ਚੰਡੀਗੜ੍ਹ ਪੁਲਿਸ 'ਚ ਵੱਡਾ ਬਦਲਾਅ, ਕਈ ਇੰਸਪੈਕਟਰਾਂ ਦੇ ਤਬਾਦਲੇ, ਇਨ੍ਹਾਂ ਨੂੰ ਮਿਲੀ ਨਵੀਂ ਤਾਇਨਾਤੀ
ਪੁਲਿਸ ਵਿਭਾਗ ਦੇ ਅਨੁਸਾਰ, ਇਹ ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਹੁਕਮ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ।
Publish Date: Wed, 08 Apr 2026 01:00 PM (IST)
Updated Date: Wed, 08 Apr 2026 01:14 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿਭਾਗ ਵਿਚ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਪੁਲਿਸ ਹੈੱਡਕੁਆਟਰ ਵੱਲੋਂ ਜਾਰੀ ਹੁਕਮ ਦੇ ਅਨੁਸਾਰ ਕਈ ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਤਾਇਨਾਤੀ ਦਿੱਤੀ ਗਈ ਹੈ।
ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ:
ਇੰਸਪੈਕਟਰ ਰਾਮ ਦਯਾਲ ਨੂੰ ਐੱਸਐੱਚਓ ਸੈਕਟਰ-39 ਤੋਂ ਇੰਸਪੈਕਟਰ ਐਡਮਿਨ/ਈਆਰਬੀਐੱਨ, ਕੁਲਵਿੰਦਰ ਕੌਰ ਨੂੰ ਏਐੱਚਟੀਯੂ, ਸ਼ਾਦੀਲਾਲ ਨੂੰ ਐੱਸਐੱਚਓ ਸੈਕਟਰ-34, ਆਸ਼ਾ ਸ਼ਰਮਾ ਨੂੰ ਪੀਸੀਸੀ (ਹਾਈ ਕੋਰਟ ਮਾਨੀਟਰਿੰਗ ਸੈੱਲ ਵਾਧੂ ਚਾਰਜ) ’ਚ ਤਾਇਨਾਤ ਕੀਤਾ ਗਿਆ। ਇੰਸਪੈਕਟਰ ਰਾਮ ਰਤਨ ਨੂੰ ਐੱਸਐੱਚਓ ਸੈਕਟਰ-26, ਰਾਜੀਵ ਕੁਮਾਰ ਨੂੰ ਐੱਸਐੱਚਓ ਸੈਕਟਰ-39, ਉਸ਼ਾ ਰਾਣੀ ਨੂੰ ਪੁਲਿਸ ਲਾਈਨ,
ਮਿਨੀ ਨੂੰ ਆਈਟੀ ਪਾਰਕ ਥਾਣਾ, ਹਰਿ ਓਮ ਸ਼ਰਮਾ ਨੂੰ ਸੈਕਟਰ-31 ਥਾਣਾ ਭੇਜਿਆ ਗਿਆ।
ਇਸ ਤੋਂ ਇਲਾਵਾ ਰੋਹਿਤ ਕੁਮਾਰ ਨੂੰ ਟ੍ਰੈਫਿਕ ਵਿੰਗ, ਅਸ਼ੋਕ ਕੁਮਾਰ ਨੂੰ ਐੱਸਐੱਚਓ ਸੈਕਟਰ-ਐੱਸਆਰਪੀ ,
ਏਰਮ ਰਿਜ਼ਵੀ ਨੂੰ ਐੱਸਐੱਚਓ ਸੈਕਟਰ-17, ਗਿਆਨ ਸਿੰਘ ਨੂੰ ਸੀਆਈਡੀ, ਦਯਾ ਰਾਮ ਨੂੰ ਆਰਟੀਸੀ ਦੇ ਨਾਲ ਆਰਆਈ ਲਾਈਨਜ਼ ਦਾ ਵਾਧੂ ਚਾਰਜ ਦਿੱਤਾ ਗਿਆ।
ਪ੍ਰਮੋਸ਼ਨ ਵਾਲੇ ਅਧਿਕਾਰੀਆਂ ਦੀ ਨਵੀਂ ਤਾਇਨਾਤੀ:
ਹਾਲ ਹੀ ਵਿਚ ਲੋਕਲ ਰੈਂਕ ’ਤੇ ਪ੍ਰਮੋਟ ਹੋਏ ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਇੰਸਪੈਕਟਰ ਤੀਰਥ ਸਿੰਘ ਨੂੰ ਪੀਐੱਸ-ਐੱਮਐੱਮ ਵਿਚ ਏ/ਐੱਸਐੱਚਓ
ਸੁਧੀਰ ਕੁਮਾਰ ਨੂੰ ਪੀਐੱਸ -ਕਰਾਈਮ,
ਸੁਦੇਸ਼ ਕੁਮਾਰ ਨੂੰ ਸੈਕਟਰ-17,
ਬਲਜੀਤ ਸਿੰਘ ਨੂੰ ਹੈੱਡਕੁਆਟਰ ਵਿਚ ਤਾਇਨਾਤ ਕੀਤਾ ਗਿਆ।
ਇੰਸਪੈਕਟਰ ਜਸਕਰਨ ਸਿੰਘ ਨੂੰ ਪੀਪੀ -ਆਈਸਬੀਟੀ-17 ਤੋਂ ਐੱਸਐੱਚਓ ਸੈਕਟਰ-ਐਮਜੇ (ਮਨੀਮਾਜਰਾ) ਨਿਯੁਕਤ ਕੀਤਾ ਗਿਆ, ਹਰਭਜਨ ਸਿੰਘ ਨੂੰ ਐੱਮਓਬੀ ਬਰਾਂਚ ਦੇ ਨਾਲ ਵਾਧੂ ਚਾਰਜ ਦਿੱਤਾ ਗਿਆ।
ਪੁਲਿਸ ਵਿਭਾਗ ਦੇ ਅਨੁਸਾਰ, ਇਹ ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਹੁਕਮ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ।