ਦੁਨੀਆ ਦੇ ਟਾਪ 11 ਵਿਗਿਆਨੀਆਂ 'ਚ ਚਮਕਿਆ ਭਾਰਤ ਦਾ ਸਿਤਾਰਾ, PU ਦੇ ਡਾ. ਕੇਵਲ ਕ੍ਰਿਸ਼ਨਨ ਨੇ ਫੋਰੈਂਸਿਕ ਸਾਇੰਸ 'ਚ ਰਚਿਆ ਇਤਿਹਾਸ
ਇਹ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ 2025 ਦੀ ਰਿਪੋਰਟ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ। ਦੁਨੀਆ ਭਰ ਦੇ 15,009 ਫੋਰੈਂਸਿਕ ਵਿਗਿਆਨੀਆਂ ਵਿੱਚੋਂ ਡਾ. ਕ੍ਰਿਸ਼ਨਨ ਨੂੰ “ਲੀਗਲ ਐਂਡ ਫੋਰੈਂਸਿਕ ਮੈਡੀਸਨ” ਕੈਟੇਗਰੀ ਵਿੱਚ 11ਵਾਂ ਸਥਾਨ ਮਿਲਿਆ।
Publish Date: Sun, 10 May 2026 01:32 PM (IST)
Updated Date: Sun, 10 May 2026 01:34 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਐਂਥਰੋਪੋਲੋਜੀ ਵਿਭਾਗ ਦੇ ਸਾਬਕਾ ਚੇਅਰਪਰਸਨ ਡਾ. ਕੇਵਲ ਕ੍ਰਿਸ਼ਨਨ ਨੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਫੋਰੈਂਸਿਕ ਸਾਇੰਸ ਰਿਸਰਚ ਵਿੱਚ ਦੁਨੀਆ ਦੇ ਟੌਪ 11 ਵਿਗਿਆਨੀਆਂ ਵਿੱਚ ਥਾਂ ਮਿਲੀ ਹੈ। ਖਾਸ ਗੱਲ ਇਹ ਹੈ ਕਿ ਉਹ ਭਾਰਤ ਦੇ ਸਭ ਤੋਂ ਉੱਚੀ ਰੈਂਕ ਵਾਲੇ ਫੋਰੈਂਸਿਕ ਵਿਗਿਆਨੀ ਬਣੇ ਹਨ।
ਇਹ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ 2025 ਦੀ ਰਿਪੋਰਟ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ। ਦੁਨੀਆ ਭਰ ਦੇ 15,009 ਫੋਰੈਂਸਿਕ ਵਿਗਿਆਨੀਆਂ ਵਿੱਚੋਂ ਡਾ. ਕ੍ਰਿਸ਼ਨਨ ਨੂੰ “ਲੀਗਲ ਐਂਡ ਫੋਰੈਂਸਿਕ ਮੈਡੀਸਨ” ਕੈਟੇਗਰੀ ਵਿੱਚ 11ਵਾਂ ਸਥਾਨ ਮਿਲਿਆ।
ਰੈਂਕਿੰਗ ਤੈਅ ਕਰਨ ਵਿੱਚ ਰਿਸਰਚ ਪੇਪਰਾਂ, ਰਿਸਰਚ ਦੇ ਹਵਾਲੇ (ਸਾਈਟੇਸ਼ਨਜ਼) ਅਤੇ ਸਕੋਪਸ ਐਚ-ਇੰਡੈਕਸ ਵਰਗੇ ਮਾਪਦੰਡਾਂ ਨੂੰ ਦੇਖਿਆ ਗਿਆ। ਡਾ. ਕੇਵਲ ਕ੍ਰਿਸ਼ਨਨ ਨੇ ਫਿੰਗਰਪ੍ਰਿੰਟ, ਫੇਸ ਰੀਕੰਸਟ੍ਰਕਸ਼ਨ (ਚਿਹਰੇ ਦੀ ਬਣਾਵਟ), ਫੁੱਟਪ੍ਰਿੰਟ (ਪੈਰਾਂ ਦੇ ਨਿਸ਼ਾਨ), ਈਅਰਪ੍ਰਿੰਟ (ਕੰਨਾਂ ਦੇ ਨਿਸ਼ਾਨ), ਹਸਤਾਖਰ ਜਾਂਚ ਅਤੇ ਫੋਰੈਂਸਿਕ ਸਾਇੰਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ 'ਤੇ ਅਹਿਮ ਰਿਸਰਚ ਕੀਤੀ ਹੈ।
ਉਨ੍ਹਾਂ ਨੇ ਹੁਣ ਤੱਕ 422 ਰਿਸਰਚ ਪੇਪਰ ਪ੍ਰਕਾਸ਼ਿਤ ਕੀਤੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ 1.5 ਲੱਖ ਤੋਂ ਵੱਧ ਵਾਰ ਉਧਰਿਤ (ਕੋਟ) ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਰਿਸਰਚ ਦੁਨੀਆ ਦੇ ਪ੍ਰਤਿਸ਼ਠਿਤ ਜਰਨਲ ‘ਨੇਚਰ’ ਅਤੇ ‘ਦਿ ਲੈਂਸੈਟ’ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਡਾ. ਕ੍ਰਿਸ਼ਨਨ ਨੇ ਇਸ ਪ੍ਰਾਪਤੀ ਦਾ ਸਿਹਰਾ ਪੀਯੂ ਦੀ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਰਿਸਰਚ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਬਿਹਤਰੀਨ ਮਾਹੌਲ ਅਤੇ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ਦਾ ਲਾਭ ਨੌਜਵਾਨ ਵਿਗਿਆਨੀਆਂ ਨੂੰ ਉਠਾਉਣਾ ਚਾਹੀਦਾ ਹੈ।