ਮੁਹਾਲੀ ਤੋਂ ਰਾਜ ਭਵਨ ਵੱਲ ਕੂਚ ਕਰਨਗੇ ਪੰਜਾਬ ਦੇ ਕਿਸਾਨ, ਇਹ ਹਨ ਮੁੱਖ ਮੰਗਾਂ
ਆਗੂਆਂ ਨੇ ਕਿਹਾ ਕਿ 15 ਮਈ ਨੂੰ ਪੰਜਾਬ ਭਰ ਚੋਂ ਕਿਸਾਨ ਨੇਚਰ ਪਾਰਕ ਫੇਜ਼-8, ਮੁਹਾਲੀ ਵਿਖੇ ਇਕੱਠੇ ਹੋਣਗੇ। ਇੱਥੇ ਕਿਸਾਨੀ ਮੰਗਾਂ ਬਾਰੇ ਲੰਬੀ ਵਿਚਾਰ ਕਰਨ ਉਪਰੰਤ ਜੈਕਾਰੇ ਛੱਡਦੇ ਹੋਏ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਜਾਵੇਗਾ।
Publish Date: Thu, 30 Apr 2026 03:46 PM (IST)
Updated Date: Thu, 30 Apr 2026 03:49 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 15 ਮਈ ਨੂੰ ਮੁਹਾਲੀ ਤੋਂ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਹ ਫੈਸਲਾ ਵੀਰਵਾਰ ਨੂੰ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਮੀਟਿੰਗ ਵਿਚ ਲਿਆ ਗਿਆ।
ਇਸ ਮੀਟਿੰਗ ਵਿਚ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ, ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਦਲਜਿੰਦਰ ਸਿੰਘ ਆਲੋਵਾਲ, ਅੰਗਰੇਜ਼ ਸਿੰਘ ਭਦੌੜ, ਰਮਿੰਦਰ ਸਿੰਘ ਪਟਿਆਲਾ, ਪਰਮਦੀਪ ਸਿੰਘ ਬੈਦਵਾਨ, ਨਛੱਤਰ ਸਿੰਘ ਬੈਦਵਾਨ, ਪ੍ਰੇਮ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਰਾਮ ਕ੍ਰਿਸ਼ਨ ਧੂਣਕੀਆਂ, ਰਣਬੀਰ ਸਿੰਘ ਗਰੇਵਾਲ ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ।
ਆਗੂਆਂ ਨੇ ਕਿਹਾ ਕਿ 15 ਮਈ ਨੂੰ ਪੰਜਾਬ ਭਰ ਚੋਂ ਕਿਸਾਨ ਨੇਚਰ ਪਾਰਕ ਫੇਜ਼-8, ਮੁਹਾਲੀ ਵਿਖੇ ਇਕੱਠੇ ਹੋਣਗੇ। ਇੱਥੇ ਕਿਸਾਨੀ ਮੰਗਾਂ ਬਾਰੇ ਲੰਬੀ ਵਿਚਾਰ ਕਰਨ ਉਪਰੰਤ ਜੈਕਾਰੇ ਛੱਡਦੇ ਹੋਏ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਸੰਘਰਸ਼ ਬਾਰੇ ਮੌਕੇ 'ਤੇ ਹੀ ਫੈਸਲਾ ਲਿਆ ਜਾਵੇਗਾ।