ਪੰਚਾਇਤ ਸੰਮਤੀ ਚੋਣਾਂ; ਜ਼ਿਲ੍ਹੇ ਵਿੱਚ ਪੜਤਾਲ ਦੌਰਾਨ 11 ਨਾਮਜ਼ਦਗੀਆਂ ਅਯੋਗ ਕਰਾਰ
ਪੰਚਾਇਤ ਸੰਮਤੀ ਚੋਣਾਂ; ਜ਼ਿਲ੍ਹੇ ਵਿੱਚ ਪੜਤਾਲ ਦੌਰਾਨ 11 ਨਾਮਜ਼ਦਗੀਆਂ ਅਯੋਗ ਕਰਾਰ
Publish Date: Fri, 05 Dec 2025 06:55 PM (IST)
Updated Date: Fri, 05 Dec 2025 06:57 PM (IST)
ਪੜਤਾਲ ਤੋਂ ਬਾਅਦ 310 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹੇ ਵਿਚ ਪੰਚਾਇਤ ਸੰਮਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਬਾਅਦ 11 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਪੜਤਾਲ ਉਪਰੰਤ 310 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਦੇ 22 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁੱਲ 149 ਨਾਮਜਦਗੀਆਂ ਵਿੱਚੋਂ ਅੱਜ ਪੜਤਾਲ ਦੌਰਾਨ ਛੇ ਨਾਮਜਦਗੀਆਂ ਆਯੋਗ ਕਰਾਰ ਦਿੱਤੇ ਜਾਣ ਬਾਅਦ 143 ਨਾਮਜਦਗੀਆਂ ਸਹੀ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਖਰੜ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁਲ 78 ਨਾਮਜਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 5 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ। ਪੰਚਾਇਤ ਸੰਮਤੀ ਖਰੜ ਵਿੱਚ ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 73 ਰਹਿ ਗਈ ਹੈ। ਪੰਚਾਇਤ ਸੰਮਤੀ ਮਾਜਰੀ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ 94 ਨਾਮਜ਼ਦਗੀਆਂ ਵਿੱਚੋਂ ਅੱਜ ਪੜਤਾਲ ਉਪਰੰਤ ਸਾਰੀਆਂ ਹੀ ਯੋਗ ਪਾਈਆਂ ਗਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਅਨੁਸਾਰ ਕੱਲ੍ਹ ਛੇ ਦਸੰਬਰ ਨਾਮਜ਼ਦਗੀ ਅਮਲ ਵਿੱਚੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ।