ਚੰਡੀਗੜ੍ਹ ਦੇ ਪਿੰਡ ਬੁਟੇਰਲਾ 'ਚ ਸਨਸਨੀ: ਦਿਓਰ-ਭਾਬੀ ਦੀਆਂ ਮਿਲੀਆਂ ਲਾਸ਼ਾਂ, ਇੱਕ ਫਾਹੇ 'ਤੇ ਲਟਕਿਆ ਤੇ ਦੂਜੀ ਬਿਸਤਰੇ 'ਤੇ ਮ੍ਰਿਤਕ ਮਿਲੀ
ਪ੍ਰਾਪਤ ਜਾਣਕਾਰੀ ਅਨੁਸਾਰ, ਫਰਮਾਨ ਉੱਤਰ ਪ੍ਰਦੇਸ਼ ਗਿਆ ਹੋਇਆ ਹੋਇਆ ਹੈ, ਜਦਕਿ ਉਸ ਦੀ ਪਤਨੀ ਨਗਮਾ ਅਤੇ ਛੋਟਾ ਭਰਾ ਮੁਰਸਲੀਨ ਬੁਟੇਰਲਾ ਸਥਿਤ ਮਕਾਨ ਵਿਚ ਰਹਿ ਰਹੇ ਸਨ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1:30 ਵਜੇ ਫਰਮਾਨ ਦੇ ਘਰ ਪਹੁੰਚਿਆ, ਜਿੱਥੇ ਉਸਨੇ ਨਗਮਾ ਨੂੰ ਬਿਸਤਰੇ ’ਤੇ ਲੇਟਿਆ ਹੋਇਆ ਦੇਖਿਆ, ਜਦਕਿ ਮੁਰਸਲੀਨ ਕਮਰੇ ਦੀ ਛੱਤ ਵਿਚ ਲੱਗੇ ਹੁੱਕ ਨਾਲ ਫਾਹੇ ’ਤੇ ਲਟਕਿਆ ਹੋਇਆ ਮਿਲਿਆ।
Publish Date: Fri, 27 Feb 2026 10:08 AM (IST)
Updated Date: Fri, 27 Feb 2026 10:13 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-41 ਸਥਿਤ ਪਿੰਡ ਬੁਟੇਰਲਾ ਵਿਚ ਦਿਓਰ-ਭਾਬੀ ਦੀ ਸ਼ੱਕੀ ਹਾਲਾਤ ਵਿਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਨਗਮਾ (32 ਸਾਲ) ਅਤੇ ਮੁਰਸਲੀਨ (24 ਸਾਲ) ਵਜੋਂ ਹੋਈ ਹੈ। ਦੋਵੇਂ ਮੁਲ ਰੂਪ ’ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਫਰਮਾਨ ਉੱਤਰ ਪ੍ਰਦੇਸ਼ ਗਿਆ ਹੋਇਆ ਹੋਇਆ ਹੈ, ਜਦਕਿ ਉਸ ਦੀ ਪਤਨੀ ਨਗਮਾ ਅਤੇ ਛੋਟਾ ਭਰਾ ਮੁਰਸਲੀਨ ਬੁਟੇਰਲਾ ਸਥਿਤ ਮਕਾਨ ਵਿਚ ਰਹਿ ਰਹੇ ਸਨ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1:30 ਵਜੇ ਫਰਮਾਨ ਦੇ ਘਰ ਪਹੁੰਚਿਆ, ਜਿੱਥੇ ਉਸਨੇ ਨਗਮਾ ਨੂੰ ਬਿਸਤਰੇ ’ਤੇ ਲੇਟਿਆ ਹੋਇਆ ਦੇਖਿਆ, ਜਦਕਿ ਮੁਰਸਲੀਨ ਕਮਰੇ ਦੀ ਛੱਤ ਵਿਚ ਲੱਗੇ ਹੁੱਕ ਨਾਲ ਫਾਹੇ ’ਤੇ ਲਟਕਿਆ ਹੋਇਆ ਮਿਲਿਆ।
ਸੂਚਨਾ ਮਿਲਦੇ ਹੀ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੂੰ ਤੁਰੰਤ ਸਰਕਾਰੀ ਹਸਪਤਾਲ, ਸੈਕਟਰ 16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸੈਕਟਰ 39 ਦੇ ਐੱਸਐੱਚਓ ਰਾਮ ਦਿਆਲ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮੋਬਾਈਲ ਫੋਰੈਂਸਿਕ ਟੀਮ (ਐੱਮਐੱਫਟੀ) ਨੇ ਵੀ ਘਟਨਾ ਸਥਾਨ ਦਾ ਨਿਰੀਖਣ ਕਰਕੇ ਸਬੂਤ ਇਕੱਠੇ ਕੀਤੇ।
ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੇ ਤੌਰ ’ਤੇ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਅਸਲ ਕਾਰਣ ਸਪਸ਼ਟ ਹੋ ਸਕੇਗਾ।