ਢਿੱਲੋਂ ਦੇ ਗੀਤ ਦਾ ਪੋਸਟਰ ਕੀਤਾ ਰਿਲੀਜ਼
ਐਸ਼ ਢਿੱਲੋਂ ਦੇ ਗੀਤ ਦਾ ਪੋਸਟਰ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਰਿਲੀਜ਼
Publish Date: Wed, 14 Jan 2026 07:54 PM (IST)
Updated Date: Wed, 14 Jan 2026 07:57 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬੀ ਗਾਇਕ ਐਸ਼ ਢਿੱਲੋਂ ਦੇ ਨਵੇਂ ਪੰਜਾਬੀ ਗੀਤ ‘ਪੀ4 ਪੁਆਧ’ ਦਾ ਪੋਸਟਰ ਬੀਤੇ ਦਿਨ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਪਿੰਡ ਬਹਿਲੋਲਪੁਰ ਵਿਖੇ ਧੀਆਂ ਦੀ ਲੋਹੜੀ ਸਬੰਧੀ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਐਸ਼ ਢਿਲੋਂ ਨੂੰ ਉਨ੍ਹਾਂ ਦੇ ਨਵੇਂ ਗੀਤ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਨੌਜਵਾਨ ਕਲਾਕਾਰ ਆਪਣੀ ਮਾਤਭਾਸ਼ਾ ਅਤੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਗਾਇਕ ਐਸ਼ ਢਿੱਲੋਂ ਨੇ ਡਾ. ਸੰਨੀ ਸਿੰਘ ਆਹਲੂਵਾਲੀਆ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਗੀਤ ਤੋਂ ਪਹਿਲਾਂ ਉਨ੍ਹਾਂ ਦੇ ਦੋ ਪੁਆਧੀ ਗੀਤ ‘ਪੁਆਧੀ ਡਰਿੱਪ’ ਅਤੇ ‘ਪੁਆਧੀ ਐਂਥਮ’ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਆਪਣੇ ਇਲਾਕੇ ਦੀ ਪੁਆਧੀ ਬੋਲੀ ਨੂੰ ਗੀਤਾਂ ਦੇ ਰਾਹੀਂ ਦੁਨੀਆ ਭਰ ਵਿਚ ਪਹੁੰਚਾਉਣਾ ਹੈ, ਜਿਸਨੂੰ ਦਰਸ਼ਕਾਂ ਵੱਲੋਂ ਲਗਾਤਾਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਾਰੇ ਗੀਤਾਂ ਵਿਚ ਉਨ੍ਹਾਂ ਦੇ ਸਾਥੀ ਗਾਇਕ ਲਫ਼ਜ਼ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਐਸ਼ ਢਿੱਲੋਂ ਨੇ ਕਿਹਾ ਕਿ ਫਰਵਰੀ 2026 ਵਿਚ ਉਹ ਦਰਸ਼ਕਾਂ ਲਈ ਇਕ ਹੋਰ ਨਵਾਂ ਅਤੇ ਵੱਖਰੇ ਅੰਦਾਜ਼ ਦਾ ਪੁਆਧੀ ਗੀਤ ਲੈ ਕੇ ਆ ਰਹੇ ਹਨ।