Mohali News : ਬਲਟਾਣਾ ਦੇ ਹੋਟਲ 'ਚ ਸ਼ਰੇਆਮ ਗੁੰਡਾਗਰਦੀ, ਕਮਰੇ 'ਚੋਂ ਘੜੀਸ ਕੇ 3 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ
ਬਲਟਾਣਾ ਇਲਾਕੇ ਵਿਚ ਗੁੰਡਾਗਰਦੀ ਦਾ ਇਕ ਭਿਆਨਕ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੋਂ ਦੇ ਇਕ ਹੋਟਲ ਵਿਚ ਠਹਿਰੇ ਤਿੰਨ ਨੌਜਵਾਨਾਂ 'ਤੇ ਕਰੀਬ ਅੱਧਾ ਦਰਜਨ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
Publish Date: Thu, 05 Feb 2026 09:06 PM (IST)
Updated Date: Thu, 05 Feb 2026 09:08 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬਲਟਾਣਾ ਇਲਾਕੇ ਵਿਚ ਗੁੰਡਾਗਰਦੀ ਦਾ ਇਕ ਭਿਆਨਕ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੋਂ ਦੇ ਇਕ ਹੋਟਲ ਵਿਚ ਠਹਿਰੇ ਤਿੰਨ ਨੌਜਵਾਨਾਂ 'ਤੇ ਕਰੀਬ ਅੱਧਾ ਦਰਜਨ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
ਜਾਣਕਾਰੀ ਮੁਤਾਬਕ ਹਮਲਾਵਰ ਹੋਟਲ ਦੇ ਅੰਦਰ ਦਾਖ਼ਲ ਹੋਏ, ਜ਼ਬਰਦਸਤੀ ਕਮਰਾ ਖੁਲ੍ਹਵਾਇਆ ਅਤੇ ਫਿਰ ਅੰਦਰ ਮੌਜੂਦ ਤਿੰਨ ਨੌਜਵਾਨਾਂ ਨੂੰ ਘਸੀਟਦੇ ਹੋਏ ਬਾਹਰ ਲੈ ਆਏ। ਇਸ ਤੋਂ ਬਾਅਦ ਉਨ੍ਹਾਂ 'ਤੇ ਲਾਤਾਂ-ਮੁੱਕਿਆਂ ਦੀ ਬਰਸਾਤ ਕਰ ਦਿੱਤੀ ਗਈ।
ਇਹ ਸਾਰੀ ਘਟਨਾ ਹੋਟਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਰੀਬ 8 ਬੇਖ਼ੌਫ਼ ਨੌਜਵਾਨ ਸਿੱਧਾ ਕਮਰਿਆਂ ਵੱਲ ਜਾਂਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਕੁੱਟਮਾਰ ਪਿੱਛੇ ਕੀ ਕਾਰਨ ਸੀ ਅਤੇ ਹਮਲਾਵਰ ਕੌਣ ਸਨ।
ਬਲਟਾਣਾ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ, "ਅਜੇ ਤੱਕ ਸਾਡੇ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਹਸਪਤਾਲ ਤੋਂ ਜ਼ਖ਼ਮੀਆਂ ਬਾਰੇ ਕੋਈ ਸੂਚਨਾ ਮਿਲੀ ਹੈ। ਫਿਰ ਵੀ, ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।"