ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਟ੍ਰੈਫਿਕ ਪ੍ਰਬੰਧਾਂ ਅਤੇ ਸੜਕ ਸੁਰੱਖਿਆ ’ਤੇ ਹੋਈ ਸਮੀਖਿਆ
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਟ੍ਰੈਫਿਕ ਪ੍ਰਬੰਧਾਂ ਅਤੇ ਸੜਕ ਸੁਰੱਖਿਆ ‘ ਤੇ ਹੋਈ ਸਮੀਖਿਆ
Publish Date: Thu, 05 Feb 2026 07:12 PM (IST)
Updated Date: Thu, 05 Feb 2026 07:14 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਡੀਸੀ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਹੋਈ। ਮੀਟਿੰਗ ਦਾ ਮਕਸਦ ਸ਼ਹਿਰ ਵਿਚ ਚੱਲ ਰਹੀਆਂ ਸੜਕ ਸੁਰੱਖਿਆ ਪਹਿਲਕਦਮੀਆਂ ਅਤੇ ਟ੍ਰੈਫਿਕ ਪ੍ਰਬੰਧਾਂ ਦੀ ਵਿਸਥਾਰਪੂਰਵਕ ਸਮੀਖਿਆ ਕਰਨਾ ਸੀ। ਮੀਟਿੰਗ ਵਿਚ ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ (ਟ੍ਰੈਫਿਕ) ਸਮੇਤ ਸਾਰੇ ਸੰਬੰਧਤ ਵਿਭਾਗਾਂ ਦੇ ਪ੍ਰਤੀਨਿਧੀ ਹਾਜ਼ਰ ਰਹੇ। ਵਿਚਾਰ-ਵਟਾਂਦਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਸੈਕਟਰ 29/30 ਦੇ ਰੋਡ ਮੀਡੀਅਨ ‘ਤੇ ਸੁਰੱਖਿਆ ਗ੍ਰਿੱਲਾਂ ਲਗਾਉਣ ਦੇ ਕੰਮ ਨੂੰ ਤੁਰੰਤ ਪੂਰਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਸੰਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਿਰਧਾਰਤ ਸੁਰੱਖਿਆ ਮਿਆਰਾਂ ਅਨੁਸਾਰ ਇਹ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਮੀਟਿੰਗ ਦੌਰਾਨ ਗੈਰ-ਮੋਟਰਾਈਜ਼ਡ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਟ੍ਰੈਫਿਕ ਭੀੜ ਘਟਾਉਣ ਲਈ ਚੱਲ ਰਹੇ ਢਾਂਚਾਗਤ ਕੰਮਾਂ ਦੀ ਵੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਪੂਰਵ ਮਾਰਗ ‘ਤੇ ਬਣ ਰਹੀ ਸਾਈਕਲ ਟਰੈਕ 31 ਮਾਰਚ 2026 ਤੱਕ ਹਰ ਹਾਲਤ ਵਿੱਚ ਪੂਰੀ ਕੀਤੀ ਜਾਵੇ। ਇਸ ਤੋਂ ਇਲਾਵਾ, ਹਾਲੋਮਾਜਰਾ ਤੋਂ ਜ਼ੀਰਕਪੁਰ ਲਾਈਟ ਪੌਇੰਟ ਤੱਕ ਸੇਵਾ ਲੇਨ ਨੂੰ ਚੌੜਾ ਕਰਨ ਦੇ ਕੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਸੰਬੰਧਤ ਵਿਭਾਗਾਂ ਨੂੰ ਕਿਹਾ ਗਿਆ ਕਿ ਆਪਸੀ ਤਾਲਮੇਲ ਨਾਲ ਇਹ ਕੰਮ ਵੀ 31 ਮਾਰਚ 2026 ਤੱਕ ਸਮੇਂ-ਸਿਰ ਪੂਰਾ ਕੀਤਾ ਜਾਵੇ। ਟਿਕਾਊ ਅਤੇ ਸੁਰੱਖਿਅਤ ਆਵਾਜਾਈ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਕਲ ਟਰੈਕਾਂ ਦੀ ਸਮੇਂ-ਸਿਰ ਤਿਆਰੀ ਨਾਲ ਸਾਈਕਲ ਸਵਾਰਾਂ ਲਈ ਵੱਖਰਾ ਅਤੇ ਸੁਰੱਖਿਅਤ ਢਾਂਚਾ ਮਿਲੇਗਾ, ਵੱਖ-ਵੱਖ ਕਿਸਮ ਦੇ ਰੋਡ ਯੂਜ਼ਰਾਂ ਵਿਚਕਾਰ ਟਕਰਾਅ ਦੇ ਖਤਰੇ ਘਟਣਗੇ ਅਤੇ ਵਾਤਾਵਰਣ-ਮਿੱਤਰ ਆਵਾਜਾਈ ਦੇ ਸਾਧਨਾਂ ਨੂੰ ਪਉਤਸਾਹ ਮਿਲੇਗਾ। ਹਾਲ ਹੀ ਵਿੱਚ ਵਾਪਰੇ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਟਿੰਗ ਵਿਚ ਪਛਾਣੇ ਗਏ ਮਾਰਕ ਸੜਕ ਹਾਦਸਾ ਸਥਾਨਾਂ ‘ਤੇ ਸੁਧਾਰਾਤਮਕ ਕਦਮਾਂ ਬਾਰੇ ਵੀ ਗੰਭੀਰ ਚਰਚਾ ਹੋਈ। ਇਨ੍ਹਾਂ ਵਿੱਚ ਤੁਰੰਤ ਇੰਜੀਨੀਅਰਿੰਗ ਵਿੰਗ ਨੂੰ ਕੰਮ ਕਰਨ , ਸੜਕਾਂ ਦੀ ਬਣਾਵਟ ਵਿੱਚ ਸੁਧਾਰ, ਯੋਗ ਸੰਕੇਤਕ ਬੋਰਡਾਂ ਦੀ ਸਥਾਪਨਾ, ਬਿਹਤਰ ਰੋਡ ਮਾਰਕਿੰਗ ਅਤੇ ਟ੍ਰੈਫਿਕ-ਕੰਟਰੋਲ ਉਪਾਅ ਸ਼ਾਮਲ ਹਨ। ਸੰਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਖਤਰੇ ਘਟਾਉਣ ਅਤੇ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਡੀਸੀ ਨੇ ਸੜਕਾਂ ਅਤੇ ਫੁੱਟਪਾਥਾਂ ਤੋਂ ਅਣ ਅਧਿਕਾਰਤ ਕਬਜ਼ੇ ਨਿਯਮਿਤ ਤੌਰ ‘ਤੇ ਹਟਾਉਣ ਅਤੇ ਇਸ ਦੀ ਲਗਾਤਾਰ ਨਿਗਰਾਨੀ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ, ਤਾਂ ਜੋ ਟ੍ਰੈਫਿਕ ਦੀ ਸੁਚੱਜੀ ਆਵਾਜਾਈ ਅਤੇ ਕੁੱਲ ਸੜਕ ਸੁਰੱਖਿਆ ਵਿੱਚ ਸੁਧਾਰ ਆ ਸਕੇ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਸਹਿਯੋਗ ਮਜ਼ਬੂਤ ਕਰਨ ਅਤੇ ਚੱਲ ਰਹੇ ਕੰਮਾਂ ਦੀ ਨਿਗਰਾਨੀ ਲਈ ਨਿਯਮਿਤ ਰਿਪੋਰਟਾਂ ਜਮ੍ਹਾਂ ਕਰਵਾਉਣ ਲਈ ਕਿਹਾ। ਮੀਟਿੰਗ ਦੇ ਅੰਤ ਵਿੱਚ ਪ੍ਰਸ਼ਾਸਨ ਵੱਲੋਂ ਇਹ ਦੁਹਰਾਇਆ ਗਿਆ ਕਿ ਚੰਡੀਗੜ੍ਹ ਵਿੱਚ ਸੜਕ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਾਰੇ ਰੋਡ ਯੂਜ਼ਰਾਂ ਲਈ ਇੱਕ ਸੁਰੱਖਿਅਤ, ਸੁਚੱਜਾ ਅਤੇ ਯਾਤਰੀ-ਮਿੱਤਰ ਸੜਕ ਮਾਹੌਲ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ।