ਆਈਪੀਐੱਸ ਅਫ਼ਸਰਾਂ ਦੇ ਜਾਅਲੀ ਫੇਸਬੁੱਕ ਆਈਡੀ ਰਾਹੀਂ ਠੱਗੀ ਮਾਰਨ ਵਾਲਾ ਗਿ੍ਫ਼ਤਾਰ
ਜੋਤੀ ਸਿੰਗਲਾ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਆਈਪੀਐੱਸ ਅਫ਼ਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਠੱਗੀਅ
Publish Date: Sat, 24 Feb 2024 03:00 AM (IST)
Updated Date: Sat, 24 Feb 2024 03:00 AM (IST)
ਜੋਤੀ ਸਿੰਗਲਾ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਆਈਪੀਐੱਸ ਅਫ਼ਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਠੱਗੀਆਂ ਮਾਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੁਹਾਲੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਕੈਫ ਉਰਫ ਕੈਫ਼ (23) ਵਾਸੀ ਜ਼ਿਲ੍ਹਾ ਡੀਂਗ, (ਰਾਜਸਥਾਨ) ਵਜੋਂ ਹੋਈ ਹੈ। ਫਰਜ਼ੀ ਆਈਡੀ ਤੋਂ ਉਹ ਲੋਕਾਂ ਨੂੰ ਇਹ ਕਹਿ ਕੇ ਠੱਗੀ ਮਾਰਦਾ ਸੀ ਕਿ ਉਨਾਂ੍ਹ ਦੀ ਬਦਲੀ ਹੋ ਗਈ ਹੈ ਜਿਸ ਕਾਰਨ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਭਾਅ 'ਤੇ ਵੇਚ ਰਹੇ ਹਨ ਅਤੇ ਪੈਸੇ ਅਡਵਾਂਸ 'ਚ ਫ਼ਰਜੀ ਅਕਾਊਂਟਾਂ 'ਚ ਪੁਆ ਕੇ ਠੱਗੀ ਮਾਰਦਾ ਸੀ।
ਮੁੱਢਲੀ ਪੁੱਛਗਿੱਛ ਤੋ ਇੱਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬੀਸੀਏ (ਫ਼ਾਈਨਲ) ਦਾ ਵਿਦਿਆਰਥੀ ਹੈ ਅਤੇ ਅੰਗਰੇਜ਼ੀ 'ਚ ਮੁਹਾਰਤ ਰੱਖਦਾ ਹੈ ਤੇ ਅੰਗਰੇਜ਼ੀ 'ਚ ਗੱਲ ਕਰ ਕੇ ਆਪਣੇ ਪ੍ਰਭਾਵ ਹੇਠ ਲਿਖੇ ਵੱਖ ਵੱਖ ਤਰੀਕਿਆ ਨਾਲ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮ ਤੋਂ ਮੋਬਾਈਲ ਬਰਾਮਦ ਹੋਇਆ ਹੈ ਅਤੇ ਉਸ ਖ਼ਿਲਾਫ਼ ਥਾਣਾ ਮਟੌਰ ਵਿਖੇ ਮੁਕੱਦਮਾ ਦਰਜ ਕਰ ਹੋਰ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਆਪਣੇ ਪਿੰਡ ਦੇ ਜੰਗਲਾਂ 'ਚ ਬੈਠ ਕੇ ਆਪਣੇ ਮੋਬਾਈਲ ਫੋਨ ਰਾਹੀਂ ਜਾਹਲੀ ਫੇਸਬੁੱਕ ਆਈਡੀ ਬਣਾਉਂਦਾ ਸੀ ਅਤੇ ਯੂਟਿਊਬ, ਓਐੱਲ ਐਕਸ ਵਰਗੀਆਂ ਸਾਈਟਸ ਤੇ ਸਸਤੇ ਭਾਅ 'ਚ ਫਰਨੀਚਰ, ਪੁਰਾਣੇ ਸਿੱਕੇ, ਘਰੇਲੂ ਸਾਮਾਨ ਤੇ ਘੱਟ ਵਿਆਜ 'ਤੇ ਕਰਜ਼ ਦਿਵਾਉਣ ਦੀ ਐਡ ਪਾਉਂਦੇ ਸਨ। ਜੋ ਵੀ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸੇਜ ਕਰਦਾ ਸੀ ਤਾਂ ਉਨਾਂ੍ਹ ਲੋਕਾਂ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵਾਇਸ, ਵੀਆਈਪੀ ਅਤੇ ਆਈਪੀਐੱਸ ਅਫ਼ਸਰਾਂ ਦੇ ਆਈਡੀ ਕਾਰਡ ਡਾਊਨਲੋਡ ਕਰ ਕੇ ਸਾਮਾਨ ਡਲਿਵਰ ਕਰਨ ਲਈ ਫੇਕ ਬੈਂਕ ਅਕਾਊਂਟ 'ਚ ਟ੍ਾਂਸਫ਼ਰ ਕਰਵਾ ਲੈਂਦੇ ਸੀ। ਇਸ ਤਰਾਂ੍ਹ ਹੋਰ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨਾਲ ਠੱਗੀਆਂ ਮਾਰਦਾ ਸੀ।