ਮਹਿੰਦਰਾ ਪਿੱਕਅਪ ਦੀ ਟੱਕਰ ਲੱਗਣ ਕਾਰਨ ਵਿਅਕਤੀ ਜ਼ਖ਼ਮੀ, ਮਾਮਲਾ ਦਰਜ
ਮਹਿੰਦਰਾ ਪਿੱਕਅਪ ਦੀ ਟੱਕਰ ਲੱਗਣ ਕਾਰਨ ਵਿਅਕਤੀ ਜ਼ਖ਼ਮੀ, ਮਾਮਲਾ ਦਰਜ
Publish Date: Sat, 06 Dec 2025 07:27 PM (IST)
Updated Date: Sat, 06 Dec 2025 07:30 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਭਗਵਾਨਪੁਰ ਵਿਖੇ ਗੱਡੀ ਨੇੜੇ ਖੜ੍ਹਾ ਵਿਅਕਤੀ ਗੱਡੀ ਦੀ ਟੱਕਰ ਲੱਗਣ ਕਾਰਨ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਫ਼ਰਾਰ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਦਿਲਬਾਗ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਦਿੱਤੇ ਬਿਆਨ ’ਚ ਮਹਾਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਤਾਰੁਵਾਲਾ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਬੀਤੀ 28 ਨਵੰਬਰ ਨੂੰ ਆਪਣੀ ਗੱਡੀ ਲੋਡ ਕਰਨ ਉਪਰੰਤ ਗੁਰਕੀਰਤ ਕੰਡਾ ਭਗਵਾਨਪੁਰ ’ਤੇ ਖੜ੍ਹੇ ਸੀ ਅਤੇ ਰੱਸਾ ਖਿੱਚ ਰਿਹਾ ਸੀ। ਇਸ ਦੌਰਾਨ ਇਕ ਮਹਿੰਦਰਾ ਪਿੱਕਅਪ ਗ਼ਲਤ ਸਾਈਡ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਲਿਆ ਕੇ ਗੱਡੀ ਨੇੜੇ ਖੜ੍ਹੇ ਵਿਅਕਤੀ ਦੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਅਤੇ ਟਾਇਰ ਨਾਲ ਵੱਜਿਆ ਤੇ ਜ਼ਖ਼ਮੀ ਹੋ ਗਿਆ। ਇਸ ਦੌਰਾਨ ਟੱਕਰ ਮਾਰਕੇ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਨੂੰ ਸਥਾਨਕ ਲੋਕਾਂ ਨੇ ਸੱਟਾਂ ਲੱਗਣ ਕਾਰਨ ਪਾਰਸ ਹਸਪਤਾਲ ਪੰਚਕੂਲਾ ਵਿਖੇ ਦਾਖ਼ਲ ਕਰਵਾਇਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨ ਤੇ ਮਹਿੰਦਰਾ ਪਿੱਕਅਪ ਨੰਬਰੀ ਐੱਚਆਰ 37ਸੀ 8813 ਦੇ ਫ਼ਰਾਰ ਡਰਾਈਵਰ ਪ੍ਰਮੋਦ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।