ਨਵੇਂ ਸਾਲ ਤੇ ਸ਼੍ਰੀ ਰਾਮਲਲਾ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮੌਕੇ ਕੀਤੀ ਲੰਗਰ ਦੀ ਸੇਵਾ
ਨਵੇਂ ਸਾਲ ਅਤੇ ਸ੍ਰੀ ਰਾਮਲਲਾ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਨੂੰ ਸਮਰਪਿਤ ਲੰਗਰ ਸੇਵਾ ਦਾ ਆਯੋਜਨ
Publish Date: Sun, 04 Jan 2026 05:50 PM (IST)
Updated Date: Sun, 04 Jan 2026 05:53 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਨਵੇਂ ਸਾਲ ਦੀ ਸ਼ੁਰੂਆਤ ਤੇ ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਮੰਦਰ ਵਿਚ ਸ਼੍ਰੀ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਪਾਵਨ ਮੌਕੇ ਨੂੰ ਸਮਰਪਿਤ ਜੀਬੀਪੀ ਰੋਜ਼ਵੁੱਡ ਮਾਰਕੀਟ ਐਸੋਸੀਏਸ਼ਨ ਵੱਲੋਂ ਧਾਰਮਿਕ ਅਤੇ ਸਮਾਜਿਕ ਕਾਰਜ ਕਰਵਾਇਆ ਗਿਆ। ਇਸ ਮੌਕੇ ਗੁਲਾਬਗੜ੍ਹ ਰੋਡ ਸਥਿਤ ਭਗਵਾਨ ਸ਼੍ਰੀ ਰਾਮ ਜੀ ਦੇ ਪਰਿਵਾਰ ਅੱਗੇ ਸਰਬੱਤ ਦੇ ਭਲੇ, ਦੇਸ਼-ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਵਿਸ਼ੇਸ਼ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਵੱਖ-ਵੱਖ ਕਾਲੋਨੀਆਂ ਤੋਂ ਆਏ ਲੋਕਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਹਿੱਸਾ ਲਿਆ। ਲੰਗਰ ਸੇਵਾ ਦੌਰਾਨ ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਵਰਗ ਦੇ ਲੋਕਾਂ ਨੇ ਸੇਵਾ ਅਤੇ ਪ੍ਰਸ਼ਾਦ ਛਕਣ ਵਿਚ ਹਿੱਸਾ ਲਿਆ। ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਾਫ਼-ਸੁਥਰੇ ਅਤੇ ਸੁਚੱਜੇ ਪ੍ਰਬੰਧ ਕੀਤੇ ਗਏ, ਜਿਸ ਦੀ ਸੰਗਤ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਪਾਵਨ ਮੌਕੇ ਜੀਬੀਪੀ ਸੁਸਾਇਟੀ ਦੇ ਵਾਸੀ ਅਤੇ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਅਤੇ ਸ੍ਰੀ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਉਪਰਾਲੇ ਸਮਾਜ ਵਿਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਲੰਗਰ ਸੇਵਾ ਵਿਚ ਸਮੂਹ ਮਾਰਕੀਟ ਅਤੇ ਦੁਕਾਨਦਾਰਾਂ ਵੱਲੋਂ ਸਰਾਹਣਯੋਗ ਸਹਿਯੋਗ ਦਿੱਤਾ ਗਿਆ। ਇਸ ਸੇਵਾ ਵਿਚ ਰਮੇਸ਼ ਸੈਣੀ, ਕਪੀਲ ਵਧਵਾ, ਰਾਜੇਸ਼ ਸੈਣੀ, ਅਰੁਣ ਸ਼ਰਮਾ, ਸੁੱਖਾ ਸੈਣੀ, ਵਿਕਾਸ ਪੂਨੀਆ, ਰਿੰਕੂ ਸੈਣੀ, ਦਿਲਜੋਤ ਸਿੰਘ, ਮੁਸਤਕੀਨ, ਜੋਨੀ ਸੈਣੀ, ਗਗਨ, ਲੱਕੀ, ਕਰਨ, ਸ਼ੁਭਮ, ਪਲਵਿੰਦਰ ਸਿੰਘ ਸਮੇਤ ਹੋਰ ਕਈ ਮੈਂਬਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।