ਬਿਕਰਮ ਮਜੀਠੀਆ ਨੇ ਕਰਜ਼ੇ ਦੇ ਮੁੱਦੇ 'ਤੇ ਭਗਵੰਤ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਕਰਜ਼ੇ 'ਚ ਡੁੱਬਿਆ ਪਿਆ
ਭਗਵੰਤ ਮਾਨ ਦੀ ਸਰਕਾਰ ਪਹਿਲਾਂ ਹੀ ਸਿਰਫ਼ ਚਾਰ ਸਾਲਾਂ ਵਿੱਚ ਲਗਭਗ ₹1,35,363 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ, ਜਦੋਂ ਕਿ ਸਾਲ 2025-26 ਲਈ ਇੱਕ ਹੋਰ ਕਰਜ਼ਾ ਲਿਆ ਜਾਵੇਗਾ, ਜੋ ਕਿ ₹5 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਕਰਜ਼ੇ ਦੇ ਬਾਵਜੂਦ, ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਹੈ।
Publish Date: Fri, 06 Mar 2026 12:18 PM (IST)
Updated Date: Fri, 06 Mar 2026 12:27 PM (IST)
ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਰਜ਼ੇ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਬਣੀਆਂ ਵੱਖ-ਵੱਖ ਸਰਕਾਰਾਂ ਨੇ ਵਿੱਤੀ ਵਰ੍ਹੇ 2021–22 ਤੱਕ ਕੁੱਲ ਕਰਜ਼ਾ 2,81,773 ਕਰੋੜ ਲਿਆ ਸੀ ਜਿਸ ਨਾਲ ਪੰਜਾਬ ਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੁਨਿਆਦੀ ਢਾਂਚਾ ਸਥਾਪਤ ਕੀਤਾ ਅਤੇ 2007 ਤੋ 2017 ਤੱਕ ਪੰਜਾਬ ਨੇ ਮੌਕੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ। ਉਨ੍ਹਾਂ ਕਿਹਾ ਕਿ ਹੁਣ 2026 ਮਾਰਚ ਮਹੀਨੇ ਤੱਕ ਇਹ ਕਰਜ਼ਾ ਵੱਧ ਕੇ ਕਰੀਬ 4 ਲੱਖ 17 ਹਜ਼ਾਰ 136 ਕਰੋੜ ਹੋਣ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿੱਚ ਹੀ ਕਰੀਬ ਇਕ ਲੱਖ 35 ਹਜ਼ਾਰ 363 ਕਰੋੜ ਰੁਪਏ ਕਰਜ਼ਾ ਲੈ ਲਿਆ ਹੈ ਜਦਕਿ ਇਕ ਸਾਲ 2025–26 ਲਈ ਹੋਰ ਕਰਜ਼ਾ ਲਿਆ ਜਾਵੇਗਾ ਜੋਂ ਅੰਦਾਜ਼ਨ ਪੰਜ ਲੱਖ ਕਰੋੜ ਤੱਕ ਪਹੁੰਚ ਜਾਵੇਗਾ ਅਤੇ ਇਸ ਕਰਜ਼ੇ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਕਿਸੇ ਕਿਸਮ ਦੀ ਤਰੱਕੀ ਨਹੀਂ ਲਿਆਂਦੀ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚਾਰ ਸਾਲਾਂ ਵਿਚ ਸਿਰਫ਼ ਮੂੰਗੇਰੀ ਲਾਲ ਦੇ ਹਸੀਨ ਸੁਪਨੇ ਦਿਖਾਏ ਜਾਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਈਨਿੰਗ ਆਮਦਨ ਜੋਂ ਸਰਕਾਰ ਬਣਨ ਤੋਂ ਪਹਿਲਾ ‘ਆਪ’ ਆਗੂਆਂ ਨੇ ਹਰ ਸਾਲ ਵੀਹ ਹਜ਼ਾਰ ਕਰੋੜ ਆਉਣ ਦੀ ਗੱਲ ਕਹੀ ਸੀ, ਉਹ ਹੁਣ ਦੱਸਣ ਕਿ ਪੰਜਾਬ ਦਾ ਪਿਛਲੇ ਚਾਰ ਸਾਲ ਦਾ 80 ਹਜ਼ਾਰ ਕਰੋੜ ਕਿੱਥੇ ਹੈ।