ਨਗਰ ਨਿਗਮ ਚੋਣਾਂ: EVM ਮਸ਼ੀਨ ਰਾਹੀਂ ਪੈ ਸਕਦੀਆਂ ਹਨ ਵੋਟਾਂ! ਮਸ਼ੀਨਾਂ ਸਟੋਰ ਕਰਕੇ ਰੱਖਣ ਦੀ ਕੀਤੀ ਜਾ ਰਹੀ ਹੈ ਵਿਵਸਥਾ
ਇਸ ਸਬੰਧੀ ਅੰਤਿਮ ਨਿਰਣਾ ਉਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਲਿਆ ਜਾਵੇਗਾ ਪ੍ਰੰਤੂ ਅਦਾਲਤ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਈਵੀਐਮ ਮਸ਼ੀਨਾਂ ਮੰਗਵਾਈਆਂ ਗਈਆਂ ਹਨ।
Publish Date: Thu, 21 May 2026 02:16 PM (IST)
Updated Date: Thu, 21 May 2026 02:21 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਨਗਰ ਨਿਗਮ ਸਮੇਤ ਪੰਜਾਬ ਭਰ ਵਿੱਚ 26 ਮਈ ਨੂੰ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਰਾਹੀਂ ਮਤਦਾਨ ਕੀਤਾ ਜਾ ਸਕਦਾ ਹੈ?
ਇਸ ਸਬੰਧੀ ਅੰਤਿਮ ਨਿਰਣਾ ਉਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਲਿਆ ਜਾਵੇਗਾ ਪ੍ਰੰਤੂ ਅਦਾਲਤ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਈਵੀਐਮ ਮਸ਼ੀਨਾਂ ਮੰਗਵਾਈਆਂ ਗਈਆਂ ਹਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਗੱਲ ਕਹੀ ਜਾ ਰਹੀ ਜਾ ਰਹੀ।
ਪ੍ਰਸ਼ਾਸਨਿਕ ਸੂਤਰ ਦੱਸਦੇ ਹਨ ਕਿ ਵੀਰਵਾਰ ਨੂੰ ਦੇਰ ਰਾਤ ਤੱਕ ਈਵੀਐਮ ਮਸ਼ੀਨਾਂ ਵੱਖ-ਵੱਖ ਜ਼ਿਲ੍ਹਿਆ ਵਿੱਚ ਪਹੁੰਚ ਸਕਦੀਆਂ ਹਨ। ਜਿੱਥੇ ਉਨ੍ਹਾਂ ਨੂੰ ਸਟੋਰ ਕਰਕੇ ਰੱਖਿਆ ਜਾਵੇਗਾ। ਅਦਾਲਤ ਦੇ ਹੁਕਮਾਂ ਤੋਂ ਬਾਅਦ ਚੋਣਾਂ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਨੂੰ ਮਤਦਾਨ ਲਈ ਸਬੰਧਤ ਸ਼ਹਿਰਾਂ ਵਿੱਚ ਭੇਜਿਆ ਜਾਵੇਗਾ।