ਸੂਬੇ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹਣ ਵਾਲਾ ਹੈ। ਵੋਟਾਂ ਦੀ ਗਿਣਤੀ ਦੌਰਾਨ ਸਖ਼ਤ ਸੁਰੱਖਿਆ ਤੇ ਗਿਣਤੀ ਅਧਿਕਾਰੀਆਂ ਕਾਫ਼ੀ ਜ਼ਿਆਦਾ ਤਾਇਨਾਤੀ ਕੀਤੀ ਗਈ ਹੈ।
.jpeg)
ਦੱਸਣਯੋਗ ਹੈ ਕਿ ਉਕਤ ਚੋਣਾਂ ਦੇ ਸਬੰਧ 'ਚ ਪੇਂਡੂ ਖੇਤਰ ਦੇ 1.30 ਕਰੋੜ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ, ਜਿਨ੍ਹਾਂ 'ਚੋਂ 62 ਲੱਖ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਸੂਬੇ ਭਰ 'ਚ 48.40 ਫ਼ੀਸਦੀ ਵੋਟਿੰਗ ਰਹੀ ਹੈ। ਇਹ ਵੀ ਦੱਸ ਦਈਏ ਕਿ ਚੋਣਾਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 15 ਅਤੇ ਪੰਚਾਇਤ ਸੰਮਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਲੜ ਹੀ ਜਿੱਤ ਦਰਜ ਕਰਵਾ ਚੁੱਕੇ ਹਨ।
ਆਮ ਆਦਮੀ ਪਾਰਟੀ 35 ਜ਼ੋਨਾਂ ਵਿੱਚ ਅੱਗੇ।
ਕਾਂਗਰਸ ਪਾਰਟੀ 19 ਜ਼ੋਨਾਂ ਵਿੱਚ ਅੱਗੇ।
ਅਕਾਲੀ ਦਲ 7 ਜ਼ੋਨਾਂ ਵਿੱਚ ਅੱਗੇ।
ਮਾਨਸਾ
ਬਲਾਕ ਸੰਮਤੀ ਭੂੰਦੜ ’ਚ ਆਪ ਦੀ ਉਮੀਦਵਾਰ ਮਨਜੀਤ ਕੌਰ ਨੇ ਬਾਜ਼ੀ ਮਾਰੀ ਹੈ। ਆਪ ਦੀ ਉਮੀਦਵਾਰ ਮਨਜੀਤ ਕੌਰ ਨੂੰ 1078 ਵੋਟਾਂ ਹਾਸਲ ਹੋਈਆਂ , ਜਦੋਂਕਿ ਦੂਜੇ ਨੰਬਰ ’ਤੇ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਵਿਤਾ ਰਾਣੀ ਨੇ 531 ਵੋਟਾਂ ਹਾਸਲ ਕੀਤੀਆਂ। ਤੀਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਨੂੰ ਰੇਖਾ ਰਾਣੀ ਨੂੰ 464 ਵੋਟਾਂ ਹਾਸਲ ਹੋਈਆਂ। ਨੋਟਾ 9 ਪਈਆਂ ਅਤੇ ਰੱਦ 60 ਵੋਟਾਂ ਹੋਈਆਂ।
ਬਲਾਕ ਸੰਮਤੀ ਫੱਤਾ ਮਾਲੋਕਾ ਤੋਂ ਭਾਜਪਾ ਉਮੀਦਵਾਰ ਰਾਜਪ੍ਰੀਤ ਕੌਰ 14 ਵੋਟਾਂ ਨਾਲ ਜੇਤੂ ਹੋਈ ਹੈl ਉਨ੍ਹਾਂ ਨੇ ਇਹ ਵੋਟਾਂ ਪਾਉਣ ਲਈ ਜ਼ੋਨ ਫੱਤਾ ਮਾਲੂਕਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈl
ਫਤਿਹਗੜ੍ਹ ਸਾਹਿਬ
ਬਲਾਕ ਸੰਮਤੀ ਖਮਾਣੋਂ ਦੇ ਜੋਨ ਨੰ 1 ਨਾਨੋਵਾਲ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ 1121 ਵੋਟਾਂ ਪ੍ਰਾਪਤ ਕਰਕੇ ਜੇਤੂ।
ਬੰਠਿਡਾ
ਰਾਮਨਗਰ ਪੰਚਾਇਤ ਸੰਮਤੀ ਚੋਣਾਂ ਵਿਚ ਜਸਪਾਲ ਕੌਰ 422 ਵੋਟਾਂ ਨਾਲ ਜਿੱਤੇ
ਤਰਸੇਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 57 ਵੋਟਾਂ ਦੇ ਨਾਲ ਜੇਤੂ ਪੰਚਾਇਤ ਸੰਮਤੀ ਜੋਧਪੁਰ ਪਾਖਰ
ਭੁੱਚੋ ਕਲਾਂ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅੱਗੇ, ਸ਼੍ਰੋਮਣੀ ਅਕਾਲੀ ਦਲ ਨੂੰ 1086, ਕਾਂਗਰਸ ਉਮੀਦਵਾਰ ਨੂੰ 521 ਅਤੇ ਆਪ ਨੂੰ 595 ਵੋਟ ਮਿਲੇ।
ਬਲਾਕ ਤਲਵੰਡੀ ਸਾਬੋ ਦੀਆਂ ਬਲਾਕ ਸੰਮਤੀ ਚੋਣਾਂ 'ਚ ਜ਼ੋਨ ਨੰਬਰ 3 ਤੋਂ ਕਾਂਗਰਸ, ਜ਼ੋਨ ਨੰਬਰ 6 ਤੋਂ ਸ਼੍ਰੋਮਣੀ ਆਕਾਲੀ ਦਲ, ਜ਼ੋਨ ਨੰਬਰ 7 ਤੋਂ ਕਾਂਗਰਸ ਅਤੇ ਜ਼ੋਨ ਨੰਬਰ 12 ਤੋਂ ਸ਼੍ਰੋਮਣੀ ਆਕਾਲੀ ਦਲ ਦੇ ਉਮੀਦਵਾਰ ਜੇਤੂ। ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਤਿੰਨ ਰਾਉਂਡ ਮੁਕੰਮਲ ਹੋਣ ਤੋਂ ਬਾਅਦ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਕਾਂਗਰਸ ਨੇ 15 ਵਿੱਚੋਂ 9 ਜ਼ੋਨਾਂ ਵਿੱਚ ਬੜ੍ਹਤ ਬਣਾਈ ਹੋਈ ਹੈ। ਦੂਜੇ ਪਾਸੇ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਲਈ ਇਹ ਰੁਝਾਨ ਨਿਰਾਸ਼ਾਜਨਕ ਹਨ, ਜਿੱਥੇ ਪਾਰਟੀ ਕੇਵਲ 4 ਜ਼ੋਨਾਂ ਵਿੱਚ ਹੀ ਅੱਗੇ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) 2 ਜ਼ੋਨਾਂ ਵਿੱਚ ਅੱਗੇ ਚੱਲ ਰਿਹਾ ਹੈ।
ਜਲੰਧਰ
ਪੰਚਾਇਤ ਸੰਮਿਤੀ ਬਡਾਲਾ ਜ਼ੋਨ ਤੋਂ 'ਆਪ' ਦੀ ਅਮਨਪ੍ਰੀਤ ਕੌਰ ਨੇ 95 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਸ਼ਾਹਕੋਟ: ਬਲਾਕ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਦੇ ਰੁਝਾਨਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਰਹੀ ਹੈ।
ਸੁਦੰਰਪੁਰ ਬਲਾਕ ਸੰਮਤੀ ਤੋਂ ਆਮ ਆਦਮੀ ਪਾਰਟੀ ਦੀ ਜਿੱਤ
ਨਸਰਾਲਾ ਕਮਲਜੀਤ ਜੀ ਵਿੰਨਰ
ਪਟਿਆਲਾ
ਹਲਕਾ ਰਾਜਪੁਰਾ ਅਧੀਨ ਪੈਂਦੀ ਬਲਾਕ ਸੰਮਤੀ ਜੋਨ ਸ਼ਾਮਦੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਨੀ ਕਾਠਪਾਲ 604 ਵੋਟਾਂ ਲੈ ਕੇ ਰਹੇ ਜੇਤੂ।
ਪਟਿਆਲਾ : ਪਾਤੜਾਂ ਚ ਗਿਣਤੀ ਦਾ ਕੰਮ ਸ਼ਾਂਤੀ ਪੂਰਵਕ ਜਾਰੀ
* ਪਹਿਲਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਚ ਗਿਆ
* ਚੋਣ ਕੁਲਾਰਾ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ ਜੇਤੂ
ਫਤਿਹਗੜ੍ਹ ਸਾਹਿਬ
ਫਤਿਹਗੜ੍ਹ ਨਿਊਆ ਤੋਂ ਆਮ ਆਦਮੀ ਪਾਰਟੀ ਦੇ ਵੀਰਦਵਿੰਦਰ ਸਿੰਘ ਜੇਤੂ
ਡਡਹੇੜੀ ਜੋਨ ਤੋਂ ਆਮ ਆਦਮੀ ਪਾਰਟੀ ਦੇ ਰਤਨ ਲਾਲ ਜੇਤੂ
ਬਰਨਾਲਾ
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਬਰਨਾਲਾ ਤੋਂ ਖੁੱਡੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਯਾਦਵਿੰਦਰ ਸਿੰਘ ਯਾਦੀ 468 ਵੋਟਾਂ ਤੇ ਜੇਤੂ। ਜੇਤੂ ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਜਾਦੀ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ ।
ਬਰਨਾਲਾ ਬਲਾਕ ਦੇ ਜ਼ੋਨ ਜੋਧਪੁਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਚੋਣ ਜਿੱਤੀ ਹੈ। ਉਸ ਨੇ ਕਾਂਗਰਸ ਦੇ ਉਮੀਦਵਾਰ ਨੂੰ 70 ਵੋਟਾਂ ਨਾਲ ਹਰਾ ਦਿੱਤਾ ਹੈ।
ਬਰਨਾਲਾ ਬਲਾਕ ਦੇ ਜੋਨ ਜੋਧਪੁਰ ਤੋਂ 'ਆਪ' ਉਮੀਦਵਾਰ ਅਮਨਦੀਪ ਕੌਰ ਚੋਣ ਜਿੱਤੀ ਹੈ। ਉਸ ਨੇ ਕਾਂਗਰਸ ਦੇ ਉਮੀਦਵਾਰ ਨੂੰ 70 ਵੋਟਾਂ ਨਾਲ ਹਰਾ ਦਿੱਤਾ ਹੈ।
ਸਹਿਜੜਾ ਜੋਨ ਤੋਂ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ।
ਗੜਬਾਗਾ ਬਲਾਕ ਸੰਮਤੀ ਤੇ ਕਾਂਗਰਸ ਪਾਰਟੀ ਜੇਤੂ 175 ਵੋਟਾਂ ਨਾਲ
ਰੂਪਨਗਰ
ਬਲਾਕ ਨੂਰਪੁਰ ਬੇਦੀ ਦੇ ਜੋਨ ਨੰਬਰ ਇੱਕ ਗੜਬਾਘਾ ਤੋਂ ਕਾਂਗਰਸ ਦੀ ਉਮੀਦਵਾਰ ਸਰੋਜ ਦੇਵੀ 175 ਵੋਟਾਂ ਨਾਲ ਜੇਤੂ
ਬਲਾਕ ਸੰਮਤੀ ਨੂਰਪੁਰ ਬੇਦੀ ਦੇ ਜੋਨ ਨੰਬਰ ਦੋ ਅਬਿਆਣਾ ਕਲਾਂ ਤੋਂ ਆਪ ਦੀ ਉਮੀਦਵਾਰ ਦੀਪ ਮਝੋਤਰਾ ਜੇਤੂ
ਰੂਪਨਗਰ : ਜੇਤੂ ਉਮੀਦਵਾਰ, ਮਨਜੀਤ ਕੌਰ, ਆਮ ਆਦਮੀ ਪਾਰਟੀ
ਬਲਾਕ ਸੰਮਤੀ ਜੋਨ ਦਬੁਰਜੀ
ਰੂਪਨਗਰ : ਜੇਤੂ ਉਮੀਦਵਾਰ
ਲਲਿਤ ਕੁਮਾਰ
ਆਮ ਆਦਮੀ ਪਾਰਟੀ
ਬਲਾਕ ਸੰਮਤੀ ਜੋਨ ਚੰਦਪੁਰ
ਮੋਗਾ ਵਿਧਾਨ ਸਭਾ ਹਲਕੇ ਤੋਂ ਦੌਲਤਪੁਰਾ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਨਾਲ ਹਰਾਇਆ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਇਹ ਜਿੱਤ ਸਮੂਹ ਵੋਟਰਾਂ ਤੇ ਇਨਸਾਫ਼ ਪਸੰਦ ਲੋਕਾਂ ਦੀ ਜਿੱਤ ਦੱਸਿਆ।
ਹਲਕਾ ਬਾਘਾਪੁਰਾਣਾ
ਥਰਾਜ ਤੇ ਮਾਹਲਾ ਕਲਾਂ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਜੇਤੂ
ਹਲਕਾ ਧਰਮਕੋਟ
ਭਿੰਡਰ ਕਲਾਂ ਜ਼ੋਨ ਤੋਂ ਕਾਂਗਰਸ ਜੇਤੂ
ਮੋਗਾ ਹਲਕਾ
ਜ਼ੋਨ ਸਲ੍ਹੀਣਾ ਤੇ ਜ਼ੋਨ ਖੋਸਾ ਪਾਂਡੋ ਆਪ ਜੇਤੂ
ਜਗਰਾਉਂ 'ਚ ਕਾਂਗਰਸ ਦੀ ਹੋਈ ਬੱਲੇ-ਬੱਲੇ
ਜਗਰਾਉਂ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ।
ਪਹਿਲੇ ਰੁਝਾਨ ' ਚ ਫਾਜ਼ਿਲਕਾ ਦੇ ਸਲੇਮ ਸ਼ਾਹ
ਪਹਿਲੇ ਰੁਝਾਨ ' ਚ ਫਾਜ਼ਿਲਕਾ ਦੇ ਸਲੇਮ ਸ਼ਾਹ ਜੋਨ ਤੋਂ ਆਮ ਆਦਮੀ ਪਾਰਟੀ ਦੇ ਡਾ. ਜੋਗਿੰਦਰ ਸਿੰਘ ਦੀ ਹੋਈ ਜਿੱਤ।
ਮਜੀਠਾ : ਬਲਾਕ ਸੰਮਤੀ ਮਜੀਠਾ- 2 ਤੋਂ ਬਲਾਕ ਸੰਮਤੀ ਕੋਟਲਾ ਗੁਜਰਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੇ ਅਪਣੇ ਵਿਰੌਧੀ ਊਮੀਦਵਾਰ ਨੂੰ 407 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਅੰਮ੍ਰਿਤਸਰ
ਮਜੀਠਾ: ਬਲਾਕ ਸੰਮਤੀ ਮਜੀਠਾ- 2 ਤੋਂ ਬਲਾਕ ਸੰਮਤੀ ਜੋਨ- 18 ਸੋਹਿਆਂ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਕੌਰ ਦੀ ਜਿੱਤ ਮੌਕੇ ਖੁਸ਼ੀ ਮਨਾਉਂਦੇ ਹੋਏ ਹਲਕਾ ਇੰਚਾਰਜ ਕਾਂਗਰਸ ਪਾਰਟੀ ਭਗਵੰਤਪਾਲ ਸਿੰਘ ਸੱਚਰ
ਅੰਮ੍ਰਿਤਸਰ: ਬਲਾਕ ਸੰਮਤੀ ਮਜੀਠਾ ਤੋਂ ਸ੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲਿਆ
ਵੇਰਵੇ ਅਨੁਸਾਰ ਇਥੋਂ ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਬਲਾਕ ਸੰਮਤੀ ਘਨਸ਼ਾਮਪੁਰਾ ਜ਼ੋਨ ਮਜੀਠਾ -2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਬੋਪਾਰਾਏ 51ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਸ਼੍ਰੋਮਣੀ ਅਕਾਲੀ ਦਲ ਸ਼ਾਮਨਗਰ ਜ਼ੋਨ - 12 ਸੁਨੀਲ ਮੱਟੂ 126 ਵੋਟਾਂ ਦੇ ਫਰਕ ਨਾਲ ਜੇਤੂ ਰਹੇ
ਨਵਾਂ ਸ਼ਹਿਰ ਤੋਂ BSP, CONG, AAP ਨੇ ਜਿੱਤ ਕੀਤੀ ਹਾਸਲ
ਬਲਾਕ ਸੰਮਤੀ ਖੋਥੜਾ ਤੋਂ ਬੀਐਸਪੀ ਉਮੀਦਵਾਰ ਰੇਖਾ ਰਾਣੀ ਜੇਤੂ
ਬਲਾਕ ਸੰਮਤੀ ਮੇਹਲੀ ਤੋਂ ਕਾਂਗਰਸ ਉਮੀਦਵਾਰ ਰਜਨੀ ਦੇ ਵਿੱਚ ਜੇਤੂ
ਬਲਾਕ ਸੰਮਤੀ ਕੁਲਥਮ ਤੋਂ ਆਪ ਉਮੀਦਵਾਰ ਰਵੀ ਕੁਮਾਰ ਜੇਤੂ
ਜ਼ਿਲ੍ਹਾ ਪ੍ਰੀਸ਼ਦ ਬਹਿਮਣ ਦੀਵਾਨਾ ਜ਼ੋਨ ਤੋਂ ਅਕਾਲੀ ਉਮੀਦਵਾਰ ਜਸਕਰਨ ਕੌਰ 2700 ਵੋਟਾਂ ਅੱਗੇ, ਬਲਾਕ ਸੰਮਤੀ ਚ ਅਕਾਲੀ ਦਲ ਜੇਤੂ