ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲੀ ਸਿੱਖਿਆ ’ਚ ਵੱਡਾ ਸੁਧਾਰ, ਰੱਟਾ ਪ੍ਰਣਾਲੀ ਘਟਾਉਣ ਲਈ ਪ੍ਰਸ਼ਨ ਪੱਤਰਾਂ ਦਾ ਨਵਾਂ ਫਾਰਮੈਟ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲੀ ਸਿੱਖਿਆ ’ਚ ਵੱਡਾ ਸੁਧਾਰ,
Publish Date: Thu, 27 Nov 2025 05:23 PM (IST)
Updated Date: Thu, 27 Nov 2025 05:26 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਇਕ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ। ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐੱਸ (ਰਿਟਾ.) ਦੀ ਅਗਵਾਈ ਹੇਠ, ਬੋਰਡ ਨੇ ਤਿੰਨ ਦਿਨਾਂ ਦੀ ਇਕ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ, ਜਿਸ ਵਿਚ 120 ਤੋਂ ਵੱਧ ਅਕਾਦਮਿਕ ਅਤੇ ਵਿਸ਼ਾ-ਮਾਹਰਾਂ ਨੇ ਹਿੱਸਾ ਲਿਆ। ਵਰਕਸ਼ਾਪ ਦਾ ਮੁੱਖ ਫੋਕਸ ਸਿੱਖਿਆ ਵਿਚੋਂ ਰਟਨ ਪ੍ਰਣਾਲੀ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਵਿਦਿਆਰਥੀਆਂ ਵਿਚ ਸਮਰੱਥਾ-ਆਧਾਰਿਤ ਸਿੱਖਣ ਨੂੰ ਉਤਸ਼ਾਹਤ ਕਰਨਾ ਸੀ। ਇਸਦਾ ਟੀਚਾ ਵਿਦਿਆਰਥੀਆਂ ਨੂੰ ਸਿਰਫ਼ ਤੱਥ ਯਾਦ ਕਰਨ ਦੀ ਬਜਾਏ, ਅਸਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਸੋਚਣ, ਸਮਝਣ, ਵਿਸ਼ਲੇਸ਼ਣ ਕਰਨ ਅਤੇ ਹੱਲ ਕਰਨ ਦੇ ਯੋਗ ਬਣਾਉਣਾ ਹੈ। ‘‘‘‘‘‘‘‘‘‘‘‘‘‘‘ ਡੱਬੀ.. ਨਵਾਂ ਪ੍ਰਸ਼ਨ ਪੱਤਰ ਫਾਰਮੈਟ ਜਾਰੀ ਇਸ ਵਰਕਸ਼ਾਪ ਦੌਰਾਨ, ਬੋਰਡ ਨੇ ਰਿਵਾਈਜ਼ਡ ਬਲੂਮ ਟੈਕਸੋਨੋਮੀ ਅਨੁਸਾਰ ਪ੍ਰਸ਼ਨ ਪੱਤਰਾਂ ਦਾ ਨਵਾਂ ਫਾਰਮੈਟ ਜਾਰੀ ਕੀਤਾ। ਨਵੇਂ ਪ੍ਰਸ਼ਨ ਪੱਤਰ ਅਜਿਹੇ ਸਵਾਲਾਂ ਤੇ ਜ਼ੋਰ ਦੇਣਗੇ, ਜੋ ਵਿਦਿਆਰਥੀਆਂ ਦੀ ਸਮਝ, ਸੋਚ-ਵਿਚਾਰ ਅਤੇ ਸਿਰਜਣਾਤਮਕਤਾ ਦੀ ਜਾਂਚ ਕਰਨ। ਹੁਣ ਸਾਰੇ ਪ੍ਰਸ਼ਨ ਪੱਤਰ ਇਕ ਸਪੱਸ਼ਟ ਬਲੂਪ੍ਰਿੰਟ ਅਤੇ ਆਈਟਮ ਮੈਟ੍ਰਿਕਸ ਦੇ ਆਧਾਰ ਤੇ ਤਿਆਰ ਕੀਤੇ ਜਾਣਗੇ, ਜਿਸ ਨਾਲ ਮੁਲਾਂਕਣ ਪ੍ਰਕਿਰਿਆ ਹੋਰ ਨਿਰਪੱਖ ਅਤੇ ਵਿਦਿਆਰਥੀਆਂ ਦੀ ਅਸਲੀ ਸਮਰੱਥਾ ਨੂੰ ਦਰਸਾਉਣ ਵਾਲੀ ਬਣੇਗੀ। ਵਿਗਿਆਨ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ ਵਿਚ ਅਸਲ ਜੀਵਨ ਨਾਲ ਜੁੜੇ ਪ੍ਰਸ਼ਨ ਵੀ ਸ਼ਾਮਲ ਕੀਤੇ ਜਾਣਗੇ। ਇਹ ਸੁਧਾਰ ਲਗਭਗ 13,000 ਸਰਕਾਰੀ ਅਤੇ ਐਫੀਲਿਏਟਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ। ‘‘‘‘‘‘‘‘‘‘ ਡੱਬੀ.. ਮਾਹਰਾਂ ਦੀ ਭਾਗੀਦਾਰੀ ਵਰਕਸ਼ਾਪ ਵਿਚ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੇ ਮਾਹਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਧੁਨਿਕ ਸਿਖਲਾਈ ਅਤੇ ਮੁਲਾਂਕਣ ਤਕਨੀਕਾਂ ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਪੂਰੇ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਅਧਿਆਪਕਾਂ ਦੀ ਟਰੇਨਿੰਗ ਮਜ਼ਬੂਤ ਕਰਨ, ਪਾਠਕ੍ਰਮ ਨੂੰ ਆਧੁਨਿਕ ਬਣਾਉਣ ਅਤੇ ਮੁਲਾਂਕਣ ਪ੍ਰਣਾਲੀ ਨੂੰ ਹੋਰ ਬਿਹਤਰ ਕਰਨ ਵੱਲ ਪੀਐੱਸਈਬੀ ਦਾ ਇਕ ਮਹੱਤਵਪੂਰਨ ਕਦਮ ਹੈ, ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗਾ।