ਸਾਬਕਾ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਦਿੱਤੀ ਸ਼ਰਧਾਂਜਲੀ
ਸਾਬਕਾ ਕੌਂਸਲ ਪ੍ਰਧਾਨ ਰੈਡੀ ਦੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਇਲਾਕਾ ਵਾਸੀਆਂ ਨੇ ਦਿੱਤੀ ਸ਼ਰਧਾਂਜਲੀ,
Publish Date: Sun, 18 Jan 2026 07:34 PM (IST)
Updated Date: Sun, 18 Jan 2026 07:37 PM (IST)

8 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਦੋ ਲਾਇਬ੍ਰੇਰੀਆਂ : ਰੈਡੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਪਿਤਾ ਗੁਰਬਚਨ ਸਿੰਘ (76) ਪਿੰਡ ਕਾਰਕੌਰ ਦੀ ਅੰਤਿਮ ਅਰਦਾਸ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਕਾਰਕੌਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਹੋਈ। ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਸਵਰਗੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਆਏ ਹੋਏ ਸਾਰੇ ਸਨੇਹੀਆਂ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਸ. ਗੁਰਬਚਨ ਸਿੰਘ ਦਾ 6 ਜਨਵਰੀ ਨੂੰ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ 7 ਜਨਵਰੀ ਨੂੰ ਬੈਨੀਪਾਲ ਫਾਰਮ ਪਿੰਡ ਕਾਰਕੌਰ ਵਿਖੇ ਕੀਤਾ ਗਿਆ ਸੀ। ਸਵਰਗੀ ਗੁਰਬਚਨ ਸਿੰਘ ਇਕ ਸਾਦਗੀ ਪਸੰਦ, ਮਿਲਣਸਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਵਿਅਕਤੀ ਸਨ। ਉਹ ਪਿੰਡ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਮਾਰਕੀਟ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਮੇਸ਼ਾਂ ਪਿੰਡ ਅਤੇ ਇਲਾਕੇ ਦੇ ਵਿਕਾਸ ਨੂੰ ਤਰਜੀਹ ਦਿੱਤੀ। ਸਾਬਕਾ ਕੌਂਸਲ ਪ੍ਰਧਾਨ ਰਣਜੀਤ ਰੈਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਪਿੰਡ ਕਾਰਕੌਰ ਅਤੇ ਡੇਰਾਬੱਸੀ ਰੈਡੀ ਇਨਕਲੇਵ ਵਿਖੇ ਗੁਰਦੁਆਰਾ ਸਾਹਿਬ ਵਿਖੇ 8 ਲੱਖ ਦੀ ਲਾਗਤ ਨਾਲ ਇਕ-ਇਕ ਲਾਇਬਰੇਰੀ ਬਣਾਈ ਜਾਵੇਗੀ। ਜਿਸ ਦੀ ਇਮਾਰਤ, ਫਰਨੀਚਰ ਅਤੇ ਪੁਸਤਕਾਂ ਦਾ ਪ੍ਰਬੰਧ ਪਰਿਵਾਰ ਵੱਲੋਂ ਕੀਤਾ ਜਾਵੇਗਾ। ਸਵਰਗੀ ਗੁਰਬਚਨ ਸਿੰਘ ਦੇ ਭਤੀਜੇ ਗੁਰਤੇਜ ਸਿੰਘ ਬੈਨੀਪਾਲ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਵਰਗੀ ਗੁਰਬਚਨ ਸਿੰਘ ਦੇ ਵੱਡੇ ਭਰਾ ਹਰਨੇਕ ਸਿੰਘ ਘੜੂਆਂ ਸਾਬਕਾ ਮੰਤਰੀ, ਗੁਰਚੇਤ ਸਿੰਘ ਭੁੱਲਰ ਸਾਬਕਾ ਮੰਤਰੀ, ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਐੱਨਕੇ ਸ਼ਰਮਾ, ਬੀਜੇਪੀ ਆਗੂ ਸੰਜੀਵ ਖੰਨਾ, ਬੀਜੇਪੀ ਆਗੂ ਐੱਸਐੱਮਐੱਸ ਸੰਧੂ ਸਾਬਕਾ ਚੇਅਰਮੈਨ, ਸੁਭਾਸ਼ ਸ਼ਰਮਾ ਵਾਈਸ ਪ੍ਰਧਾਨ ਸੀਵਰੇਜ ਬੋਰਡ, ਮਨੀਸ਼ ਬਾਂਸਲ, ਗੋਰਾ ਕੰਗ ਖਰੜ, ਕ੍ਰਿਸ਼ਨਪਾਲ ਸ਼ਰਮਾ, ਮੁਕੇਸ ਰਾਣਾ, ਬੱਲੂ ਰਾਣਾ, ਸਾਬਕਾ ਕੌਂਸਲ ਪ੍ਰਧਾਨ ਭੁਪਿੰਦਰ ਸੈਣੀ, ਮੁਕੇਸ਼ ਗਾਂਧੀ, ਕਰਨੈਲ ਸਿੰਘ ਹਮਾਂਯੂਪੁਰ, ਕਾਂਗਰਸ ਜ਼ਿਲ੍ਹਾ ਵਾਈਸ ਪ੍ਰਧਾਨ ਬਲਿਹਾਰ ਬੱਲੀ, ਸਤੀਸ਼ ਰਾਣਾ, ਛੱਜਾ ਸਿੰਘ ਕੁਰੜੀ, ਧਨਵੰਤ ਸਿੰਘ ਭਗਵਾਸ, ਪਵਨ ਕੁਮਾਰ ਪੰਮਾ ਤੋਂ ਇਲਾਵਾ ਮੌਜੂਦਾ ਤੇ ਸਾਬਕਾ ਕੌਂਸਲਰ, ਬਾਰ ਐਸੋਸੀਏਸ਼ਨ ਡੇਰਾਬੱਸੀ, ਪ੍ਰੈੱਸ ਕਲੱਬ ਸਬ ਡਿਵੀਜ਼ਨ ਡੇਰਾਬੱਸੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਡੀ ਗਿਣਤੀ ਵਿਚ ਹਾਜ਼ਰ ਸਨ।