ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਰਵਾਇਆ
ਨਤਮਸਤਕ ਹੋਏ ਵਿਧਾਇਕ ਰੰਧਾਵਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ
Publish Date: Tue, 12 Nov 2024 08:21 PM (IST)
Updated Date: Tue, 12 Nov 2024 08:24 PM (IST)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਰਵਾਇਆ
ਨਤਮਸਤਕ ਹੋਏ ਵਿਧਾਇਕ ਰੰਧਾਵਾ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸਥਾਨਕ ਗੁਰਦਵਾਰਾ ਸਾਹਿਬ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਹਰ ਵਰਗ ਦੀਆਂ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿਚ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਿਧਾਇਕ ਰੰਧਾਵਾ ਨੇ ਆਪਣੇ ਸੰਬੋਧਨ ਚ ਲੋਕਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਪਿਆਰ, ਏਕਤਾ ਅਤੇ ਬਰਾਬਰੀ ਦੇ ਫ਼ਲਸਫ਼ੇ ਨੂੰ ਅਪਣਾਉਣ ਦਾ ਸੱਦਾ ਦਿੱਤਾ। ਨਗਰ ਕੀਰਤਨ, ਜੋ ਕਿ ਇੱਕ ਸਿੱਖ ਰਵਾਇਤ ਹੈ, ਜੋ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਲਾਲੜੂ ਦੀਆਂ ਗਲੀਆਂ ਵਿਚ ਗੁਜ਼ਰਿਆ। ਨਗਰ ਕੀਰਤਨ ਦੌਰਾਨ ਭਗਤੀ ਸੰਗੀਤ ਅਤੇ ਭਜਨਾਂ ਨਾਲ ਰੂਹਾਨੀ ਮਾਹੌਲ ਬਣ ਗਿਆ ਅਤੇ ਰਸਤੇ ਵਿਚ ਵੱਖ-ਵੱਖ ਥਾਵਾਂ ਤੇ ਅਰਦਾਸ ਕਰ 5 ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ। ਨਗਰ ਕੀਰਤਨ ਦੀ ਸਮਾਪਤੀ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਲੰਗਰ ਆਯੋਜਿਤ ਕਰ ਕੀਤੀ ਗਈ , ਜਿੱਥੇ ਸਾਰੇ ਲੋਕਾਂ ਨੇ ਇਕੱਠੇ ਬੈਠ ਕੇ ਸਮਾਨਤਾ ਅਤੇ ਭਾਈਚਾਰੇ ਦੇ ਪ੍ਰਤੀਕ ਵਜੋਂ ਲੰਗਰ ਸਾਂਝਾ ਕੀਤਾ। ਵਿਧਾਇਕ ਰੰਧਾਵਾ ਨੇ ਇਸ ਸ਼ੁੱਭ ਮੌਕੇ ਨੂੰ ਮਨਾਉਣ ਲਈ ਇਕੱਠੇ ਹੋਣ ਲਈ ਪ੍ਰਬੰਧਕਾਂ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ।