ਐੱਨਆਰਆਈ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਤੇ ‘ਆਪ’ ਨੇ ਉਹਨਾਂ ਨਾਲ ਕੀਤਾ ਧੋਖਾ : ਤੇਜਿੰਦਰ ਸਿੰਘ ਮਿੱਡੂਖੇੜਾ
ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹਮਾਇਤ ਮਿਲੀ ਸੀ, ਹੁਣ ਉਹ ਨਹੀਂ ਮਿਲ ਰਹੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਫਦ ਨੂੰ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਨ ਆਰ ਆਈਜ਼ ਦੇ ਮਸਲੇ ’ਸੰਗਤ ਦਰਸ਼ਨ’ ਪ੍ਰੋਗਰਾਮਾਂ ਵਿਚ ਮੌਕੇ ’ਤੇ ਹੱਲ ਹੁੰਦੇ ਸਨ ਤੇ ਐਨ ਆਰ ਆਈ ਅਦਾਲਤਾਂ ਤੇ ਐਨ ਆਰ ਆਈ ਪੁਲਿਸ ਥਾਣੇ ਬਣਾਏ ਗਏ ਤੇ ਅਕਾਲੀ ਦਲ ਹਮੇਸ਼ਾ ਐਨ ਆਰ ਆਈ ਭਾਈਚਾਰੇ ਨਾਲ ਡਟਿਆ ਰਿਹਾ।
Publish Date: Tue, 19 May 2026 07:29 PM (IST)
Updated Date: Tue, 19 May 2026 07:30 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਵਸੇ ਐੱਨ.ਆਰ.ਆਈ ਭਾਈਚਾਰੇ (ਪ੍ਰਵਾਸੀ ਭਾਰਤੀਆਂ) ਨੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੋਂ ਵਾਪਸ ਪਰਤੇ ਪਾਰਟੀ ਦੇ ਵਫਦ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਐਨਆਰਆਈ ਬਹੁਤ ਸਪਸ਼ਟ ਹਨ। ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹਮਾਇਤ ਮਿਲੀ ਸੀ, ਹੁਣ ਉਹ ਨਹੀਂ ਮਿਲ ਰਹੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਫਦ ਨੂੰ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਨ ਆਰ ਆਈਜ਼ ਦੇ ਮਸਲੇ ’ਸੰਗਤ ਦਰਸ਼ਨ’ ਪ੍ਰੋਗਰਾਮਾਂ ਵਿਚ ਮੌਕੇ ’ਤੇ ਹੱਲ ਹੁੰਦੇ ਸਨ ਤੇ ਐਨ ਆਰ ਆਈ ਅਦਾਲਤਾਂ ਤੇ ਐਨ ਆਰ ਆਈ ਪੁਲਿਸ ਥਾਣੇ ਬਣਾਏ ਗਏ ਤੇ ਅਕਾਲੀ ਦਲ ਹਮੇਸ਼ਾ ਐਨ ਆਰ ਆਈ ਭਾਈਚਾਰੇ ਨਾਲ ਡਟਿਆ ਰਿਹਾ।
ਮਿੱਡੂਖੇੜਾ ਨੇ ਦੱਸਿਆਕਿ ਐਨ ਆਰ ਆਈਜ਼ ਮੰਨਦੇ ਹਨ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਦੀ ਭਲਾਈ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਆਪ ਸਰਕਾਰ ਦੇ ਰਵੱਈਏ ਤੋਂ ਸਭ ਤੋਂ ਜ਼ਿਆਦਾ ਔਖੇ ਹਨ ਜਿਸਦੀ ਉਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੱਟ ਕੇ ਮਦਦ ਕੀਤੀ ਸੀ।
ਮਿੱਡੂਖੇੜਾ ਨੇ ਦੱਸਿਆ ਕਿ ਅਕਾਲੀ ਦਲ ਦੇ ਵਫਦ ਨੇ ਵੱਖ-ਵੱਖ ਖੇਡ ਕਲੱਬਾਂ ਤੇ ਗੁਰਦੁਆਰਾ ਕਮੇਟੀਆਂ ਸਮੇਤ ਸਿੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆਕਿ ਅਸੀਂ ਐਨ ਆਰ ਆਈਜ਼ ਨਾਲ ਸਮਾਜਿਕ ਤੌਰ ’ਤੇ ਵੀ ਮੁਲਾਕਾਤਾਂ ਕੀਤੀਆਂ ਤਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਸਮਝ ਸਕੀਏ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਾਕਾ ਤਿਆਰ ਕਰ ਸਕੀਏ।ਐਨ ਆਰ ਆਈਜ਼ ਨੇ ਵਫਦ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਪ੍ਰਧਾਨ ਨੂੰ ਭਰੋਸਾ ਦੁਆਉਣ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਥਾਵਾਂ ’ਤੇ ਐਨ ਆਰ ਆਈਜ਼ ਉਹਨਾਂ ਦੀ ਮੇਜ਼ਬਾਨੀ ਕਰਨ ਵਾਸਤੇ ਉਤਸੁਕ ਹਨ।