ਨਕਸ਼ਿਆਂ ਦੀਆਂ ਫੀਸਾਂ ਦੇ ਵਿਰੋਧ ’ਚ ਧਰਨਾ ਅੱਜ
ਨਕਸ਼ਿਆਂ ਦੀਆਂ ਫੀਸਾਂ ਦੇ ਵਿਰੋਧ ’ਚ ਧਰਨਾ ਅੱਜ
Publish Date: Thu, 04 Dec 2025 08:05 PM (IST)
Updated Date: Thu, 04 Dec 2025 08:08 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਨਕਸ਼ਿਆਂ ਦੀ ਫੀਸਾਂ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ ਨਗਰ ਕੌਂਸਲ ਖਰੜ ਦੇ ਦਫ਼ਤਰ ਦੇ ਬਾਹਰ ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਅਗਵਾਈ ਵਿਚ ਅੱਜ ਸ਼ੁੱਕਰਵਾਰ ਨੂੰ 9:30 ਵਜੇ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਨਕਸ਼ਿਆਂ ਦੀਆਂ ਫੀਸਾਂ ਵਿਚ ਗ਼ੈਰ-ਜ਼ਰੂਰੀ ਵਾਧੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜੋ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸਦੇ ਵਿਰੋਧ ਵਿਚ ਸੂਬਾ ਸਰਕਾਰ ਅਤੇ ਨਗਰ ਕੌਂਸਲ ਖਰੜ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਧਰਨੇ ਵਿਚ ਸ਼ਾਮਲ ਹੋਣ ਦੀ ਗੱਲ ਆਖ਼ੀ।