ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਲੰਗਰ ਲਾਇਆ
ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਲੰਗਰ ਲਾਇਆ
Publish Date: Mon, 17 Nov 2025 06:19 PM (IST)
Updated Date: Mon, 17 Nov 2025 06:22 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਬੁਥਗੜ੍ਹ ਮਾਰਗ ’ਤੇ ਦਲਵਿੰਦਰ ਸਿੰਘ ਬੈਨੀਪਾਲ ਗਰੁੱਪ ਵੱਲੋਂ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਲੰਗਰ ਲਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਲੰਗਰ ਛਕਿਆ ਗਿਆ। ਇਸ ਮੌਕੇ ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸੰਗਰਾਂਦ ਦੇ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਤੇ ਲੱਸੀ ਦਾ ਲੰਗਰ ਲਾਇਆ ਗਿਆ ਹੈ। ਇਸ ਮੌਕੇ ਬਾਬਾ ਰਣਵੀਰ ਸਿੰਘ, ਜਗਦੀਸ਼ ਸਿੰਘ ਦੀਸਾ, ਜਗਤਾਰ ਸਿੰਘ ਸਿੱਧੂ ਹੁਸ਼ਿਆਰਪੁਰ, ਰਣਜੀਤ ਸਿੰਘ ਕਾਕਾ ਮਾਰਸਲ, ਦਰਸ਼ਨ ਸਿੰਘ ਮਾਣਕਪੁਰ, ਤਰਲੋਚਨ ਸਿੰਘ ਮਾਜਰਾ, ਪ੍ਰਿਤਪਾਲ ਸਿੰਘ ਪਾਲੀ, ਮਾਸਟਰ ਹਰਨੇਕ ਸਿੰਘ ਮਾਵੀ ਬੜੌਦੀ, ਸਤਪਾਲ ਸਿੰਘ ਤਕੀਪੁਰ, ਹਰਮਨਜੀਤ ਸਿੰਘ ਫਾਟਵਾ ਅਤੇ ਹੋਰ ਪਤਵੰਤੇ ਹਾਜ਼ਰ ਸਨ।