ਕੰਮ ’ਤੇ ਜਾ ਰਹੇ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ
ਕਮ ’ਤੇ ਜਾ ਰਹੇ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ
Publish Date: Sat, 15 Nov 2025 06:15 PM (IST)
Updated Date: Sat, 15 Nov 2025 06:17 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਨੀਵਾਰ ਸਵੇਰੇ ਸੈਕਟਰ-17 ਬੱਸ ਅੱਡੇ ਦੇ ਸਾਹਮਣੇ ਹੋਏ ਦਰਦਨਾਕ ਹਾਦਸੇ ’ਚ 27 ਸਾਲਾ ਗੌਰਵ ਸ਼ਰਮਾ ਦੀ ਮੌਤ ਹੋ ਗਈ। ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਦੀ ਇੱਕ ਅਣਪਛਾਤੀ ਕਾਰ ਨੇ ਉਸਦੀ ਸਕੂਟਰੀ ਨੂੰ ਜ਼ਬਰਦਸਤ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਗੌਰਵ ਕਈ ਮੀਟਰ ਉੱਛਲ ਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਗ੍ਰਿੱਲ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਸ ਦੌਰਾਨ ਉਸਦੇ ਸਿਰ ਨੂੰ ਗੰਭੀਰ ਸੱਟ ਲੱਗੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਗੌਰਵ ਸ਼ਰਮਾ ਪਿੰਡ ਖੁੱਡਾ ਅਲੀਸ਼ੇਰ ਦਾ ਰਹਿਣ ਵਾਲਾ ਸੀ ਅਤੇ ਸੈਕਟਰ-22 ਵਿੱਚ ਮੋਬਾਈਲ ਮੁਰੰਮਤ ਦੀ ਦੁਕਾਨ ਚਲਾਉਂਦਾ ਸੀ। ਸ਼ਨੀਵਾਰ ਸਵੇਰੇ ਹਮੇਸ਼ਾਂ ਦੀ ਤਰ੍ਹਾਂ ਉਹ ਦੁਕਾਨ ਖੋਲ੍ਹਣ ਲਈ ਨਿਕਲਿਆ ਸੀ, ਪਰ ਸੈਕਟਰ-17 ਬੱਸ ਅੱਡੇ ਦੇ ਨੇੜੇ ਇਹ ਹਾਦਸਾ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈਕਟਰ-17 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੌਰਵ ਨੂੰ ਤੁਰੰਤ ਜੀਐਮਐਸਐਚ-16 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਮਾਤਮ ਛਾ ਗਿਆ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਤਿੰਨ ਗੱਡੀਆਂ ਸ਼ੱਕੀ ਹਾਲਤ ਵਿੱਚ ਘਟਨਾ ਸਥਾਨ ਦੇ ਨਜ਼ਦੀਕ ਗੁਜ਼ਰਦੀਆਂ ਨਜ਼ਰ ਆਈਆਂ ਹਨ, ਜਿਨ੍ਹਾਂ ਦੇ ਨੰਬਰ ਅਤੇ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਫੁਟੇਜ ’ਚ ਗੱਡੀਆਂ ਦੇ ਗੁਜ਼ਰਨ ਅਤੇ ਹਾਦਸੇ ਦੇ ਸਮੇਂ ਵਿਚ ਵੱਡਾ ਅੰਤਰ ਹੈ, ਜਿਸ ਨਾਲ ਜਾਂਚ ਹੋਰ ਮੁਸ਼ਕਿਲ ਬਣ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਸਪਸ਼ਟ ਨਹੀਂ ਕਿ ਗੌਰਵ ਨੂੰ ਦਰਅਸਲ ਕਿਸੇ ਵਾਹਨ ਨੇ ਟੱਕਰ ਮਾਰੀ ਜਾਂ ਫਿਰ ਸਕੂਟੀ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਹੋਇਆ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।