ਬੈਨ ਲਿਫਾਫਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 13 ਚਾਲਾਨ ਜਾਰੀ
ਬੈਨ ਲਿਫਾਫਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 13 ਚਾਲਾਨ ਜਾਰੀ
Publish Date: Wed, 11 Feb 2026 07:10 PM (IST)
Updated Date: Wed, 11 Feb 2026 07:11 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਵੱਛ ਸਰਵੇਖਣ 2026 ਅਭਿਆਨ ਦੇ ਤਹਿਤ ਮਜ਼ਬੂਤ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਮਨੀਮਾਜਰਾ ਵਿਚ ਪਾਬੰਦੀਸ਼ੁਦਾ ਪੋਲੀਥੀਨ ਦੀ ਵਰਤੋਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਅਤੇ ਸਿੰਗਲ-ਯੂਜ਼ ਪਲਾਸਟਿਕ ਪ੍ਰਤੀ ਆਪਣੀ ਜ਼ੀਰੋ-ਟੋਲਰੈਂਸ ਨੀਤੀ ਨੂੰ ਦੁਹਰਾਇਆ।
ਇਸ ਕਾਰਵਾਈ ਦੌਰਾਨ ਪਾਬੰਦੀਸ਼ੁਦਾ ਪਲਾਸਟਿਕ ਸਮੱਗਰੀ ਦੀ ਵਰਤੋਂ ਕਰਦੇ ਪਾਏ ਗਏ ਉਲੰਘਣਕਾਰੀਆਂ ਖ਼ਿਲਾਫ਼ 13 ਚਾਲਾਨ ਜਾਰੀ ਕੀਤੇ ਗਏ। ਨਿਗਮ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਵਾਤਾਵਰਣ ਦੇ ਮਿਆਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀਆਂ ਅਚਾਨਕ ਜਾਂਚਾਂ ਨਿਯਮਿਤ ਤੌਰ ‘ਤੇ ਕੀਤੀਆਂ ਜਾਣਗੀਆਂ।
ਕਾਰਵਾਈ ਦੇ ਨਾਲ-ਨਾਲ ਸ਼ਿਵਾਲਿਕ ਇਨਕਲੇਵ, ਐਨਏਸੀ ਵਾਰਡ ਨੰਬਰ 6, ਮਨੀਮਾਜਰਾ ਵਿੱਚ ਵਿਆਪਕ ਸਫ਼ਾਈ ਅਤੇ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ। ਨਿਵਾਸੀਆਂ ਨੂੰ ਕਚਰੇ ਦੀਅੱਡ -ਅੱਡ ਛੰਟਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਘਰੇਲੂ ਕੂੜੇ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਗਿੱਲਾ ਕਚਰਾ, ਸੁੱਕਾ ਕਚਰਾ, ਘਰੇਲੂ ਖ਼ਤਰਨਾਕ ਕਚਰਾ ਅਤੇ ਸੈਨਿਟਰੀ ਕਚਰਾ ਵਿੱਚ ਵੰਡਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪਹਿਲ ਦਾ ਉਦੇਸ਼ ਟਿਕਾਊ ਕਚਰਾ ਪ੍ਰਬੰਧਨ ਪ੍ਰਣਾਲੀਆਂ ਵਿੱਚ ਨਾਗਰਿਕ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ।