ਧਨਾਸ ਅਮ੍ਰਿਤ ਸਰੋਵਰ ਦੇ ਨਵੀਨੀਕਰਨ ਲਈ ਰਾਜਪਾਲ ਨੇ ਨੀਂਹ ਪੱਥਰ ਰੱਖਿਆ
ਧਨਾਸ ਅਮ੍ਰਿਤ ਸਰੋਵਰ ਦੇ ਨਵੀਨੀਕਰਨ ਲਈ ਰਾਜਪਾਲ ਨੇ ਨੀਂਹ ਪੱਥਰ ਰੱਖਿਆ
Publish Date: Wed, 19 Nov 2025 07:24 PM (IST)
Updated Date: Wed, 19 Nov 2025 07:25 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਵਾਤਾਵਰਣ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਪਰੰਪਰਾਗਤ ਜਲ ਸੋਮਿਆਂ ਨੂੰ ਮੁੜ ਸੁਰਜੀਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਗਵਰਨਰ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪਿੰਡ ਧਨਾਸ ’ਚ ਅਮ੍ਰਿਤ ਸਰੋਵਰ ਦੇ ਨਵੀਨੀਕਰਨ ਦੀ ਨੀਂਹ ਰੱਖੀ। ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਮੇਅਰ ਹਰਪ੍ਰੀਤ ਕੌਰ ਬਾਬਲਾ, ਕਮਿਸ਼ਨਰ ਅਮਿਤ ਕੁਮਾਰ, ਪਰਦੀਪ ਕੁਮਾਰ, ਮੁੱਖ ਇੰਜੀਨੀਅਰ ਸੀਬੀ ਓਝਾ, ਕੌਂਸਲਰ ਕੁਲਜੀਤ ਸਿੰਘ ਸੰਧੂ, ਐੱਮਸੀ ਕੌਂਸਲਰ ਹਰਜੀਤ ਸਿੰਘ, ਸਤਿੰਦਰ ਸਿੰਘ ਸਿੱਧੂ, ਪ੍ਰਸ਼ਾਸਨ ਦੇ ਸਿਨੀਅਰ ਅਧਿਕਾਰੀ ਅਤੇ ਸ਼ਹਿਰ ਦੇ ਪ੍ਰਮੁੱਖ ਨਾਗਰਿਕ ਵੀ ਮੌਜੂਦ ਸਨ। ਸਭਾ ਨੂੰ ਸੰਬੋਧਨ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਪਰੋਜੈਕਟ ਦੀ ਸ਼ੁਰੂਆਤ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਧਨਾਸ ਅਮ੍ਰਿਤ ਸਰੋਵਰ ਦਾ ਨਵੀਨੀਕਰਨ ਸਿਰਫ ਇੱਕ ਢਾਂਚਾਗਤ ਯਤਨ ਨਹੀਂ, ਸਗੋਂ ਵਾਤਾਵਰਣ ਸੁਰੱਖਿਆਂ , ਸਮਾਜਕ ਭਲਾਈ ਅਤੇ ਸ਼ਹਿਰ ਦੀ ਸਾਂਸਕ੍ਰਿਤਿਕ ਧਰੋਹਰ ਪ੍ਰਤੀ ਇੱਕ ਨੈਤਿਕ ਵਚਨਬੱਧਤਾ ਹੈ। ਉਨ੍ਹਾਂ ਨੇ ਕਿਹਾ, “ਸਾਡੇ ਜਲ ਸ੍ਰੋਤ ਸਾਡੇ ਪਰਿਆਵਰਣਕ ਸੰਤੁਲਨ ਦੀ ਜੀਵਨ ਰੇਖਾ ਹਨ। ਇਨ੍ਹਾਂ ਨੂੰ ਮੁੜ ਜੀਵਿਤ ਕਰਕੇ ਅਸੀਂ ਸਾਫ਼ ਪਾਣੀ ਨੂੰ ਯਕੀਨੀ ਬਣਾਉਂਦੇ ਹਾਂ, ਜੈਵ-ਵਿਵਿਧਤਾ ਨੂੰ ਮਜ਼ਬੂਤ ਕਰਦੇ ਹਾਂ ਅਤੇ ਭਵਿੱਖ ਦੀ ਪੀੜ੍ਹੀਆਂ ਲਈ ਸਿਹਤਮੰਦ ਵਾਤਾਵਰਨ ਛੱਡਦੇ ਹਾਂ।