ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਇਕੱਠ 21 ਨੂੰ
ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਇਕੱਠ 21 ਫਰਵਰੀ ਨੂੰ
Publish Date: Mon, 09 Feb 2026 09:27 PM (IST)
Updated Date: Mon, 09 Feb 2026 09:29 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕੌਮੀ ਇਨਸਾਫ਼ ਮੋਰਚੇ ਵੱਲੋਂ 21 ਫਰਵਰੀ ਨੂੰ ਪਿੰਡ ਹਵਾਰਾ ਵਿਖੇ ਵਿਸ਼ਾਲ ਪੰਥਕ ਇਕੱਠ ਕੀਤਾ ਜਾਵੇਗਾ। ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਮੁੱਦਿਆਂ ਨੂੰ ਲੈ ਕੇ ਇਕ ਜ਼ਰੂਰੀ ਬੈਠਕ ਇੱਥੇ ਚੱਲ ਰਹੇ ਮੋਰਚੇ ’ਤੇ ਕੀਤੀ ਗਈ। ਇਸ ਦੌਰਾਨ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਬੇਅਦਬੀ ’ਤੇ ਕਾਨੂੰਨ ਬਣਾਉਣ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਦੀ ਹੱਦ ’ਤੇ ਪਿਛਲੇ ਤਿੰਨ ਸਾਲਾਂ ਤੋਂ ਮੋਰਚਾ ਚੱਲ ਰਿਹਾ ਹੈ। ਉੱਥੇ ਅੱਜ ਵਿਚਾਰ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸੰਗਤਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ, ਜਥੇਬੰਦੀਆਂ ਲਈ ਬੰਦੀ ਸਿੰਘਾਂ ਦੇ ਪਿੰਡਾਂ ਵਿਚ ਪੰਥਕ ਇਕੱਠ ਕਰਨ ਲਈ ਪਿੰਡ ਹਵਾਰਾ ਜੋਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਿੰਡ ਹੈ, ਜਿਸ ਦੀ ਸ਼ੁਰੂਆਤ 21 ਫਰਵਰੀ ਨੂੰ ਹਵਾਰਾ ਪਿੰਡ ਤੋਂ ਵਿਸ਼ਾਲ ਪੰਥਕ ਇਕੱਠ ਕਰਕੇ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਸਮੁੱਚੇ ਵਰਗਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ ਦੌਰਾਨ ਸਿੱਖ ਸੰਗਤ, ਸੰਤ ਸਮਾਜ, ਕਿਸਾਨ, ਮੁਲਾਜ਼ਮ ਵਰਗ, ਮਜ਼ਦੂਰ ਵਰਗ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਪੰਥਕ ਇਕੱਠ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ। ਬੈਠਕ ਤੋਂ ਬਾਅਦ ਪੁਆਧੀ ਅਖਾੜੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਮੀ ਨੇ ਅਖਾੜੇ ਦੌਰਾਨ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਪਾਲ ਸਿੰਘ ਫਰਾਸ, ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਘੜੂਆਂ, ਕਾਲਾ ਝਾੜ ਸਾਹਿਬ, ਗੁਰਸ਼ਰਨ ਸਿੰਘ ਐਡਵੋਕੇਟ, ਗੁਰਦੀਪ ਸਿੰਘ ਬਠਿੰਡਾ, ਯੋਗਰਾਜ ਅਦਾਕਾਰ, ਬਲਜਿੰਦਰ ਸਿੰਘ ਭਾਗੋ ਮਾਜਰਾ, ਭਰਪੂਰ ਸਿੰਘ, ਮੈਨੇਜਰ ਸਿੰਘ, ਗੁਰਮੀਤ ਸਿੰਘ ਟੋਨੀ, ਅਜੀਤ ਸਿੰਘ ਔਲਖ, ਬਲਜਿੰਦਰ ਸਿੰਘ ਗੁੱਡੂ ਮਟੌਰ, ਮੱਖਣ ਸਿੰਘ ਸਮਾਣਾ ਨੇ ਵਿਚਾਰ ਸਾਂਝੇ ਕੀਤੇ।