Lockdown In TriCity : ਮੋਹਾਲੀ 'ਚ ਦਿਖਿਆ ਪੂਰਨ ਬੰਦ ਦਾ ਅਸਰ, ਸੜਕਾਂ 'ਤੇ ਕੋਈ-ਕੋਈ ਵਾਹਨ
ਸ਼ਹਿਰ ਵਿਚ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲੇ ਲੋਕਾਂ ਨਾਲ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਇਆ ਤੇ ਅਜਿਹੇ ਲੋਕਾਂ ਦੇ ਚਾਲਾਨ ਵੀ ਕੀਤੇ ਗਏ। ਸ਼ਹਿਰ ਦੇ ਮੁੱਖ ਸਥਾਨਾਂ ’ਤੇ ਪੁਲਿਸ ਦਾ ਪਹਿਰਾ ਰਿਹਾ ਤੇ ਮੋਹਾਲੀ ਦੇ ਸਾਰੇ ਦਾਖ਼ਲਾ ਪੁਆਇੰਟਾਂ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਸੀ।
Publish Date: Wed, 21 Apr 2021 11:19 AM (IST)
Updated Date: Wed, 21 Apr 2021 11:50 AM (IST)
ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ’ਚ ਬੁੱਧਵਾਰ ਨੂੰ ਕੀਤੀ ਤਾਲਾਬੰਦੀ ਦਾ ਅਸਰ ਚੰਗਾ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਮਾਰਕਿਟਾਂ ’ਚ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ ਜਦ ਕਿ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਮੰਨਿਆ ਜਾ ਰਿਹਾ ਸੀ ਕਿ ਬੁੱਧਵਾਰ ਨੂੰ ਬੱਸਾਂ ਵੀ ਬੰਦ ਰਹਿਣਗੀਆਂ ਪਰ ਅਜਿਹਾ ਨਹੀਂ ਹੋਇਆ। ਸ਼ਹਿਰ ਵਿਚ ਬੱਸ ਸੇਵਾ ਪੂਰੀ ਤਰ੍ਹਾਂ ਬਹਾਲ ਰਹੀ ਜਦਕਿ ਆਟੋ ਸੇਵਾ ਬੰਦ ਦੇਖੀ ਗਈ।
ਸ਼ਹਿਰ ਵਿਚ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲੇ ਲੋਕਾਂ ਨਾਲ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਇਆ ਤੇ ਅਜਿਹੇ ਲੋਕਾਂ ਦੇ ਚਾਲਾਨ ਵੀ ਕੀਤੇ ਗਏ। ਸ਼ਹਿਰ ਦੇ ਮੁੱਖ ਸਥਾਨਾਂ ’ਤੇ ਪੁਲਿਸ ਦਾ ਪਹਿਰਾ ਰਿਹਾ ਤੇ ਮੋਹਾਲੀ ਦੇ ਸਾਰੇ ਦਾਖ਼ਲਾ ਪੁਆਇੰਟਾਂ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਸੀ। ਖ਼ਾਸ ਕਰਕੇ ਲਾਂਡਰਾਂ ਟੀ-ਪੁਆਇੰਟ ਤੋਂ ਮੋਹਾਲੀ ਤੇ ਖਰੜ ਜਾਣ ਵਾਲੇ ਰਸਤਿਆਂ ’ਤੇ ਪੁਲਿਸ ਦੀ ਬਾਜ਼ ਅੱਖ ਰਹੀ। ਇਸੇ ਤਰ੍ਹਾਂ ਮੋਹਾਲੀ ਬਾਹਰਲੇ ਸੂਬੇ ਹਰਿਆਣਾ ਤੇ ਹਿਮਾਚਲ ਤੋਂ ਮੋਹਾਲੀ ’ਚ ਦਾਖ਼ਲ ਹੋਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ।