ਨਗਰ ਕੌਂਸਲ ਲਾਲੜੂ ਵੱਲੋਂ ਸਫ਼ਾਈ ਅਪਣਾਓ ਮੁਹਿੰਮ ਸ਼ੁਰੂ
ਨਗਰ ਕੌਂਸਲ ਲਾਲੜੂ ਵੱਲੋਂ ਸਫ਼ਾਈ ਅਪਣਾਓ ਮੁਹਿੰਮ ਸ਼ੁਰੂ
Publish Date: Wed, 21 Jan 2026 07:56 PM (IST)
Updated Date: Wed, 21 Jan 2026 07:57 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਨਗਰ ਕੌਂਸਲ ਲਾਲੜੂ ਵੱਲੋਂ ਸ਼ਹਿਰ ਵਿਚ ਆਪਣੇ ਸ਼ਹਿਰ ਨੂੰ ਗੰਦਗੀ ਮੁਕਤ ਕਰਨ ਲਈ ਸਫ਼ਾਈ ਅਪਣਾਓ ਮੁਹਿੰਮ ਪ੍ਰਧਾਨ ਸਤੀਸ਼ ਰਾਣਾ, ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਅਤੇ ਸੈਨੇਟਰੀ ਇੰਸਪੈਕਟਰ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ, ਜਿਸ ਦੇ ਚਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਸਮਗੌਲੀ ਵੱਲੋਂ ਵਿਦਿਆਰਥੀਆਂ ਨੂੰ ਵਾਰਡ ਨੰ. 6 ਪ੍ਰੇਮ ਨਗਰ ਵਿਚ ਕੰਪੋਸਟ ਯੂਨਿਟ ਐੱਮਆਰਐੱਫ ਸੈਂਟਰ ਅਤੇ ਬੇਲਿੰਗ ਮਸ਼ੀਨ ਆਦਿ ਦਿਖਾਉਣ ਲਈ ਵਿਜ਼ਿਟ ਕਰਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੋਜ ਸੂਦ, ਸੀਐੱਫ ਵੱਲੋਂ ਮੌਕੇ ਤੇ ਵਿਦਿਆਰਥੀਆਂ ਨੂੰ ਸ਼ਹਿਰ ਵਿਚ ਗੰਦਗੀ ਘਟਾਉਣ ਲਈ ਘਰ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਅਤੇ ਵੇਸਟ ਕੂਲੈਕਟਰ ਨੂੰ ਕੂੜਾ ਵੱਖ-ਵੱਖ ਦੇਣ ਬਾਰੇ ਦੱਸਿਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਗਿੱਲੇ ਸੁੱਕੇ ਕੂੜੇ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਗਿੱਲੇ ਕੂੜੇ ਤੋਂ ਕਿਸ ਪ੍ਰਕਾਰ ਪਿੰਟਾਂ ਰਾਹੀ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਦੇ ਰੱਖ-ਰਖਾਵ ਲਈ ਐੱਮਆਰਐੱਫ ਸ਼ੈੱਡ ਅਤੇ ਬੇਲਿੰਗ ਮਸ਼ੀਨ ਰਾਹੀਂ ਕਿਸ ਤਰ੍ਹਾਂ ਸਿੰਗਲ ਯੂਜ਼ ਪਲਾਸਟਿਕ ਤੋਂ ਬੇਲਾਂ ਤਿਆਰ ਕੀਤੀਆਂ ਜਾਦੀਆਂ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਸਮੇਤ ਪ੍ਰਿੰਸੀਪਲ ਸ਼ਾਲੂ ਰਤਨ, ਸਾਇੰਸ ਅਧਿਆਪਕ ਭੁਪਿੰਦਰ ਸਿੰਘ, ਪੰਜਾਬੀ ਲੈਕਚਰਾਰ ਰਾਜੇਸ਼ ਕੁਮਾਰੀ, ਰਜਤ ਅਰੋੜਾ, ਗੁਰਪ੍ਰੀਤ ਕੌਰ ਸਮੇਤ ਨਗਰ ਕੌਂਸਲ ਲਾਲੜੂ ਤੋਂ ਸੀਐੱਫ ਮਨੋਜ ਸੂਦ, ਹੇਮੰਤ ਸ਼ਾਰਦਾ, ਜਸਪ੍ਰੀਤ ਸਿੰਘ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਡਰਾਈਵਰ ਸ਼ੈਲੀ, ਸੰਨੀ ਕੁਮਾਰ, ਜਗਜੀਤ ਸਿੰਘ ਅਤੇ ਦੀਪ ਚੰਦ ਆਦਿ ਵੀ ਹਾਜ਼ਰ ਸਨ।