ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਬਰਾੜ ਨੂੰ ਐੱਸਪੀ ਵਜੋਂ ਤਰੱਕੀ ਮਿਲਣ 'ਤੇ ਦਿੱਤੀ ਵਧਾਈ
ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਬਰਾੜ ਨੂੰ ਐੱਸਪੀ ਵਜੋਂ ਤਰੱਕੀ ਮਿਲਣ 'ਤੇ ਦਿੱਤੀ ਵਧਾਈ
Publish Date: Wed, 11 Feb 2026 07:00 PM (IST)
Updated Date: Wed, 11 Feb 2026 07:02 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪ੍ਰੈੱਸ ਕਲੱਬ ਸਬ-ਡਿਵੀਜ਼ਨ ਡੇਰਾਬੱਸੀ (ਰਜਿ. 2589) ਦੇ ਸਮੂਹ ਮੈਂਬਰਾਂ ਵੱਲੋਂ ਪੰਜਾਬ ਪੁਲਿਸ ਦੇ ਤੇਜ਼-ਤਰਾਰ ਅਧਿਕਾਰੀ ਬਿਕਰਮਜੀਤ ਸਿੰਘ ਬਰਾੜ ਨੂੰ ਪਦ-ਉੱਨਤ ਹੋ ਕੇ ਐੱਸਪੀ ਬਣਨ ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ ਨੇ ਐੱਸਪੀ ਬਰਾੜ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਹੈ। ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਬਰਾੜ ਇਲਾਕੇ ਵਿਚ ਆਪਣੀ ਬਿਹਤਰ ਕਾਰਗੁਜ਼ਾਰੀ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈਆਂ ਲਈ ਜਾਣੇ ਜਾਂਦੇ ਹਨ। ਇਸ ਮੌਕੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਦੀ ਤਰੱਕੀ ਨੂੰ ਵਿਭਾਗ ਲਈ ਇਕ ਚੰਗਾ ਫ਼ੈਸਲਾ ਦੱਸਿਆ। ਕਲੱਬ ਨੇ ਉਮੀਦ ਜਤਾਈ ਕਿ ਉਹ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਕ੍ਰਿਸ਼ਨਪਾਲ ਸ਼ਰਮਾ, ਸਰਬਜੀਤ ਸਿੰਘ ਭੱਟੀ, ਰਵਿੰਦਰ ਵੈਸ਼ਨਵ, ਅਨਿਲ ਸ਼ਰਮਾ, ਗੁਰਮੀਤ ਸਿੰਘ, ਸੁਨੀਲ ਕੁਮਾਰ ਭੱਟੀ, ਵਿਕਰਮਜੀਤ ਸਿੰਘ, ਯਸ਼ਪਾਲ ਚੌਹਾਨ, ਮਨਦੀਪ ਵਰਮਾ, ਉੱਜਵਲ ਸ਼ਰਮਾ, ਹਰਦੀਪ ਸਿੰਘ, ਰੂਬਲ, ਮਧੂਕਰ ਸ਼ਰਮਾ, ਦੇਵ ਸ਼ਰਮਾ, ਤਰਲੋਚਨ ਸਿੰਘ ਲੱਕੀ, ਦਿਨੇਸ਼ ਵੈਸ਼ਨਵ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ। ਇਸ ਮੌਕੇ ਪੰਜਾਬ ਚੰਡੀਗੜ੍ਹ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਬਰਾੜ ਦੀ ਮਿਹਨਤ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਹੀ ਨਤੀਜਾ ਹੈ ਕਿ ਅੱਜ ਉਨ੍ਹਾਂ ਨੂੰ ਇਹ ਅਹਿਮ ਰੁਤਬਾ ਹਾਸਲ ਹੋਇਆ ਹੈ।