Mohali News : ਛੋਟੀ ਉਮਰ ਵੱਡਾ ਕਾਰਨਾਮਾ, 17 ਸਾਲ ਦੀ ਜਾਨਵੀ ਜਿੰਦਲ ਨੇ ਸਕੇਟਿੰਗ 'ਚ 11 ਗਿੰਨੀਜ਼ ਰਿਕਾਰਡ ਬਣਾ ਕੇ ਤੋੜੇ ਸਾਰੇ ਪੁਰਾਣੇ ਰਿਕਾਰਡ
ਇਸ ਨੌਜਵਾਨ ਪ੍ਰਤਿਭਾ ਨੇ ਫਰੀਸਟਾਈਲ ਸਕੇਟਿੰਗ ਵਿਚ ਹਾਲ ਹੀ ’ਚ 6 ਹੋਰ ਰਿਕਾਰਡ ਜੋੜ ਕੇ ਕੁੱਲ 11 ਤੋਂ ਜ਼ਿਆਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਲਏ ਹਨ।
Publish Date: Mon, 17 Nov 2025 07:55 PM (IST)
Updated Date: Mon, 17 Nov 2025 10:23 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬੀ ਦੀ ਕਹਾਵਤ 'ਉੱਗਣ ਵਾਲੇ ਉੱਗ ਜਾਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ' ਦੀ ਜ਼ਿੰਦਾ ਮਿਸਾਲ ਹੈ, ਚੰਡੀਗੜ੍ਹ ਦੀ 18 ਸਾਲਾ ਜਾਨਵੀ ਜਿੰਦਲ। ਇਸ ਨੌਜਵਾਨ ਪ੍ਰਤਿਭਾ ਨੇ ਫਰੀਸਟਾਈਲ ਸਕੇਟਿੰਗ ਵਿਚ ਹਾਲ ਹੀ ’ਚ 6 ਹੋਰ ਰਿਕਾਰਡ ਜੋੜ ਕੇ ਕੁੱਲ 11 ਤੋਂ ਜ਼ਿਆਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਲਏ ਹਨ। ਇਸ ਸ਼ਾਨਦਾਰ ਪ੍ਰਾਪਤੀ ਨਾਲ, ਉਹ ਬਣ ਗਈ ਹੈ ਭਾਰਤ ਦੀ ਪਹਿਲੀ ਮਹਿਲਾ ਅਤੇ ਦੇਸ਼ ਦੀ ਦੂਜੀ ਸਭ ਤੋਂ ਵੱਧ ਗਿਨੀਜ਼ ਰਿਕਾਰਡ ਹਾਸਲ ਕਰਨ ਵਾਲੀ ਖਿਡਾਰਨ (ਸਚਿਨ ਤੇਂਦੁਲਕਰ, 19 ਰਿਕਾਰਡਾਂ, ਤੋਂ ਬਾਅਦ)।
ਰਿਕਾਰਡ ਬਣਾਉਣ ਤੋਂ ਬਾਅਦ ਜਾਨਵੀ ਨੇ ਆਪਣੇ ਪਿਤਾ ਮਨੀਸ਼ ਜਿੰਦਲ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਸ. ਸੰਧੂ ਨੇ ਜਾਨਵੀ ਦੀ ਪ੍ਰਤਿਭਾ ਨੂੰ ਦੇਖਦਿਆਂ ਉਸ ਨੂੰ 11,000 ਰੁਪਏ ਦਾ ਨਕਦ ਇਨਾਮ ਦਿੱਤਾ ਅਤੇ ਸਪੋਰਟਸ ਸਕਾਲਰਸ਼ਿਪ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਦਾਖ਼ਲੇ ਦੀ ਪੇਸ਼ਕਸ਼ ਕੀਤੀ।