ਪੁਆਧੀ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਦਿੱਤਾ ਸੁਨੇਹਾ
ਪੁਆਧੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਅੱਜ ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਡੈਹਰ 'ਚ ਪੁਆਧੀ ਅਖਾੜਾ ਲਗਾਇਆ ਗਿਆ। ਭਗਤ ਆਸ਼ਾ ਰਾਮ ਦੇ ਸ਼ਾਗਿਰਦ ਭਗਤ ਸ਼ਮਰ ਸਿੰਘ ਦੀ ਅਗਵਾਈ 'ਚ ਪੁੱਜੀ ਟੀਮ ਨੇ ਪੁਆਧੀ ਭਾਸ਼ਾ 'ਚ ਮਹਾਭਾਰਤ, ਗੀਤਾ, ਸਿੱਖਾਂ ਦਾ ਇਤਿਹਾਸ ਤੇ 19 ਆਸ਼ਕਾਂ ਦੀਆਂ ਗਾਥਾਵਾਂ ਸੁਣਾਈਆਂ।
Publish Date: Mon, 15 May 2023 07:32 PM (IST)
Updated Date: Mon, 15 May 2023 07:32 PM (IST)
ਸੁਰਜੀਤ ਸਿੰਘ ਕੁਹਾੜ, ਲਾਲੜੂ : ਪੁਆਧੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਅੱਜ ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਡੈਹਰ 'ਚ ਪੁਆਧੀ ਅਖਾੜਾ ਲਗਾਇਆ ਗਿਆ। ਭਗਤ ਆਸ਼ਾ ਰਾਮ ਦੇ ਸ਼ਾਗਿਰਦ ਭਗਤ ਸ਼ਮਰ ਸਿੰਘ ਦੀ ਅਗਵਾਈ 'ਚ ਪੁੱਜੀ ਟੀਮ ਨੇ ਪੁਆਧੀ ਭਾਸ਼ਾ 'ਚ ਮਹਾਭਾਰਤ, ਗੀਤਾ, ਸਿੱਖਾਂ ਦਾ ਇਤਿਹਾਸ ਤੇ 19 ਆਸ਼ਕਾਂ ਦੀਆਂ ਗਾਥਾਵਾਂ ਸੁਣਾਈਆਂ। ਕਰੀਬ ਚਾਰ ਘੰਟੇ ਦੇ ਇਸ ਪੋ੍ਗਰਾਮ ਦੌਰਾਨ ਵੱਡੀ ਗਿਣਤੀ ਲੋਕ ਤਪਦੀ ਦੁਪਹਿਰ 'ਚ ਵੀ ਡਟ ਕੇ ਬੈਠੇ ਰਹੇ। ਪੋ੍ਗਰਾਮ ਕਰਨ ਉਪਰੰਤ ਭਗਤ ਸ਼ਮਰ ਸਿੰਘ ਤੇ ਉਨਾਂ੍ਹ ਦੇ ਸਾਥੀਆਂ ਨੇ ਦੱਸਿਆ ਕਿ ਉਹ ਸਾਲ 2005 ਤੋਂ ਪੁਆਧੀ ਬੋਲੀ ਬਾਰੇ ਪੋ੍ਗਰਾਮ ਕਰ ਰਹੇ ਹਨ ਤੇ ਇਨ੍ਹਾਂ 18 ਸਾਲਾਂ 'ਚ ਉਹ ਹਜ਼ਾਰਾਂ ਪੋ੍ਗਰਾਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਆਧੀ ਬੋਲੀ ਆਪਣੇ ਆਪ 'ਚ ਵਿਰਾਸਤੀ ਬੋਲੀ ਹੈ ਤੇ ਸਾਨੂੰ ਸਭਨਾਂ ਨੂੰ ਇਸ ਬੋਲੀ ਨੂੰ ਜਿਊਂਦਾ ਰੱਖਣ ਤੇ ਪ੍ਰਫੁੱਲਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਪੋ੍ਗਰਾਮ ਦੌਰਾਨ ਭਗਤ ਸ਼ਮਰ ਸਿੰਘ ਦੇ ਸਾਥੀ ਭਜਨ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਨਛੱਤਰ ਸਿੰਘ, ਸਵਰਨ ਸਿੰਘ ਤੇ ਡਾਂਸਰ ਜੱਸੀ ਨੇ ਵਧੀਆ ਪੇਸ਼ਕਾਰੀ ਦਿੱਤੀ ਜਦਕਿ ਇਸ ਪੋ੍ਗਰਾਮ ਨੂੰ ਨੇਪਰੇ ਚਾੜ੍ਹਨ 'ਚ ਡਹਿਰ ਵਾਸੀ ਸ਼ੀਸ਼ ਰਾਮ, ਸਿੰਘ ਰਾਮ, ਸੁਸ਼ੀਲ ਕੁਮਾਰ, ਰਾਮ ਚੰਦਰ ਤੇ ਬਲਜੀਤ ਸਿੰਘ ਨੇ ਵੱਡੀ ਭੂਮਿਕਾ ਨਿਭਾਈ।