ਸਪਾ ਸੈਂਟਰ ਦੀ ਆੜ ਹੇਠ ਧੰਦਾ ਕਰਨ ਵਾਲਾ ਗ੍ਰਿਫ਼ਤਾਰ, ਤਿੰਨ ਕੁੜੀਆਂ ਰੈਸਕਿਊ
ਸਪਾ ਸੈਂਟਰ ਦੀ ਆੜ ਹੇਠ ਧੰਦਾ ਕਰਨ ਵਾਲਾ ਗ੍ਰਿਫ਼ਤਾਰ, ਤਿੰਨ ਕੁੜੀਆਂ ਰੈਸਕਿਊ
Publish Date: Sun, 08 Feb 2026 07:06 PM (IST)
Updated Date: Sun, 08 Feb 2026 07:08 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਪਾ ਸੈਂਟਰਾਂ ਦੀ ਆੜ ਹੇਠ ਚੱਲ ਰਹੇ ਗ਼ੈਰ-ਕਾਨੂੰਨੀ ਧੰਦੇ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇੰਸਪੈਕਟਰ ਪੈਰੀਵਿੰਕਲ ਗਰੇਵਾਲ, ਮੁੱਖ ਅਫ਼ਸਰ ਥਾਣਾ ਬਲੌਂਗੀ ਦੀ ਨਿਗਰਾਨੀ ਵਿਚ ਟੀਡੀਆਈ ਸੈਕਟਰ-118 ਨੇੜੇ ਤਾਜ ਪਲਾਜ਼ਾ ਸਥਿਤ ਸਪਾ ਸੈਂਟਰ ’ਤੇ ਛਾਪਾ ਮਾਰਿਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਹਰਵਿੰਦਰਜੀਤ ਸਿੰਘ ਵਾਸੀ ਪਿੰਡ ਸੀਹ ਭੱਟੀ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਤਿੰਨ ਭੋਲੀ-ਭਾਲੀ ਕੁੜੀਆਂ ਨੂੰ ਰੈਸਕਿਊ ਕਰਕੇ ਆਜ਼ਾਦ ਕਰਵਾਇਆ। ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ। ਮੁੱਖ ਥਾਣਾ ਅਫ਼ਸਰ ਬਲੌਂਗੀ ਵੱਲੋਂ ਸਾਰੇ ਸਪਾ ਸੈਂਟਰਾਂ ਅਤੇ ਹੋਟਲ ਮਾਲਕਾਂ ਨੂੰ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਗ਼ੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।