ਪਾਵਰਕਾਮ ਨੂੰ 10 ਸਾਲਾਂ ’ਚ 1000 ਕਰੋੜ ਦਾ ‘ਕਰੰਟ’: 1.34 ਲੱਖ ਟ੍ਰਾਂਸਫਾਰਮਰ ਚੋਰੀ, ਦੱਖਣੀ ਜ਼ੋਨ ਸਭ ਤੋਂ ਵੱਧ ਪ੍ਰਭਾਵਿਤ
ਵਿਧਾਨ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਲਿਖਤ ਜਵਾਬ ਵਿਚ ਸੂਬੇ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2015-16 ਤੋਂ 2025-26 ਤੱਕ ਸੂਬੇ ਵਿਚ 1.34 ਲੱਖ ਟ੍ਰਾਂਸਫਾਰਮਰ ਤੇ ਬਿਜਲੀ ਦੇ ਪੁਰਜ਼ੇ ਚੋਰੀ ਹੋ ਚੁੱਕੇ ਹਨ। ਇਨ੍ਹਾਂ ਦੀ ਕੀਮਤ 1003.74 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਚੋਰ ਹਰ ਸਾਲ ਔਸਤਨ ਕਰੀਬ 100 ਕਰੋੜ ਦਾ ਨੁਕਸਾਨ ਪਾਵਰਕਾਮ ਨੂੰ ਪਹੁੰਚਾ ਰਹੇ ਹਨ।
Publish Date: Mon, 16 Mar 2026 08:00 AM (IST)
Updated Date: Mon, 16 Mar 2026 08:03 AM (IST)
ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ’ਚ ਪਿਛਲੇ ਇਕ ਦਹਾਕੇ ਦੌਰਾਨ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਦੀ ਚੋਰੀ ਨੇ ਪਾਵਰਕਾਮ ਨੂੰ ਵੱਡਾ ਆਰਥਿਕ ਘਾਟਾ ਪਾਇਆ ਹੈ। ਵਿਧਾਨ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਲਿਖਤ ਜਵਾਬ ਵਿਚ ਸੂਬੇ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2015-16 ਤੋਂ 2025-26 ਤੱਕ ਸੂਬੇ ਵਿਚ 1.34 ਲੱਖ ਟ੍ਰਾਂਸਫਾਰਮਰ ਤੇ ਬਿਜਲੀ ਦੇ ਪੁਰਜ਼ੇ ਚੋਰੀ ਹੋ ਚੁੱਕੇ ਹਨ। ਇਨ੍ਹਾਂ ਦੀ ਕੀਮਤ 1003.74 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਚੋਰ ਹਰ ਸਾਲ ਔਸਤਨ ਕਰੀਬ 100 ਕਰੋੜ ਦਾ ਨੁਕਸਾਨ ਪਾਵਰਕਾਮ ਨੂੰ ਪਹੁੰਚਾ ਰਹੇ ਹਨ।
ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਸਵਾਲ ’ਤੇ ਸਰਕਾਰ ਨੇ ਇਹ ਅੰਕੜੇ ਸਾਂਝੇ ਕੀਤੇ ਹਨ। ਜਵਾਬ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਦੀ ਲਗਾਤਾਰ ਹੋ ਰਹੀ ਚੋਰੀ ਨਾਲ ਜਿੱਥੇ ਪਾਵਰਕਮ ਨੂੰ ਵਿੱਤੀ ਨੁਕਸਾਨ ਸਹਿਣਾ ਪੈ ਰਿਹਾ ਹੈ, ਉੱਥੇ ਹੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਣ ਨਾਲ ਖਪਤਕਾਰਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈਂਦੀ ਹੈ।
ਇਲਾਕੇ ਮੁਤਾਬਿਕ ਅੰਕੜਿਆਂ ’ਤੇ ਨਜ਼ਰ ਪਾਈਏ ਤਾਂ ਪਾਵਰਕਾਮ ਦੇ ਦੱਖਣੀ ਜ਼ੋਨ ’ਚ ਸਭ ਤੋਂ ਜ਼ਿਆਦ ਚੋਰੀ ਹੋਈ ਹੈ। ਇੱਥੇ ਪਿਛਲੇ ਦਸ ਸਾਲਾਂ ਵਿਚ 615.72 ਕਰੋੜ ਰੁਪਏ ਦੇ ਟ੍ਰਾਂਸਫਾਰਮਰ ਤੇ ਬਿਜਲੀ ਮਸ਼ੀਨਾਂ ਚੋਰੀ ਹੋਈਆਂ ਹਨ।