ਵਧਦੇ ਸਾਈਬਰ ਅਪਰਾਧ ਮੱਦੇਨਜ਼ਰ ਸੀਪੀਡੀਐਲ ਵੱਲੋਂ ਚੇਤਾਵਨੀ ਜਾਰੀ
ਵਧਦੇ ਸਾਈਬਰ ਅਪਰਾਧ ਮੱਦੇਨਜ਼ਰ ਸੀਪੀਡੀਐਲ ਵੱਲੋਂ ਚੇਤਾਵਨੀ ਜਾਰੀ
Publish Date: Fri, 05 Dec 2025 07:29 PM (IST)
Updated Date: Fri, 05 Dec 2025 07:30 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਨੇ ਖੇਤਰ ਵਿਚ ਵੱਧ ਰਹੀਆਂ ਸਾਈਬਰ ਧੋਖਾਧੜੀਆਂ ਦੇ ਮਾਮਲਿਆਂ ਨੂੰ ਵੇਖਦੇ ਹੋਏ ਖਪਤਕਾਰਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਕਿਹਾ ਕਿ ਖਪਤਕਾਰ ਕਿਸੇ ਵੀ ਅਣਪ੍ਰਮਾਣਿਤ ਨੰਬਰ ’ਤੇ ਕਾਲ ਨਾ ਕਰਨ ਅਤੇ ਸਿਰਫ਼ ਅਧਿਕਾਰਤ ਸੰਪਰਕ ਮਾਧਿਮਾਂ ਰਾਹੀਂ ਹੀ ਸਹਾਇਤਾ ਲੈਣ। ਸੀਪੀਡੀਐੱਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਦੇ ਵੀ ਐੱਸਐਮਐੱਸ, ਮੈਸੇਜਿੰਗ ਐਪ ਜਾਂ ਸੋਸ਼ਲ ਮੀਡੀਆ ਰਾਹੀਂ ਭੁਗਤਾਨ ਲਿੰਕ ਨਹੀਂ ਭੇਜਦਾ। ਧੋਖਾਧੜੀ ਦੇ ਤਾਜ਼ਾ ਮਾਮਲਿਆਂ ਵਿੱਚ ਕੁਝ ਅਨਸਰ ਸੇਵਾ ਪ੍ਰਤੀਨਿਧੀ ਬਣ ਕੇ ਗਲਤ ਸੰਪਰਕ ਵੇਰਵੇ ਸਾਂਝੇ ਕਰ ਰਹੇ ਹਨ। ਸਹਾਇਤਾ ਲਈ ਖਪਤਕਾਰ ਸੀਪੀਡੀਐੱਲ ਦੇ ਅਧਿਕਾਰਤ ਚੈਨਲਾਂ ਰਾਹੀਂ ਹੀ ਸੰਪਰਕ ਕੀਤਾ ਜਾਵੇ। ਅਧਿਕਾਰਤ ਕਾਲ ਸੈਂਟਰ, ਈਮੇਲ ਤੇ ਵੈੱਬਸਾਈਟ ਰਾਹੀਂ ਹੀ ਸੰਸਥਾ ਨਾਲ ਸੰਪਰਕ ਕੀਤਾ ਜਾਵੇ । ਸੀਪੀਡੀਐਲ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ, ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਸ਼ੱਕੀ ਸੰਪਰਕਾਂ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।