ਸੰਧੂ ਨੇ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ
ਐੱਮਪੀ ਸੰਧੂ ਨੇ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ,
Publish Date: Fri, 23 Jan 2026 08:15 PM (IST)
Updated Date: Sat, 24 Jan 2026 04:16 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਲਾਂਚ ਕੀਤਾ ਗਿਆ। ਇਸ ਪੋਰਟਲ ਨੂੰ ਸ਼ੁਰੂ ਲੋਕਾਂ ਦੀ ਰਾਏ, ਸੁਝਾਅ ਤੇ ਸ਼ਿਕਾਇਤਾਂ ਨੂੰ ਇੱਕਠਾ ਕਰ ਕੇ ‘ਸਮਾਰਟ’ ਤਰੀਕੇ ਨਾਲ ਪਛਾਣ ਕਰਨ ਲਈ ਕੀਤਾ ਗਿਆ ਹੈ ਤਾਂ ਕਿ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਐੱਮਪੀ ਸੰਧੂ ਨੇ ਆਪਣੇ ਵੈੱਬ ਪੋਰਟਲ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਵੈੱਬ ਪੋਰਟਲ ’ਤੇ ਲੋਕਾਂ ਨਾਲ ਵੱਖਰੇ ਤਰੀਕੇ ਨਾਲ ਜੁੜਨ ਲਈ ਏਆਈ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਵੈੱਬਸਾਈਟ ਦੀ ਏਆਈ ਤਕਨਾਲੋਜੀ ਲੋਕਾਂ ਦੀ ਰਾਇ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇੱਕਠਾ ਕਰ ਕੇ ਸ਼ਹਿਰੀ ਜਾਂ ਪੇਂਡੂ ਇਲਾਕਿਆਂ ਦੇ ਮੁੱਦਿਆਂ ਜਾਂ ਸਮੱਸਿਆਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰੇਗੀ। ਇਨ੍ਹਾਂ ਵਿਚ ਸਮਾਜਿਕ ਮੁੱਦੇ ਸਿਹਤ ਸੇਵਾਵਾਂ, ਬੁਨਿਆਦੀ ਸਹੂਲਤਾਂ, ਸਿੱਖਿਆ ਅਤੇ ਮਹਿਲਾ ਸੁਰੱਖਿਆ ਵਰਗੇ ਵੱਖ-ਵੱਖ ਕੈਟਾਗਰੀ ਨੂੰ ਵੰਡਣ ਲਈ ਸਮਾਰਟ ਡਿਟੈਕਸ਼ਨ ਦਾ ਇਸਤੇਮਾਲ ਕਰੇਗਾ। ਇਹ ਸੰਸਦ ਕਿਵੇਂ ਕੰਮ ਕਰਦੀ ਹੈ, ਪ੍ਰਤੀਨਿੱਧੀਆਂ ਦੀ ਭੂਮਿਕਾ, ਸਰਕਾਰੀ ਨੀਤੀਆਂ ਦੇ ਪ੍ਰਭਾਵ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਚ ਵੀ ਪ੍ਰਦਾਨ ਕਰਨ ਲਈ ਜਾਗਰੂਕਤਾ ਪੈਦਾ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਪੋਰਟਲ 24 ਘੰਟੇ 12 ਭਾਰਤੀ ਭਾਸ਼ਾਵਾਂ ਵਿਚ ਲੋਕਾਂ ਦੀ ਮਦਦ ਕਰੇਗਾ, ਜਿਸ ਨਾਲ ਘੱਟ ਪੜ੍ਹੇ ਲਿਖੇ ਲੋਕ ਵੀ ਆਪਣੀ ਰਾਇ, ਸੁਝਾਅ ਤੇ ਸ਼ਿਕਾਇਤਾਂ ਬਾਰੇ ਮੈਨੂੰ ਜਾਣਕਾਰੀ ਦੇ ਸਕਦੇ ਹਨ। ਇਸ ਪੋਰਟਲ ਦੀ ਏਆਈ ਤਕਨਾਲੋਜੀ ਪੀੜਤ ਵਿਅਕਤੀਆਂ ਦੇ ਰੋਸ, ਜਲਦਬਾਜ਼ੀ ਜਾਂ ਪਰੇਸ਼ਾਨੀ ਦੇ ਆਧਾਰ ’ਤੇ ’ਇਮੋਸ਼ਨ ਡਿਟੇਕਸ਼ਨ’ ਰਾਹੀਂ ਕਿਸੇ ਵੀ ਮੁੱਦੇ ਦੀ ਗੰਭੀਰਤਾ ਜਾਂ ਐਮਰਜੈਂਸੀ ਦਾ ਪਤਾ ਲਗਾਉਣ ਵਿਚ ਮਦਦ ਕਰੇਗਾ। ‘ਐੱਮਪੀ ਪਰਫਾਰਮੈਂਸ ਡੈਸ਼ਬੋਰਡ’ ਲੋਕਾਂ ਨੂੰ ਸੰਸਦ ਵਿਚ ਇਕ ਐੱਮਪੀ ਦੇ ਤੌਰ ’ਤੇ ਮੇਰੀ ਗਤੀਵਿਧੀਆਂ ਨੂੰ ਟਰੈਕ ਕਰਨ ਲਈ ਮਦਦ ਕਰੇਗਾ। ਇਥੇ ਸੰਸਦ ਵਿਚ ਮੇਰੇ ਵੱਲੋਂ ਪੁੱਛੇ ਗਏੇ ਪ੍ਰਸ਼ਨਾਂ ਅਤੇ ਸਦਨਾਂ ਵਿਚ ਹੋਈਆਂ ਵਿਚਾਰ ਚਰਚਾਵਾਂ ਦੀ ਮੇਰੀ ਭਾਗੀਦਾਰੀ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ। ਐੱਮਪੀ ਸੰਧੂ ਨੇ ਦੱਸਿਆ ਕਿ ਇਹ ਵੈੱਬ ਪੋਰਟਲ ਸ਼ਾਸਨ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਚੰਗਾ ਉਪਰਾਲਾ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲਿਆਂਦਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਆਵਾਜ਼ ਸੁਣੀ ਜਾਵੇ ਅਤੇ ਉਸ ਦਾ ਹੱਲ ਕੀਤਾ ਜਾਵੇ। ਇਸ ਵੈੱਬ ਪੋਰਟਲ ਦੇ ਪੰਨੇ ’ਤੇ ਸੰਪਰਕ ਕਰ ਕੇ, ਪੰਜਾਬ ਜਾਂ ਹੋਰ ਕਿਤੇ ਵੀ ਰਹਿਣ ਵਾਲੇ ਵਿਅਕਤੀ ਹੁਣ ਸਿੱਧੇ ਤੌਰ ’ਤੇ ਆਪਣੇ ਕੀਮਤੀ ਸੁਝਾਅ, ਫੀਡਬੈੱਕ ਜਾਂ ਸੰਦੇਸ਼ ਮੇਰੇ ਨਾਲ ਸਾਂਝੇ ਕਰ ਸਕਦੇ ਹਨ। ਇਹ ਮੈਨੂੰ ਲੋਕਾਂ ਦੇ ਮੁੱਖ ਮੁਦਿਆਂ, ਮੰਗਾਂ ਅਤੇ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ, ਜਿਨ੍ਹਾਂ ਨੂੰ ਮੇਰੇ ਵੱਲੋਂ ਪਹਿਲੇ ਦੇ ਆਧਾਰ ’ਤੇ ਚੁੱਕਣ ਦੀ ਲੋੜ ਹੈ। ਐੱਮਪੀ ਸੰਧੂ ਨੇ ਕਿਹਾ ਕਿ ਇਹ ਮੈਨੂੰ ਸੰਸਦ ਵਿਚ ਲੋਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ’ਚ ਮਦਦ ਕਰੇਗਾ। ਸ਼ੁਰੂਆਤ ਵਿਚ ਲੋਕ ਕੇਂਦਰੀ ਬਜਟ-2026-27 ਲਈ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।