ)
ਵਾਰਡ ਨੰ: 10: ਡਿੰਪਲ ਕਪੂਰ (ਕਾਂਗਰਸ)
ਵਾਰਡ ਨੰ: 11: ਰਾਜਵਿੰਦਰ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 12: ਸ਼ਿਆਮ ਸੁੰਦਰ ਪਾਲ (ਆਮ ਆਦਮੀ ਪਾਰਟੀ)
ਵਾਰਡ ਨੰ: 13: ਕੁਲਵਿੰਦਰ ਕੌਰ ਭੋਲੀ (ਆਮ ਆਦਮੀ ਪਾਰਟੀ)
ਵਾਰਡ ਨੰ: 14 ਅਸ਼ੋਕ ਕੁਮਾਰ (ਕਾਂਗਰਸ)
ਵਾਰਡ ਨੰ: 15: ਮਨਜਿੰਦਰ ਕੌਰ (ਆਮ ਆਦਮੀ ਪਾਰਟੀ)
11:30 AM
ਪਠਾਨਕੋਟ ਨਗਰ ਨਿਗਮ ਚੋਣਾਂ
ਪਠਾਨਕੋਟ ਨਗਰ ਨਿਗਮ ਚੋਣਾਂ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਜਾਣਕਾਰੀ ਅਨੁਸਾਰ ਵੱਖ-ਵੱਖ ਵਾਰਡਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਹੁਣ ਤੱਕ ਮਿਲੇ ਰੁਝਾਨਾਂ ਮੁਤਾਬਕ ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੌਰਵ ਵਡੈਹਰਾ ਲਗਭਗ 600 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 9 ਤੋਂ ਭਾਜਪਾ ਦੇ ਨਮਨ ਕਰੀਬ 210 ਵੋਟਾਂ ਨਾਲ ਬੜਤ ਬਣਾਈ ਹੋਈ ਹੈ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਦੀਪਕ ਅਤੇ ਵਾਰਡ ਨੰਬਰ 5 ਤੋਂ ਸੁਸ਼ਮਾ ਕਰੀਬ 206 ਵੋਟਾਂ ਨਾਲ ਅੱਗੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਦੀਪ ਮਹਿਰਾ ਅਤੇ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਅਭੀ ਸ਼ਰਮਾ ਅੱਗੇ ਚੱਲ ਰਹੇ ਹਨ।
ਨਗਰ ਨਿਗਮ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਘੰਟਿਆਂ ਵਿੱਚ ਹੋਰ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
11:26 AM
ਨਗਰ ਕੌਂਸਲ ਧਾਰੀਵਾਲ 'ਚ ਨਤੀਜਿਆੰ ਦਾ ਐਲਾਨ, ਆਪ ਨੇ ਮਾਰੀ ਬਾਜ਼ੀ
ਕੁੱਲ ਵਾਰਡ ---13
ਆਪ --7
ਕਾਂਗਰਸ --2
ਸ਼੍ਰੋਮਣੀ ਅਕਾਲੀ ਦਲ --2
ਭਾਜਪਾ --1
ਆਜ਼ਾਦ --1
11:21 AM
ਨਾਭਾ ਦੇ ਨਤੀਜਿਆਂ ਦਾ ਐਲਾਨ
ਨਾਭਾ 'ਚ ਆਪ ਨੇ ਮਾਰੀ ਬਾਜ਼ੀ
AAP 6
BJP 3
SAD 2
Cong 1
Total 12
11:20 AM
ਆਪ ਨੇ ਕਰਤਾਰਪੁਰ ਦੇ 15 ਵਾਰਡਾਂ ਵਿੱਚੋਂ 9 ਜਿੱਤੇ ਕਾਂਗਰਸ ਨੇ 3 ਸੀਟਾਂ ਜਿੱਤੀਆਂ
ਵਾਰਡ ਨੰ: 1 ਪੂਜਾ (ਆਜ਼ਾਦ)
ਵਾਰਡ ਨੰ: 2 ਜਤਿਨ ਸ਼ਰਮਾ (ਆਮ ਆਦਮੀ ਪਾਰਟੀ)
ਵਾਰਡ ਨੰ: 3 ਮੰਗਲ ਕੁਮਾਰ (ਆਜ਼ਾਦ)
ਵਾਰਡ ਨੰ: 4: ਜਸਲੀਨ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 5: ਕਲਪਨਾ ਅਗਰਵਾਲ (ਭਾਰਤੀ ਜਨਤਾ ਪਾਰਟੀ)
ਵਾਰਡ ਨੰ: 6 ਬਲਵਿੰਦਰ ਸਿੰਘ ਗੋਲਡੀ (ਆਮ ਆਦਮੀ ਪਾਰਟੀ)
ਵਾਰਡ ਨੰ: 7 ਅਮਰਜੀਤ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 8 ਵਰੁਣ ਬਾਬਾ (ਆਮ ਆਦਮੀ ਪਾਰਟੀ)
ਵਾਰਡ ਨੰ: 9: ਸਤਨਾਮ ਕੌਰ (ਕਾਂਗਰਸ)
ਵਾਰਡ ਨੰ: 10: ਡਿੰਪਲ ਕਪੂਰ (ਕਾਂਗਰਸ)
ਵਾਰਡ ਨੰ: 11: ਰਾਜਵਿੰਦਰ ਕੌਰ (ਆਮ ਆਦਮੀ ਪਾਰਟੀ)
ਵਾਰਡ ਨੰ: 12: ਸ਼ਿਆਮ ਸੁੰਦਰ ਪਾਲ (ਆਮ ਆਦਮੀ ਪਾਰਟੀ)
ਵਾਰਡ ਨੰ: 13: ਕੁਲਵਿੰਦਰ ਕੌਰ ਭੋਲੀ (ਆਮ ਆਦਮੀ ਪਾਰਟੀ)
ਵਾਰਡ ਨੰ: 14 ਅਸ਼ੋਕ ਕੁਮਾਰ (ਕਾਂਗਰਸ)
ਵਾਰਡ ਨੰ: 15: ਮਨਜਿੰਦਰ ਕੌਰ (ਆਮ ਆਦਮੀ ਪਾਰਟੀ)
11: 03 AM
ਫਰੀਦਕੋਟ ਵਿੱਚ ਕਾਂਗਰਸ ਨੇ 3 ਸੀਟਾਂ 'ਤੇ ਜਿੱਤ ਕੀਤੀ ਪ੍ਰਾਪਤ
ਫਰੀਦਕੋਟ ਨਗਰ ਕੌਂਸਲ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ, ਕਾਂਗਰਸ ਪਾਰਟੀ ਨੇ ਆਪਣੀ ਮਜ਼ਬੂਤ ਪਕੜ ਬਣਾਉਂਦਿਆਂ ਹੋਇਆ 4 ਵਾਰਡਾਂ ਵਿੱਚੋਂ 3 (ਵਾਰਡ 2, 8 ਅਤੇ 9) ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਵਾਰਡ ਨੰਬਰ 10 ਵਿੱਚ ਜੇਤੂ ਰਹੇ ਹਨ।
.
11:01 AM
ਆਨੰਦਪੁਰ ਸਾਹਿਬ ਵਿੱਚ 'ਆਪ' ਨੇ 13 ਵਿੱਚੋਂ 11 ਸੀਟਾਂ ਜਿੱਤੀਆਂ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀਆਂ ਵਧਾਈਆਂ
ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ 'ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
10:55 AM
ਰੂਪਨਗਰ ਦੇ 6 ਵਾਰਡਾਂ ਲਈ ਤਸਵੀਰ ਸਾਫ਼: 'ਆਪ' ਨੇ 3, ਅਕਾਲੀ ਦਲ 2, ਭਾਜਪਾ ਨੇ 1 ਸੀਟ ਜਿੱਤੀ
ਵਾਰਡ ਨੰ: 1 ਪ੍ਰਵੀਨ ਕੁਮਾਰ (ਆਮ ਆਦਮੀ ਪਾਰਟੀ)
ਵਾਰਡ ਨੰ: 2: ਕਰਮਜੀਤ ਕੌਰ (ਭਾਰਤੀ ਜਨਤਾ ਪਾਰਟੀ)
ਵਾਰਡ ਨੰ: 3 ਅੰਮ੍ਰਿਤ ਪਾਲ ਸਿੰਘ ਸੋਨੂੰ (ਆਮ ਆਦਮੀ ਪਾਰਟੀ)
ਵਾਰਡ ਨੰ: 4 ਗੁਰਵਿੰਦਰ ਸਿੰਘ ਬਾਵਾ (ਸ਼੍ਰੋਮਣੀ ਅਕਾਲੀ ਦਲ)
ਵਾਰਡ ਨੰ: 5 ਪਰਮਜੀਤ ਸਿੰਘ ਮੱਕੜ (ਸ਼੍ਰੋਮਣੀ ਅਕਾਲੀ ਦਲ)
ਵਾਰਡ ਨੰ: 6: ਸੰਤੋਸ਼ ਕੁਮਾਰੀ (ਆਮ ਆਦਮੀ ਪਾਰਟੀ)
10:54 AM
ਸੁਲਤਾਨਪੁਰ ਲੋਧੀ ਵਿੱਚ ਆਜ਼ਾਦ ਰਾਣਾ ਧੜੇ ਦਾ ਦਬਦਬਾ
ਵਾਰਡ ਨੰਬਰ 1: ਸ਼੍ਰੋਮਣੀ ਅਕਾਲੀ ਦਲ (ਜੇਤੂ)
ਵਾਰਡ ਨੰਬਰ 2: ਆਮ ਆਦਮੀ ਪਾਰਟੀ (ਜੇਤੂ)
ਵਾਰਡ ਨੰਬਰ 3: ਆਜ਼ਾਦ ਰਾਣਾ ਧੜਾ (ਮੋਹਰੀ)
ਵਾਰਡ ਨੰਬਰ 4: ਆਜ਼ਾਦ ਰਾਣਾ ਧੜਾ (ਜੇਤੂ)
ਵਾਰਡ ਨੰਬਰ 5: ਆਜ਼ਾਦ ਰਾਣਾ ਧੜਾ (ਜੇਤੂ)
ਵਾਰਡ ਨੰਬਰ 6: ਆਮ ਆਦਮੀ ਪਾਰਟੀ (ਜੇਤੂ)
ਵਾਰਡ ਨੰਬਰ 7: ਆਜ਼ਾਦ ਰਾਣਾ ਧੜਾ (ਜੇਤੂ)
ਵਾਰਡ ਨੰਬਰ 8: ਆਜ਼ਾਦ ਰਾਣਾ ਧੜਾ (ਜੇਤੂ)
ਵਾਰਡ ਨੰਬਰ 9: ਆਮ ਆਦਮੀ ਪਾਰਟੀ (ਜੇਤੂ)
ਵਾਰਡ ਨੰਬਰ 10: ਆਮ ਆਦਮੀ ਪਾਰਟੀ (ਜੇਤੂ)
ਵਾਰਡ ਨੰਬਰ 11: ਆਜ਼ਾਦ ਰਾਣਾ ਧੜਾ (ਜੇਤੂ)
ਵਾਰਡ ਨੰਬਰ 12: ਆਮ ਆਦਮੀ ਪਾਰਟੀ (ਮੋਹਰੀ)
ਵਾਰਡ ਨੰਬਰ 13: ਆਜ਼ਾਦ ਰਾਣਾ ਧੜਾ (ਜੇਤੂ)
10:49 AM
Mohali Results
ਵਾਰਡ ਨੰਬਰ 1 ਤੋਂ ਆਪ ਦੀ ਉਮੀਦਵਾਰ ਗੁਰਮੀਤ ਕੌਰ ਅੱਗੇ
ਵਾਰਡ ਨੰਬਰ 2 ਤੋਂ ਆਪ ਦੇ ਉਮੀਦਵਾਰ ਆਰਪੀ ਸ਼ਰਮਾ ਅੱਗੇ
ਵਾਰਡ ਨੰਬਰ 14 ਤੋਂ ਭਾਜਪਾ ਦੀ ਉਮੀਦਵਾਰ ਸ੍ਰੀਮਤੀ ਪ੍ਰਕਾਸ਼ਵਤੀ ਅੱਗੇ
ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਅਨੁਰਾਧਾ ਅਨੰਦ ਅੱਗੇ
ਵਾਰਡ ਨੰਬਰ ਤੋਂ 9 ਅਕਾਲੀ ਦਲਦੀ ਉਮੀਦਵਾਰ ਕੁਲਦੀਪ ਕੌਰ ਕੰਗ ਅੱਗੇ
ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਗੁਰਮੁੱਖ ਸਿੰਘ ਸੋਹਲ ਅੱਗੇ
10:39 AM
ਜ਼ਿਲ੍ਹਾ ਗੁਰਦਾਸਪੁਰ ਅਧੀਨ ਧਾਰੀਵਾਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਯਕੀਨ ਹੋ ਗਿਆ ਹੈ। ਕੌਂਸਲ ਦੀਆਂ ਕੁੱਲ 13 ਸੀਟਾਂ ਵਿੱਚੋ 7 ਸੀਟਾਂ ਤੇ ਆਪ ਜਿੱਤ ਚੁੱਕੀ ਹੈ ਅਤੇ ਉਸਨੂੰ ਬਹੁਮਤ ਮਿਲ ਗਿਆ ਹੈ। ਬਾਕੀ ਸੀਟਾਂ ਤੇ ਵੀ ਗਿਣਤੀ ਜਾਰੀ ਹੈ।
10:38 AM
ਅਬੋਹਰ ਵਿੱਚ 'ਆਪ' ਅਤੇ ਭਾਜਪਾ ਵਿਚਕਾਰ ਟੱਕਰ
ਅਬੋਹਰ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਤੋਂ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਕਾਰ ਜ਼ਬਰਦਸਤ ਮੁਕਾਬਲਾ ਹੈ। 12 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਦੇ ਨਾਲ, ਦੋਵੇਂ ਪਾਰਟੀਆਂ ਵਿਚਕਾਰ ਟੱਕਰ ਹੈ, ਜਦੋਂ ਕਿ ਬਾਕੀ ਵਾਰਡਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
10:36 AM
ਸੁਨਾਮ ਦੇ 5 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਸੁਨਾਮ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ, ਆਮ ਆਦਮੀ ਪਾਰਟੀ (ਆਪ) ਨੇ ਵਾਰਡ 1, 3, 4, 5 ਅਤੇ 7 ਵਿੱਚ ਇੱਕ ਪਾਸੜ ਜਿੱਤਾਂ ਪ੍ਰਾਪਤ ਕਰਕੇ ਮਜ਼ਬੂਤ ਪੈਰ ਜਮਾ ਲਏ ਹਨ।
ਬਰਨਾਲਾ ਵਿੱਚ 'ਆਪ' ਦੀ ਕਲੀਨ ਸਵੀਪ
ਬਰਨਾਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ, ਆਮ ਆਦਮੀ ਪਾਰਟੀ ਨੇ ਇੱਕ ਪਾਸੜ ਲੀਡ ਸਥਾਪਤ ਕੀਤੀ ਹੈ। ਸ਼ੁਰੂਆਤੀ 8 ਵਾਰਡਾਂ ਵਿੱਚੋਂ ਸਾਰੇ 'ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਵਿਰੋਧੀ ਖੇਮੇ ਵਿੱਚ ਨਿਰਾਸ਼ਾ ਅਤੇ 'ਆਪ' ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਪੈਦਾ ਹੋ ਗਿਆ ਹੈ।
10:33 AM
ਫਾਜ਼ਿਲਕਾ : ਡੇਢ ਘੰਟੇ ਦੀ ਗਿਣਤੀ ਮਗਰੋਂ ਕਾਂਗਰਸ 4 ਵਾਰਡਾਂ ਵਿੱਚ ਅੱਗੇ, ਜਦੋਂ ਕਿ ਭਾਜਪਾ ਤੇ 'ਆਪ' ਇੱਕ-ਇੱਕ ਵਾਰਡ ਵਿੱਚ ਅੱਗੇ
ਫਾਜ਼ਿਲਕਾ ਦੇ ਗਿਣਤੀ ਕੇਂਦਰ 'ਤੇ, ਵਿਧਾਇਕ ਨਰਿੰਦਰ ਪਾਲ ਸਵਨਾ (ਆਪ), ਸਾਬਕਾ ਵਿਧਾਇਕ ਦਵਿੰਦਰ ਘੁਬਾਇਆ (ਕਾਂਗਰਸ), ਅਤੇ ਸੁਰਜੀਤ ਕੁਮਾਰ ਜਿਆਣੀ (ਭਾਜਪਾ) ਦੀ ਮੌਜੂਦਗੀ ਵਿੱਚ ਵੋਟ ਗਿਣਤੀ ਪ੍ਰਕਿਰਿਆ ਤੇਜ਼ ਹੋ ਗਈ ਹੈ; ਦੁਪਹਿਰ 12:00 ਵਜੇ ਤੱਕ ਸਾਰੇ ਨਤੀਜੇ ਸਪੱਸ਼ਟ ਹੋਣ ਦੀ ਉਮੀਦ ਹੈ।
10:31AM
Bathinda Results : ਕੋਟਸ਼ਮੀਰ ਤੇ ਮਲੂਕਾ 'ਚ ਅਕਾਲੀ ਦਲ ਦਾ ਦਬਦਬਾ; ਕਈ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿੱਤ
ਕੋਟਫੱਤਾ
ਵਾਰਡ 3: ਸੁਖਦੀਪ ਕੌਰ (ਆਜ਼ਾਦ)
ਸੰਗਤ
ਵਾਰਡ 1: ਕਮਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ)
ਵਾਰਡ 2: ਪਰਵੀਨ ਲਤਾ (ਆਜ਼ਾਦ)
ਗੋਨਿਆਣਾ
ਵਾਰਡ 1: ਗੁਰਮੀਤ ਕੌਰ (ਆਜ਼ਾਦ)
ਵਾਰਡ 2: ਕਸ਼ਮੀਰੀ ਲਾਲ (ਆਮ ਆਦਮੀ ਪਾਰਟੀ)
ਵਾਰਡ 3: ਮੰਜੂ ਜੈਨ (ਆਜ਼ਾਦ)
ਕੋਟਸ਼ਮੀਰ
ਵਾਰਡ 1: ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ)
ਵਾਰਡ 2: ਸੁਖਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ)
ਵਾਰਡ 3: ਪ੍ਰੀਤੀ ਕੌਰ (ਸ਼੍ਰੋਮਣੀ ਅਕਾਲੀ ਦਲ)
ਮਲੂਕਾ
ਵਾਰਡ 1: ਚਤਿੰਨ ਕੌਰ (ਸ਼੍ਰੋਮਣੀ ਅਕਾਲੀ ਦਲ)
ਵਾਰਡ 2: ਬ੍ਰਿਸ਼ਪਾਲ (ਸ਼੍ਰੋਮਣੀ ਅਕਾਲੀ ਦਲ)
ਵਾਰਡ 3: ਹਰਪਾਲ ਕੌਰ (ਆਮ ਆਦਮੀ ਪਾਰਟੀ)
10:27 AM
ਭਿੱਖੀਵਿੰਡ ਨਗਰ ਪੰਚਾਇਤ ਦੀਆਂ ਦੋ ਵਾਰਡਾਂ ਦੇ ਆਏ ਨਤੀਜੇ, ਆਜ਼ਾਦ ਤੇ ਅਕਾਲੀ ਦਲ ਨੇ ਮਾਰੀ ਬਾਜ਼ੀ
ਨਗਰ ਪੰਚਾਇਤ ਭਿੱਖੀਵਿੰਡ ਦੀਆਂ 12 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰ ਤੋਂ ਹੀ ਚੱਲ ਰਿਹਾ ਹੈ ਅਤੇ ਹੁਣ ਤਕ ਦੋ ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਜੇਤੂ ਹੋਏ ਹਨ। ਹਾਲਾਂਕਿ ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ। ਪ੍ਰਾਪਤ ਨਤੀਜਿਆਂ ਮੁਤਾਬਿਕ ਵਾਰਡ ਨੰਬਰ ਚਾਰ ਤੋਂ ਬਖਸੀਸ਼ ਸਿੰਘ ਬੁੱਟਰ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਵਾਈ ਹੈ। ਜਦੋਂਕਿ ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਰਨਦੀਪ ਕੌਰ ਜੇਤੂ ਐਲਾਨੀ ਜਾ ਚੁੱਕੀ ਹੈ।
10:23 AM
ਮਾਨਸਾ 'ਚ ਵਾਰਡ ਨੰਬਰ 13 ਦੀ ਕਿਰਨਾ ਰਾਣੀ ਸਰਬ ਸਾਂਝੀ ਉਮੀਦਵਾਰ 566 ਵੋਟਾਂ ਨਾਲ ਜਿੱਤੇ
10:20 AM
ਬੁਢਲਾਡਾ ਵਾਰਡ ਨੰਬਰ ਤਿੰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਰਹੀ ਜੇਤੂ ਕਰਾਰ
ਮਾਨਸਾ ਵਾਰਡ ਨੰਬਰ ਪੰਜ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ 205 ਵੋਟਾਂ ਨਾਲ ਅੱਗੇ
ਵਾਰਡ ਨੰਬਰ 10 ਆਜ਼ਾਦ ਭੂਸ਼ਨ ਮੱਤੀ 223 ਵੋਟਾਂ ਨਾਲ ਅੱਗੇ
ਵਾਰਡ ਨੰਬਰ 14 ਸੁਨੀਲ ਨੀਨੂ 249 ਵੋਟਾਂ ਨਾਲ ਅੱਗੇ
ਵਾਰਡ ਨੰਬਰ 12 ਪ੍ਰੇਮ ਸਾਗਰ ਭੋਲਾ 127 ਵੋਟਾਂ ਨਾਲ ਅੱਗੇ
ਵਾਰਡ ਨੰਬਰ ਅੱਠ ਆਪ ਅੱਗੇ
ਵਾਰਡ ਨੰਬਰ 11 ਸ਼੍ਰੋਮਣੀ ਅਕਾਲੀ ਦਲ ਜੇਤੂ
10:17 AM
ਬਠਿੰਡਾ ਵਿੱਚ 42 ਨੰਬਰ ਵਾਰਡ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਖਾਤਾ ਖੋਲਿਆ ਹੈ।
10:16 AM
ਨਗਰ ਕੌਂਸਲ ਮੋਰਿੰਡਾ
ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 6 ਤੋਂ ਅਜ਼ਾਦ ਉਮੀਦਵਾਰ ਮਨਦੀਪ ਸਿੰਘ ਬਾਜਵਾ 400 ਵੋਟਾਂ ਲੈ ਕੇ ਰਿਹਾ ਜੇਤੂ
ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਪਾਲ ਸਿੰਘ ਜੌਲੀ 346 ਵੋਟਾਂ ਲੈ ਕੇ ਜੇਤੂ
ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 04 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੋਢੀ 401 ਵੋਟਾਂ ਲੈਕੇ ਜੇਤੂ
ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 03 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇਹਾ ਸ਼ਰਮਾ 360 ਵੋਟਾਂ ਲੈ ਕੇ ਜੇਤੂ
10:10 AM
ਮੁਕੇਰੀਆਂ ਨਗਰ ਕੌਂਸਲ ਚੋਣ ਨਤੀਜੇ : ਮੁੱਢਲੇ ਨਤੀਜਿਆਂ 'ਚ ਕਾਂਗਰਸ ਨੂੰ 2 ਤੇ 'ਆਪ' 1 ਸੀਟ ਹਾਸਲ, ਭਾਜਪਾ 2 ਸੀਟਾਂ 'ਤੇ ਅੱਗੇ
ਬੀਤੀ 26 ਮਈ ਨੂੰ ਸੂਬੇ 'ਚ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਆਰੰਭ ਹੋਈ ਵੋਟ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਮੁਕੇਰੀਆਂ ਨਗਰ ਕੌਂਸਲ ਦੇ 15 ਵਾਰਡਾਂ ਲਈ ਚੋਣ ਲੜ ਰਹੇ 52 ਉਮੀਦਵਾਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਅਤੇ ਮੁਕੇਰੀਆਂ ਵਾਸੀ ਚੋਣ ਨਤੀਜਿਆਂ ਲਈ ਉਤਸੁੱਕ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ 10 ਵਜੇ ਤੱਕ ਹੋਈ ਗਿਣਤੀ ਦੌਰਾਨ ਮੁਕੇਰੀਆਂ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੀਆ ਭਰਿਆਲ 409 ਵੋਟਾਂ ਲੈ ਕੇ ਜੇਤੂ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੋਹਲੀ ਅਤੇ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਧਿਕਾ ਚੈਰੀ ਜੇਤੂ ਐਲਾਨੇ ਗਏ ਹਨ ਜਦਕਿ ਵਾਰਡ ਨੰਬਰ 4 ਤੋਂ ਭਾਜਪਾ ਦੇ ਉਮੀਦਵਾਰ ਨੀਰਜ ਬੰਟੀ ਸਾਹਨੀ ਅਤੇ ਵਾਰਡ ਨੰਬਰ 5 ਤੋਂ ਭਾਜਪਾ ਦੇ ਉਮੀਦਵਾਰ ਰਾਜੇਸ਼ ਜੈਨ ਅੱਗੇ ਚਲ ਰਹੇ ਹਨ।
9:54 AM
ਮੁਹਾਲੀ ਦੇ ਵਾਰਡ ਨੰਬਰ 6 ਦੀਆਂ ਵੋਟਾਂ ਦੀ ਗਿਣਤੀ ਰੋਕੀ
ਮੁਹਾਲੀ ਦੇ ਵਾਰਡ ਨੰਬਰ-6 (ਫੇਜ਼-3-ਏ) ਦੇ ਵੋਟਾਂ ਦੀ ਗਿਣਤੀ ਫਿਲਹਾਲ ਰੋਕ ਦਿੱਤੀ ਗਈ ਹੈ। ਇਸ ਵਾਰਡ ਵਿੱਚ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਸਿੰਘ ਅਹਲੂਵਾਲੀਆ ਚੋਣ ਲੜ ਰਹੇ ਹਨ।
ਬੀਤੇ ਦਿਨੀਂ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਗਿਣਤੀ ਦੌਰਾਨ ਕਥਿਤ ਗੜਬੜੀ ਦਾ ਖਦਸ਼ਾ ਪ੍ਰਗਟ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਹਾਈ ਕੋਰਟ ਵੱਲੋਂ ਇੱਥੇ ਚੋਣ ਆਬਜ਼ਰਵਰ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਚੋਣ ਆਬਜ਼ਰਵਰ ਵੀ ਉੱਚ ਅਦਾਲਤ ਵੱਲੋਂ ਨਿਯੁਕਤ ਕੀਤਾ ਗਿਆ ਹੈ। ਹੁਣ ਚੋਣ ਆਬਜ਼ਰਵਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਵਾਰਡ ਨੰਬਰ 6 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
9:52 AM
ਬਟਾਲਾ 'ਚ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
ਬਟਾਲਾ ਨਗਰ ਨਿਗਮ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪਹਿਲਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਇਆ ਹੈ। ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਬਾਜਵਾ ਜੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਤੂ ਉਮੀਦਵਾਰ ਭੁਪਿੰਦਰ ਸਿੰਘ ਬਾਜਵਾ ਦੇ ਕਾਊਂਟਿੰਗ ਏਜੰਟ ਹਰਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਬਾਜਵਾ ਨੂੰ 484 ਵੋਟਾਂ ਪਈਆਂ ਸਨ। ਅਕਾਲੀ ਦਲ ਨੂੰ 133 , ਭਾਜਪਾ 7 ਅਤੇ 20 ਵੋਟਾਂ ਕੈਂਸਲ ਹੋਈਆਂ ਸਨ। ਇੱਥੇ ਦੱਸਣ ਯੋਗ ਹੈ ਕਿ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰਿਜੈਕਟ ਹੋ ਗਏ ਸਨ।
9:51 AM
ਬਰਨਾਲਾ ਨਗਰ ਨਿਗਮ ਚੋਣਾਂ
ਤਪਾ ਨਗਰ ਕੌਂਸਲ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਮਾਤਾ ਸਰਸਵਤੀ ਦੇਵੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 529 ਵੋਟਾਂ ਪਈਆਂ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੋਨਕਾ ਬੰਸਲ ਨੂੰ ਸਿਰਫ 460 ਵੋਟਾਂ ਪਈਆਂ ਹਨ। ਤਿੰਨ ਵੋਟਾਂ ਨੋਟਾਂ ਤੇ ਅਤੇ 23 ਵੋਟਾਂ ਰਿਜੈਕਟ ਹੋਈਆਂ ਹਨ। ਵਾਰਡ ਨੰਬਰ ਪੰਜ 'ਚ ਕੁੱਲ 15 ਵੋਟਾਂ ਦਾ ਭੁਗਤਾਨ ਹੋਇਆ ਸੀ। ਮਾਤਾ ਸਰਸਵਤੀ ਦੇਵੀ 69 ਵੋਟਾਂ ਨਾਲ ਜੇਤੂ ਹਨ
ਤਪਾ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀਪਿਕਾ ਮਿੱਤਲ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 472 ਵੋਟਾਂ ਪਈਆਂ ਹਨ। ਜਦਕਿ ਗੀਤਾ ਰਾਣੀ ਨੂੰ 314 ਵੋਟਾਂ ਤੇ ਨੋਟਾਂ ਨੂੰ 2 ਤੇ ਵੋਟਾਂ ਰੱਦ 7 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 795 ਵੋਟਾਂ ਦਾ ਭੁਗਤਾਨ ਹੋਇਆ ਸੀ।
9:48 AM
ਬਠਿੰਡਾ ਦੇ ਕੋਟਫੱਤਾ ਦੇ ਵਾਰਡ ਨੰਬਰ 3 ਤੋਂ ਸੁਖਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ
ਬਠਿੰਡਾ ਦੇ ਕੋਟਫੱਤਾ ਦੇ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਸੁਖਦੀਪ ਕੌਰ 288 ਵੋਟਾਂ ਦੇ ਫਰਕ ਨਾਲ ਜਿੱਤ ਕੇ ਜੇਤੂ ਰਹੀ।
9:45 AM
ਜਗਰਾਓ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਆਇਆ ਪਹਿਲਾ ਰਿਜ਼ਲਟ
ਜਗਰਾਓ ਨਗਰ ਕੌਂਸਲ ਚੋਣਾਂ ਦਾ ਪਹਿਲਾ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਇਆ। ਜਗਰਾਉਂ ਦੇ ਵਾਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ ਜੱਗੀ ਮੁੜ ਕੌਂਸਲਰ ਬਣੇ। ਉਨ੍ਹਾਂ ਕਰੀਬ 250 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰਾਈ।
9:40 AM
ਕੋਟ ਈਸੇ ਖਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਕਾਸ਼ ਰਾਜਪੂਤ ਜੇਤੂ ਕਰਾਰ
ਨਗਰ ਨਿਗਮ ਕਪੂਰਥਲਾ 'ਚ ਕਾਂਗਰਸ ਦੀ ਚਾਰ ਸੀਟਾਂ ‘ਤੇ ਜਿੱਤ ਦਰਜ
ਨਗਰ ਨਿਗਮ ਕਪੂਰਥਲਾ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ ਬੜ੍ਹਤ ਬਣਾਉਂਦੇ ਹੋਏ ਚਾਰ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ ਵੀ ਇੱਕ ਸੀਟ ਆਪਣੇ ਨਾਮ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੇ ਦੀਪਕ ਸਲਵਾਨ, ਵਾਰਡ ਨੰਬਰ 7 ਤੋਂ ਕੁਲਜੀਤ ਸਿੰਘ, ਵਾਰਡ ਨੰਬਰ 11 ਤੋਂ ਬਲਬੀਰ ਸਿੰਘ ਅਤੇ ਵਾਰਡ ਨੰਬਰ 12 ਤੋਂ ਜਸਵਿੰਦਰ ਕੌਰ ਜੇਤੂ ਰਹੇ ਹਨ। ਇਸੇ ਤਰ੍ਹਾਂ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਭੁਪਿੰਦਰ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ।
ਗਿਣਤੀ ਕੇਂਦਰਾਂ ਬਾਹਰ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜਦਕਿ ਹੋਰ ਵਾਰਡਾਂ ਦੇ ਨਤੀਜੇ ਆਉਣ ਦੀ ਉਡੀਕ ਜਾਰੀ ਹੈ
9:28 AM
ਰੋਪੜ ਦੇ ਵਾਰਡ ਨੰਬਰ ਚਾਰ ਤੇ ਪੰਜ ਤੋਂ ਅਕਾਲੀ ਉਮੀਦਵਾਰ ਜਿੱਤੇ ਤੇ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀ ਜਿੱਤ
9:27 AM
ਮਾਨਸਾ 'ਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੀ ਗਿਣਤੀ ਜਾਰੀ
ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਜਾਰੀ ਹੈ। ਗਿਣਤੀ ਪ੍ਰਕਿਰਿਆ ਨੂੰ ਲੈ ਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਗਿਣਤੀ ਕੇਂਦਰ ‘ਤੇ ਪਹੁੰਚ ਰਹੇ ਹਨ।
ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਪੂਰੀ ਹੋ ਸਕੇ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਮਾਨਸਾ, ਬਰੇਟਾ ਅਤੇ ਬੁਢਲਾਡਾ ਅਤੇ ਦੋ ਨਗਰ ਪੰਚਾਇਤਾਂ ਬੋਹਾ ਤੇ ਜੋਗਾ ਲਈ 26 ਮਈ ਨੂੰ ਪਈਆਂ ਸਨ।
9:16 AM
ਖੰਨਾ ਦੇ 32 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ
ਨਗਰ ਕੌਂਸਲ ਖੰਨਾ ਦੇ 32 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਕੁੱਲ 140 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪ੍ਰਸਾਸ਼ਨ ਵੱਲੋਂ ਗਿਣਤੀ ਕੇਂਦਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਹਿਲੇ ਗੇੜ ਵਿਚ 14 ਵਾਰਡਾਂ ਦੀ ਗਿਣਤੀ ਸ਼ੁਰੂ ਹੋਈ ਅਤੇ 14 ਵਾਰਡਾਂ ਦੇ ਉਮੀਦਵਾਰ ਅਤੇ ਏਜੰਟਾਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ। ਅਗਲੇ ਗੇੜ ਵਿਚ ਦੂਜੇ ਉਮੀਦਵਾਰਾਂ ਅਤੇ ਉਹਨਾਂ ਦੇ ਏਜੰਟ ਭੇਜੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਗਿਣਤੀ ਕੇਂਦਰ ਦੇ ਬਾਹਰ ਵੱਖ-ਵੱਖ ਸਿਆਸੀ ਜਮਾਤਾਂ ਦੇ ਸਮਰਥਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ।। ਸ਼ਹਿਰ ’ਚ ਕੁੱਲ 33 ਵਾਰਡ ਹਨ, ਜਿਸ ’ਚੋਂ ਇੱਕ ਵਾਰਡ ’ਚੋਂ 32 ਵਾਰਡਾਂ ’ਚ ਚੋਣ ਹੋ ਰਹੀ ਹੈ, ਜਿੱਥੇ ਕੁੱਲ 99391 ਵੋਟਰ ਹਨ, ਜਿਨਾਂ ’ਚ ਮਰਦ ਵੋਟਰਾਂ ਦੀ ਗਿਣਤੀ 51,680 ਅਤੇ ਮਹਿਲਾ ਵੋਟਰਾਂ ਦੀ ਗਿਣਤੀ 47,709 ਹੈ ਜਦੋਂ ਕਿ 2 ਹੋਰ ਵੋਟਰ ਹਨ। ਵਾਰਡ ਨੰਬਰ-12 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ ਜਦੋਂ ਕਿ ਹੁਣ 32 ਵਾਰਡਾਂ ’ਚ 140 ਉਮੀਦਵਾਰ ਮੈਦਾਨ ’ਚ ਸਨ। ਇਸ ਚੋਣ ’ਚ ਆਮ ਆਦਮੀ ਪਾਰਟੀ ਦੇ 32, ਕਾਂਗਰਸ ਦੇ 30, ਸ੍ਰੋਮਣੀ ਅਕਾਲੀ ਦਲ ਦੇ 31, ਭਾਰਤੀ ਜਨਤਾ ਪਾਰਟੀ ਦੇ 26, ਬਹੁਜਨ ਸਮਾਜ ਪਾਰਟੀ ਦੇ 4 ਅਤੇ ਆਜ਼ਾਦ ਤੌਰ 'ਤੇ 17 ਉਮੀਦਵਾਰ ਡਟੇ ਹੋਏ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਕੁਝ ਸੀਟਾਂ ’ਤੇ ਭਾਜਪਾ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ। ਦੋ ਵਾਰਡਾਂ ’ਚ ਅਜ਼ਾਦ ਉਮੀਦਵਾਰਾਂ ਦੇ ਨਵਾਂ ਦੀ ਚਰਚਾ ਵੀ ਚੱਲ ਰਹੀ ਹੈ।
9:11 AM
ਫ਼ਾਜ਼ਿਲਕਾ ਤੋਂ ਵਾਰਡ ਨੰਬਰ ਇਕ ਤੋਂ ਭਜਨ ਲਾਲ 162 ਵੋਟਾਂ ਤੋਂ ਕਾਂਗਰਸੀ ਉਮੀਦਵਾਰ ਜੇਤੂ, ਵਾਰਡ ਨੰਬਰ ਤਿੰਨ ਤੋਂ 300 ਦੇ ਕਰੀਬ ਵੋਟਾਂ ਤੋਂ ਸੁਨੀਲ ਮੈਨੀ ਆਪ ਦੇ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ।
9:08 AM
ਬਰਨਾਲਾ ਨਗਰ ਨਿਗਮ ਚੋਣਾਂ
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਐਸਐਸਡੀ ਕਾਲਜ ਬਰਨਾਲਾ 'ਚ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਸ ਸਥਾਨ 'ਤੇ ਪੁੱਜੇ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਮੀਤ ਪ੍ਰਧਾਨ ਪੰਜਾਬ ਸੰਜੀਵ ਸ਼ੋਰੀ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸੰਧੂ ਐਸ ਐਸਡੀ ਕਾਲਜ ਵੋਟਾਂ ਦੀ ਹੋ ਰਹੀ ਗਿਣਤੀ ਵਾਲੇ ਅਸਥਾਨ 'ਤੇ ਪੁੱਜੇ।
9:05 AM
ਰੂਪਨਗਰ ਨਗਰ ਕੌਂਸਲ ਚੋਣਾਂ
ਵਾਰਡ ਨੰਬਰ ਪੰਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਮੱਕੜ 575 ਨੂੰ ਵੋਟਾਂ ਪਈਆਂ ਅਤੇ ਆਪ ਦੇ ਉਮੀਦਵਾਰ ਅਨੂਪ ਕੁਮਾਰ ਸੋਵੀਟੀ ਨੂੰ 212 ਵੋਟਾਂ ਪਈਆਂ ਹਨ। ਪਰਮਜੀਤ ਸਿੰਘ ਮੱਕੜ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ।
ਪਰਮਜੀਤ ਸਿੰਘ ਮੱਕੜ
ਰੋਪੜ ਦੇ ਵਾਰਡ ਨੰਬਰ ਚਾਰ ਤੇ ਪੰਜ ਤੋਂ ਅਕਾਲੀ ਉਮੀਦਵਾਰ ਜਿੱਤੇ ਤੇ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀ ਜਿੱਤ
ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰੀ ਜੇਤੂ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਵਾਰਡ ਨੰਬਰ ਇਕ ਤੋਂ ਪਰਵੀਨ ਕੁਮਾਰ ਅਪ ਦੇ ਜੇਤੂ
ਵਾਰਡ ਨੰਬਰ ਚਾਰ ਤੋ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਬਾਵਾ
ਰੂਪਨਗਰ ਨਗਰ ਕੌਂਸਲ ਦੇ 21 ਵਾਰਡਾਂ ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿਖੇ ਬਣੇ ਗਿਣਤੀ ਕੇਂਦਰ ਵਿੱਚ ਚੱਲ ਰਹੀ ਹੈ ਸੂਤਰਾਂ ਅਨੁਸਾਰ ਵਾਰਡ ਨੰਬਰ ਇੱਕ ਤੋਂ ਛੇ ਛੇ ਤੱਕ ਦੀ ਗਿਣਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਅਤੇ ਸਰਕਾਰੀ ਕਾਲਜ ਦੇ ਬਾਹਰ ਸਮਰਥਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।
9:00AM
ਨਗਰ ਨਿਗਮ ਕਪੂਰਥਲਾ ਦੀਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
8:55 AM
ਬਰਨਾਲਾ ਨਗਰ ਨਿਗਮ ਦੇ 50 ਵਾਰਡਾਂ 'ਚ ਹੋਈਆਂ 26 ਮਈ ਨੂੰ ਚੋਣਾਂ ਦੇ ਨਤੀਜਿਆਂ ਸੰਬੰਧੀ ਅੱਜ ਵੋਟਾਂ ਦੀ ਗਿਣਤੀ ਐਸਐਸਡੀ ਕਾਲਜ ਬਰਨਾਲਾ ਵਿਖੇ ਚੱਲ ਰਹੀ ਹੈ।
8:50 AM
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਨਗਰ ਕੌਂਸਲ ਚੋਣਾਂ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ । ਨਵਾਂ ਸ਼ਹਿਰ ਨਗਰ ਕੌਂਸਲ ਦੀ ਚੋਣਾਂ ਦੀ ਗਿਣਤੀ ਦਾ ਕੰਮ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਵਿਖੇ ਸ਼ੁਰੂ ਹੋਇਆ। ਇਸੇ ਤਰ੍ਹਾਂ ਨਗਰ ਕੌਂਸਲ ਰਾਹੋ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹਾਂ ਵਿਖੇ ਸ਼ੁਰੂ ਹੋਇਆ। ਨਗਰ ਕੌਂਸਲ ਬੰਗਾ ਦੀ ਗਿਣਤੀ ਦੇ ਕੇਂਦਰ ਜੀਐਨਏ ਕਾਲਜ 'ਚ ਬੰਗਾ ਵਿਖੇ ਸ਼ੁਰੂ ਹੋਇਆ। ਪੁਲਿਸ ਵੱਲੋ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਮ ਆਦਮੀ ਪਾਰਟੀ, ਕਾਂਗਰਸ,ਭਾਜਪਾ, ਸ਼੍ਰੋਮਣੀ ਅਕਾਲੀ ਦਲ, ਅਜਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।ਜਿੱਤ ਦੀ ਆਸ ਰੱਖਣ ਵਾਲੇ ਉਮੀਦਵਾਰਾਂ ਨੇ ਪਹਿਲਾ ਹੀ ਹਲਵਾਈਆਂ ਨੂੰ ਲੱਡੂਆ ਦੇ ਆਰਡਰ ਦੇ ਦਿੱਤੇ ਹਨ।
ਪੱਤਰਕਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਗਿਣਤੀ ਕੇਂਦਰਾਂ ਵਿੱਚ ਦਾਖਲ ਹੋ ਸਕਦੇ ਹਨ ਪਰ ਗਿਣਤੀ ਕੇਂਦਰ ਦੇ ਅੰਦਰ ਕਿਸੇ ਵੀ ਕਿਸਮ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਸਬੰਧਤ ਰਿਟਰਨਿੰਗ ਅਫ਼ਸਰ ਦੀ ਆਗਿਆ ਨਾਲ ਹੀ ਹੋਵੇਗੀ।
8:45 AM
ਨਗਰ ਕੌਂਸਲ ਚੋਣਾਂ ਲਈ ਫਾਜ਼ਿਲਕਾ ਵਿਖੇ ਵੋਟਾਂ ਦੀ ਗਿਣਤੀ ਜਾਰੀ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਵਿਖੇ ਅੱਜ ਸਵੇਰੇ ਵੋਟਾਂ ਦੀ ਗਿਣਤੀ ਲਈ ਪਹਿਲੇ ਰਾਊਂਡ ਦੀ ਗਿਣਤੀ ਜਾਰੀ ਹੈ। ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।
ਮੰਡੀ ਅਰਨੀਵਾਲਾ ਅਤੇ ਫਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਸ਼ੁਰੂਆਤੀ ਰੁਝਾਨ ਆਉਣ ਨਾਲ ਹੀ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਨਤੀਜਿਆਂ ਨੂੰ ਲੈ ਕੇ ਲੋਕਾਂ ਦੀ ਨਿਗਾਹ ਗਿਣਤੀ ਕੇਂਦਰਾਂ ’ਤੇ ਟਿਕੀ ਹੋਈ ਹੈ।
8: 41 AM
ਤਰਨਤਾਰਨ 'ਚ ਗਿਣਤੀ ਜਾਰੀ, ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸੁਕਤਾ
ਨਗਰ ਕੌਂਸਲ ਪੱਟੀ ਦੀਆਂ 19 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ ਕੈਰੋਂ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ। ਗਿਣਤੀ ਦੀ ਸ਼ੁਰੂਆਤ ਪਹਿਲੇ ਪੜਾਅ ਵਿੱਚ ਵਾਰਡ ਨੰਬਰ 1 ਤੋਂ 4 ਤੱਕ ਦੇ ਬਕਸਿਆਂ ਨਾਲ ਕੀਤੀ ਗਈ ਹੈ ਅਤੇ ਪੂਰੀ ਗਿਣਤੀ ਪ੍ਰਕਿਰਿਆ ਕੁੱਲ 5 ਰਾਊਂਡਾਂ ਵਿੱਚ ਮੁਕੰਮਲ ਕੀਤੀ ਜਾਵੇਗੀ।
ਚੋਣ ਅਫਸਰ ਕਮ ਐਸ.ਡੀ.ਐਮ. ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਸਵੇਰੇ ਹੀ ਗਿਣਤੀ ਦੀ ਪ੍ਰਕਿਰਿਆ ਆਰੰਭ ਹੋਈ। ਗਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਗਿਣਤੀ ਕੇਂਦਰ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਸਿਰਫ ਅਧਿਕਾਰਤ ਕਰਮਚਾਰੀਆਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਹੀ ਗਿਣਤੀ ਕੇਂਦਰ ਅੰਦਰ ਜਾਣ ਦੀ ਆਗਿਆ ਦਿੱਤੀ ਗਈ। ਹਰ ਟੇਬਲ ’ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜਦਕਿ ਪੂਰੀ ਪ੍ਰਕਿਰਿਆ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਗਿਣਤੀ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹੋ ਸਕੇ।
ਸਵੇਰੇ 7 ਵਜੇ ਤੋਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਗਿਣਤੀ ਕੇਂਦਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਰ ਪਾਸੇ ਚੋਣ ਨਤੀਜਿਆਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਚੱਲਦਾ ਰਿਹਾ। ਉਮੀਦਵਾਰ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਦੇ ਨਜ਼ਰ ਆਏ, ਜਦਕਿ ਸਮਰਥਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਪੱਟੀ ਨਗਰ ਕੌਂਸਲ ਦੀਆਂ 19 ਵਾਰਡਾਂ ਲਈ ਹੋਈਆਂ ਚੋਣਾਂ ਦੌਰਾਨ ਕੁੱਲ 17 ਹਜ਼ਾਰ 679 ਵੋਟਾਂ ਪੋਲ ਹੋਈਆਂ ਸਨ। ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਅੱਜ ਆਉਣ ਵਾਲੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਹਿਰ ਦੀ ਸਿਆਸਤ ਵਿੱਚ ਕਿਸ ਧਿਰ ਨੂੰ ਬੜ੍ਹਤ ਮਿਲਦੀ ਹੈ।
8:28 AM
ਪਟਿਆਲਾ 'ਚ ਵੋਟਾਂ ਦੀ ਗਿਣਤੀ ਜਾਰੀ
ਜ਼ਿਲ੍ਹੇ ਵਿੱਚ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਆਪਣੇ ਆਖਰੀ ਅਤੇ ਸਭ ਤੋਂ ਦਿਲਚਸਪ ਪੜਾਅ ਵਿੱਚ ਪਹੁੰਚ ਚੁੱਕੀ ਹੈ। ਅੱਜ ਸਵੇਰੇ ਠੀਕ 8 ਵਜੇ ਤੋਂ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਅਮਨ-ਅਮਾਨ ਨਾਲ ਨਤੀਜੇ ਐਲਾਨਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਵੱਖ-ਵੱਖ ਇਲਾਕਿਆਂ ਲਈ ਬਣਾਏ ਗਏ ਗਿਣਤੀ ਕੇਂਦਰ ਬਣਾਏ ਗਏ ਹਨ।
ਨਗਰ ਕੌਂਸਲ ਪਾਤੜਾਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਕਿਰਤੀ ਕਾਲਜ, ਨਿਆਲ ਵਿਖੇ ਕੀਤੀ ਜਾ ਰਹੀ ਹੈ। ਨਾਭਾ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਹੋ ਰਿਹਾ ਹੈ।
ਸਮਾਣਾ ਨਗਰ ਕੌਂਸਲ ਇੱਥੇ ਵੋਟਾਂ ਦੀ ਗਿਣਤੀ ਲਈ ਪਬਲਿਕ ਕਾਲਜ, ਸਮਾਣਾ ਨੂੰ ਕੇਂਦਰ ਬਣਾਇਆ ਗਿਆ ਹੈ।
ਰਾਜਪੁਰਾ ਨਗਰ ਕੌਂਸਲ ਰਾਜਪੁਰਾ ਦੀ ਗਿਣਤੀ ਐਸ.ਡੀ.ਐਮ. ਦਫ਼ਤਰ ਦੇ ਮੁੱਖ ਹਾਲ ਵਿੱਚ ਚੱਲ ਰਹੀ ਹੈ।
ਸਿਆਸੀ ਗਹਿਮਾ-ਗਹਿਮੀ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਸਵੇਰੇ 8 ਵਜੇ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਵੱਖ-ਵੱਖ ਗਿਣਤੀ ਕੇਂਦਰਾਂ ਦੇ ਬਾਹਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ। ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਆਗੂ, ਉਮੀਦਵਾਰ, ਉਨ੍ਹਾਂ ਦੇ ਵਰਕਰ ਅਤੇ ਭਾਰੀ ਗਿਣਤੀ ਵਿੱਚ ਸਮਰਥਕ ਕੇਂਦਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰ ਇੱਕ ਦੇ ਚਿਹਰੇ 'ਤੇ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਅਤੇ ਚਿੰਤਾ ਸਾਫ਼ ਦੇਖੀ ਜਾ ਸਕਦੀ ਹੈ। ਪਲ-ਪਲ ਦੀ ਅਪਡੇਟ ਲਈ ਲੋਕਾਂ ਦੀਆਂ ਨਜ਼ਰਾਂ ਗਿਣਤੀ ਕੇਂਦਰਾਂ ਦੇ ਮੁੱਖ ਗੇਟਾਂ 'ਤੇ ਟਿਕੀਆਂ ਹੋਈਆਂ ਹਨ।
ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹਰੇਕ ਗਿਣਤੀ ਕੇਂਦਰ ਦੇ ਬਾਹਰ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਬਿਨਾਂ ਅਧਿਕਾਰਤ ਪਾਸ ਦੇ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਸ਼ੁਰੂਆਤੀ ਰੁਝਾਨਾਂ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਕਈ ਥਾਵਾਂ 'ਤੇ ਸਮਰਥਕਾਂ ਵੱਲੋਂ ਹੁਣੇ ਤੋਂ ਹੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਸਾਰੇ ਵਾਰਡਾਂ ਦੇ ਸਪੱਸ਼ਟ ਨਤੀਜੇ ਸਾਹਮਣੇ ਆ ਜਾਣਗੇ, ਜਿਸ ਨਾਲ ਸ਼ਹਿਰਾਂ ਦੀ ਨਵੀਂ ਸਰਕਾਰ ਦੀ ਤਸਵੀਰ ਸਾਫ਼ ਹੋ ਜਾਵੇਗੀ।
ਵੋਟਾਂ ਦੀ ਗਿਣਤੀ ਨੂੰ ਲੈ ਕੇ ਗਿਣਤੀ ਸੈਂਟਰ ਦੇ ਬਾਹਰ ਪੁਲਿਸ ਪ੍ਰਸ਼ਾਸ਼ਨ ਨੇ ਡੀਐਸਪੀ ਸੁਖਦੇਵ ਸਿੰਘ ਤੇ ਐਸਐਚਓ ਅਰਸ਼ਦੀਪ ਸ਼ਰਮਾ ਦੀ ਅਗਵਾਈ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐਸਡੀਐਮ ਡਾ ਅੰਕਿਤਾ ਕਾਂਸਲ ਨੇ ਬਾਹਰ ਆ ਕੇ ਉਮੀਦਵਾਰਾਂ ਨਾਲ ਆਏ ਸਮਰਥਕਾਂ ਨੂੰ ਗਿਣਤੀ ਮੁਕੰਮਲ ਹੋਣ ਤੱਕ ਸਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
8: 25 AM
ਮੁਹਾਲੀ ਵਿੱਚ ਦੇਰੀ ਨਾਲ ਸ਼ੁਰੂ ਹੋਈ ਵੋਟਾਂ ਦੀ ਗਿਣਤੀ
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਸਵੇਰੇ ਕਰੀਬ 8:20 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਸਵੇਰੇ 8:05 ਵਜੇ ਸਟਰਾਂਗ ਰੂਮ 'ਚੋਂ ਬੈਲਟ ਪੇਪਰ ਵਾਲੇ ਬਕਸੇ ਟੇਬਲ 'ਤੇ ਆਉਣੇ ਸ਼ੁਰੂ ਹੋਏ। ਇਸ ਉਪਰੰਤ ਹਾਜ਼ਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਏਜੰਟਾਂ ਵਲੋਂ ਬੈਲਟ ਪੇਪਰ ਵਾਲੇ ਬਕਸਿਆਂ ਦੀਆਂ ਸੀਲਾਂ ਚੈੱਕ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਣੀ ਸੀ।
ਮੁਹਾਲੀ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗਿਣਤੀ ਲਈ 14 ਟੇਬਲ ਲਗਾਏ ਗਏ ਹਨ।
ਮੁਹਾਲੀ ਦੇ ਵਾਰਡ ਨੰਬਰ 1 ਤੋਂ 25 ਤੱਕ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਫੇਜ਼-7 ਅਤੇ ਵਾਰਡ ਨੰਬਰ 26 ਤੋਂ 50 ਤੱਕ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਸੈਕਟਰ-69 ਵਿੱਚ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
8:22 AM
ਜਲੰਧਰ ਜ਼ਿਲ੍ਹੇ ਵਿੱਚ ਪੰਜ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਗਿਣਤੀ ਸ਼ੁਰੂ
ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਜ਼ਿਲ੍ਹੇ ਭਰ ਵਿੱਚ ਸੱਤ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਉਮੀਦਵਾਰਾਂ - ਨਗਰ ਕੌਂਸਲ ਆਦਮਪੁਰ ਤੋਂ 44, ਕਰਤਾਰਪੁਰ ਤੋਂ 50, ਨਕੋਦਰ ਤੋਂ 55, ਨੂਰਮਹਿਲ ਤੋਂ 41, ਅਤੇ ਫਿਲੌਰ ਤੋਂ 57, ਅਤੇ ਨਾਲ ਹੀ ਨਗਰ ਪੰਚਾਇਤਾਂ ਮਹਿਤਪੁਰ ਅਤੇ ਲੋਹੀਆਂ ਖਾਸ ਤੋਂ 47-47 ਉਮੀਦਵਾਰ ਇਸ ਮੌਕੇ ਲਈ ਆਪਣੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਦੇ ਪੋਲਿੰਗ ਏਜੰਟ ਇਸ ਸਮੇਂ ਗਿਣਤੀ ਕੇਂਦਰਾਂ 'ਤੇ ਤਾਇਨਾਤ ਹਨ। ਇਸ ਦੌਰਾਨ, ਵੱਡੀ ਗਿਣਤੀ ਵਿੱਚ ਸਮਰਥਕ ਕੇਂਦਰਾਂ ਦੇ ਅੰਦਰ ਅਤੇ ਬਾਹਰ ਇਕੱਠੇ ਹੋਏ ਹਨ, ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਗਿਣਤੀ ਕਾਰਜਾਂ ਲਈ ਲਗਭਗ 400 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਸ ਵਿੱਚ 25 ਪ੍ਰਤੀਸ਼ਤ ਰਿਜ਼ਰਵ ਫੋਰਸ ਸ਼ਾਮਲ ਹੈ। ਇਸ ਤੋਂ ਇਲਾਵਾ, ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਲਈ 19 ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।
ਜ਼ਿਲ੍ਹੇ ਵਿੱਚ ਗਿਣਤੀ ਕੇਂਦਰਾਂ ਦੇ ਸਥਾਨ:
- ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਲਈ: ਸਕੂਲ ਆਫ਼ ਐਮੀਨੈਂਸ, ਆਦਮਪੁਰ।
- ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ਲਈ: ਜੂਡੋ ਹਾਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ।
- ਨਗਰ ਕੌਂਸਲ ਨਕੋਦਰ ਦੇ 17 ਵਾਰਡਾਂ ਲਈ: ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ), ਨਕੋਦਰ।
- ਨਗਰ ਕੌਂਸਲ ਨੂਰਮਹਿਲ ਦੇ 13 ਵਾਰਡਾਂ ਲਈ: ਬੀਡੀਪੀਓ ਦਫ਼ਤਰ, ਨੂਰਮਹਿਲ।
- ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਲਈ: ਕਮਿਊਨਿਟੀ ਹਾਲ, ਫਿਲੌਰ।
- ਨਗਰ ਪੰਚਾਇਤ ਮਹਿਤਪੁਰ ਦੇ 13 ਵਾਰਡਾਂ ਲਈ: ਗਲੋਟੀਆ ਗੁਰੂ ਹਰਗੋਬਿੰਦ ਬੇਟ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਹਿਤਪੁਰ।
- ਨਗਰ ਪੰਚਾਇਤ ਲੋਹੀਆਂ ਖਾਸ ਦੇ 13 ਵਾਰਡਾਂ ਲਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਲੋਹੀਆਂ ਖਾਸ।
8:12 AM
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ । ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਲਈ ਗਿਣਤੀ ਕੇਂਦਰ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ, ਫਤਹਿਗੜ੍ਹ ਸਾਹਿਬ ਵਿਖੇ ਹੋ ਰਿਹਾ ਹੈ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਲਈ ਗਿਣਤੀ ਕੇਂਦਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ (ਕੰਨਿਆ) ਵਿਖੇ ਹੋ ਰਿਹਾ ਹੈ। ਨਗਰ ਕੌਂਸਲ ਬਸੀ ਪਠਾਣਾ ਲਈ ਗਿਣਤੀ ਕੇਂਦਰ ਆਈ.ਟੀ.ਆਈ.ਬਸੀ ਪਠਾਣਾ ਵਿਖੇ ਹੋ ਰਿਹਾ ਹੈ। ਨਗਰ ਪੰਚਾਇਤ ਖਮਾਣੋਂ ਲਈ ਗਿਣਤੀ ਕੇਂਦਰ ਸਕੂਲ ਆਫ ਐਮੀਨੈਂਸ, ਖਮਾਣੋਂ ਵਿਖੇ ਹੋ ਰਿਹਾ ਹੈ। ਪੁਲਿਸ ਵੱਲੋ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਮ ਆਦਮੀ ਪਾਰਟੀ, ਕਾਂਗਰਸ,ਭਾਜਪਾ, ਸ਼੍ਰੋਮਣੀ ਅਕਾਲੀ ਦਲ, ਅਜਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।ਜਿੱਤ ਦੀ ਆਸ ਰੱਖਣ ਵਾਲੇ ਉਮੀਦਵਾਰਾਂ ਨੇ ਪਹਿਲਾ ਹੀ ਹਲਵਾਈਆਂ ਨੂੰ ਲੱਡੂਆ ਦੇ ਆਰਡਰ ਦੇ ਦਿੱਤੇ ਹਨ।
ਪੱਤਰਕਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਗਿਣਤੀ ਕੇਂਦਰਾਂ ਵਿੱਚ ਦਾਖਲ ਹੋ ਸਕਦੇ ਹਨ ਪਰ ਗਿਣਤੀ ਕੇਂਦਰ ਦੇ ਅੰਦਰ ਕਿਸੇ ਵੀ ਕਿਸਮ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਸਬੰਧਤ ਰਿਟਰਨਿੰਗ ਅਫ਼ਸਰ ਦੀ ਆਗਿਆ ਨਾਲ ਹੀ ਹੋਵੇਗੀ।
ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਗਿਣਤੀ ਸਟਾਫ ਦੀਆਂ ਡਿਊਟੀਆਂ ਇੱਕ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਸੌਂਪੀਆਂ ਗਈਆਂ ਹਨ। ਹਰੇਕ ਗਿਣਤੀ ਟੇਬਲ 'ਤੇ ਇੱਕ ਗਿਣਤੀ ਸੁਪਰਵਾਈਜ਼ਰ ਅਤੇ ਦੋ ਗਿਣਤੀ ਸਹਾਇਕ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਹਰੇਕ ਗਿਣਤੀ ਕੇਂਦਰ 'ਤੇ ਦੋ ਮਾਈਕ੍ਰੋ-ਆਬਜ਼ਰਵਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਆਪਣੀਆਂ ਰਿਪੋਰਟਾਂ ਸਿੱਧੇ ਜਨਰਲ ਆਬਜ਼ਰਵਰ ਨੂੰ ਸੌਂਪੀਆਂ ਜਾ ਸਕਣ।
ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਗਿਣਤੀ ਕੇਂਦਰਾਂ ਵਿੱਚ ਦਾਖਲਾ ਦਿੱਤਾ ਜਾਵੇਗਾ। ਹਰੇਕ ਉਮੀਦਵਾਰ ਨੂੰ ਇੱਕ ਖਾਸ ਗਿਣਤੀ ਟੇਬਲ 'ਤੇ ਸਿਰਫ਼ ਇੱਕ ਗਿਣਤੀ ਏਜੰਟ ਬਿਠਾਉਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ, ਸਿਰਫ਼ ਉਮੀਦਵਾਰ ਖੁਦ ਜਾਂ ਉਨ੍ਹਾਂ ਦੇ ਅਧਿਕਾਰਤ ਚੋਣ ਏਜੰਟ ਨੂੰ ਰਿਟਰਨਿੰਗ ਅਫਸਰ ਦੀ ਮੇਜ਼ 'ਤੇ ਪਹੁੰਚਣ ਦੀ ਇਜਾਜ਼ਤ ਹੋਵੇਗੀ।
ਚੋਣ ਕਮਿਸ਼ਨ ਸੁਰੱਖਿਆ ਪ੍ਰਬੰਧਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿੰਦਾ ਹੈ। ਸਾਰੇ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ 'ਤੇ ਤਿੰਨ-ਪੱਧਰੀ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਹਨ। ਕਈ ਸੰਵੇਦਨਸ਼ੀਲ ਗਿਣਤੀ ਕੇਂਦਰਾਂ 'ਤੇ ਵਾਧੂ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਪੂਰੇ ਪ੍ਰਬੰਧ ਦੀ ਨਿਗਰਾਨੀ ਕਰਨਗੇ।
ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਵਿਸ਼ੇਸ਼ ਤੌਰ 'ਤੇ ਨਗਰ ਨਿਗਮਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ "ਸੈਮੀਫਾਈਨਲ" ਵਜੋਂ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰੀ ਖੇਤਰਾਂ ਵਿੱਚ ਪ੍ਰਚਾਰ ਦੇ ਪਿੱਛੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ। ਨਤੀਜੇ ਵਜੋਂ, ਅੱਜ ਦੇ ਨਤੀਜਿਆਂ ਨੂੰ ਪੰਜਾਬ ਵਿੱਚ ਸ਼ਹਿਰੀ ਰਾਜਨੀਤੀ ਦੇ ਭਵਿੱਖ ਦੇ ਰਾਹ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਵੋਟਰਾਂ ਦੀ ਗਿਣਤੀ ਦੇ ਮਾਮਲੇ ਵਿੱਚ, ਇਸ ਵਾਰ ਕਈ ਖੇਤਰਾਂ ਵਿੱਚ ਵੋਟਿੰਗ ਲਈ ਉਤਸ਼ਾਹ ਉਮੀਦ ਨਾਲੋਂ ਘੱਟ ਦਿਖਾਈ ਦਿੱਤਾ। ਨਗਰ ਨਿਗਮਾਂ ਵਿੱਚ 59.91 ਪ੍ਰਤੀਸ਼ਤ, ਨਗਰ ਕੌਂਸਲਾਂ ਵਿੱਚ 65.06 ਪ੍ਰਤੀਸ਼ਤ ਅਤੇ ਨਗਰ ਪੰਚਾਇਤਾਂ ਵਿੱਚ 76.18 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਹਾਲਾਂਕਿ, ਨਗਰ ਪੰਚਾਇਤ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ ਮੁਕਾਬਲਤਨ ਵੱਧ ਰਹੀ, ਜੋ ਕਿ ਪੇਂਡੂ ਪ੍ਰਭਾਵ ਨਾਲ ਸਬੰਧਤ ਹਨ।
ਸ਼ੁਰੂਆਤੀ ਰੁਝਾਨ ਸਵੇਰ ਤੋਂ ਸਾਹਮਣੇ ਆਉਣ ਦੀ ਉਮੀਦ ਹੈ, ਜਦੋਂ ਕਿ ਚੋਣ ਕਮਿਸ਼ਨ ਦਾ ਅਨੁਮਾਨ ਹੈ ਕਿ ਜ਼ਿਆਦਾਤਰ ਨਗਰ ਨਿਗਮਾਂ ਬਾਰੇ ਤਸਵੀਰ ਦੁਪਹਿਰ ਤੱਕ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਜਾਵੇਗੀ। ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ ਸਾਰੀਆਂ ਨਜ਼ਰਾਂ ਹੁਣ ਵੋਟ-ਗਿਣਤੀ ਕੇਂਦਰਾਂ ਅਤੇ ਆਨਲਾਈਨ ਅਪਡੇਟ ਕੀਤੇ ਜਾ ਰਹੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।