ਇਲੈਕਟ੍ਰੀਕਲ ਦੀ ਦੁਕਾਨ ’ਚ ਲੱਖਾਂ ਦੀ ਚੋਰੀ, ਲੋਕਾਂ ਚ ਦਹਿਸ਼ਤ
ਮੁਬਾਰਕਪੁਰ ’ਚ ਤੜਕੇ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮੁਬਾਰਕਪੁਰ ਸਥਾਨਕ ਬਾਜ਼ਾਰ 'ਚ ਸਥਿਤ ਲਕਸ਼ਮੀ ਇਲੈਕਟ੍ਰੀਕਲ ਦੀ ਦੁਕਾਨ ’ਚ ਅਣਪਛਾਤੇ ਚੋਰਾਂ ਨੇ ਸ਼ਟਰ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ। ਜਾਣਕਾਰੀ ਮੁਤਾਬਕ, ਇਹ ਘਟਨਾ ਰਾਤ ਕਰੀਬ ਤਿੰਨ ਵਜੇ ਤੋਂ ਛੇ ਵਜੇ ਦੇ ਵਿਚਕਾਰ ਦੀ ਹੈ, ਜਦੋਂ ਪੂਰਾ ਇਲਾਕਾ ਸੁੱਤਾ ਹੋਇਆ ਸੀ। ਦੁਕਾਨ ਮਾਲਕ ਦਵਿੰਦਰ ਸੈਣੀ ਨੇ ਦੱਸਿਆ ਕਿ ਉਹ ਰਾਤੀ ਸਾਢੇ ਦੱਸ ਵਜੇ ਦੁਕਾਨ ਬੰਦ ਕਰ ਘਰ ਚੱਲੇ ਗਏ ਸੀ ਤੇ ਸਵੇਰੇ ਤੜਕੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਕੇ ਅੰਦਰ ਦਾਖ਼ਲ ਹੋ ਕੇ ਕਾਪਰ ਅਤੇ ਕੋਇਲਾ ਅਤੇ ਹੋਰ ਇਲੈਕਟ੍ਰੀਕਲ ਸਾਮਾਨ ਚੋਰੀ ਕਰ ਲਿਆ।
Publish Date: Sat, 22 Nov 2025 11:49 AM (IST)
Updated Date: Sat, 22 Nov 2025 11:52 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਮੁਬਾਰਕਪੁਰ ’ਚ ਤੜਕੇ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮੁਬਾਰਕਪੁਰ ਸਥਾਨਕ ਬਾਜ਼ਾਰ 'ਚ ਸਥਿਤ ਲਕਸ਼ਮੀ ਇਲੈਕਟ੍ਰੀਕਲ ਦੀ ਦੁਕਾਨ ’ਚ ਅਣਪਛਾਤੇ ਚੋਰਾਂ ਨੇ ਸ਼ਟਰ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ। ਜਾਣਕਾਰੀ ਮੁਤਾਬਕ, ਇਹ ਘਟਨਾ ਰਾਤ ਕਰੀਬ ਤਿੰਨ ਵਜੇ ਤੋਂ ਛੇ ਵਜੇ ਦੇ ਵਿਚਕਾਰ ਦੀ ਹੈ, ਜਦੋਂ ਪੂਰਾ ਇਲਾਕਾ ਸੁੱਤਾ ਹੋਇਆ ਸੀ। ਦੁਕਾਨ ਮਾਲਕ ਦਵਿੰਦਰ ਸੈਣੀ ਨੇ ਦੱਸਿਆ ਕਿ ਉਹ ਰਾਤੀ ਸਾਢੇ ਦੱਸ ਵਜੇ ਦੁਕਾਨ ਬੰਦ ਕਰ ਘਰ ਚੱਲੇ ਗਏ ਸੀ ਤੇ ਸਵੇਰੇ ਤੜਕੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਕੇ ਅੰਦਰ ਦਾਖ਼ਲ ਹੋ ਕੇ ਕਾਪਰ ਅਤੇ ਕੋਇਲਾ ਅਤੇ ਹੋਰ ਇਲੈਕਟ੍ਰੀਕਲ ਸਾਮਾਨ ਚੋਰੀ ਕਰ ਲਿਆ।
ਦੁਕਾਨਦਾਰ ਦੇ ਮੁਤਾਬਕ, ਚੋਰੀ ਕੀਤੇ ਸਾਮਾਨ ਦੀ ਕੀਮਤ ਲਗਪਗ ਦੋ ਲੱਖ ਰੁਪਏ ਤੋਂ ਵੱਧ ਹੈ। ਸਵੇਰੇ ਜਦੋਂ ਦੁਕਾਨ ਮਾਲਕ ਆਪਣੇ ਕਾਰੋਬਾਰ ਲਈ ਆਇਆ ਤਾਂ ਉਸਨੇ ਤਾਲਾ ਟੁੱਟਿਆ ਵੇਖਿਆ ਅਤੇ ਸਾਰਾ ਸਮਾਨ ਉਲਟ-ਪੁਲਟ ਪਿਆ ਹੋਇਆ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੁਬਾਰਕਪੁਰ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੁਕਾਨ ਦੇ ਨੇੜਲੇ ਇਲਾਕੇ 'ਚ ਲਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜਾਂ ਇਕੱਠੀਆਂ ਕੀਤੀਆਂ ਹਨ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਇਲਾਕੇ ਦੇ ਵਪਾਰੀ ਵਰਗ ਨੇ ਇਸ ਚੋਰੀ ਦੀ ਘਟਨਾ ’ਤੇ ਰੋਸ ਜਤਾਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ 'ਚ ਰਾਤੀ ਪਹਿਰੇਦਾਰੀ ਵਧਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਬਾਜ਼ਾਰ ਇਲਾਕੇ 'ਚ ਛੋਟੀ-ਵੱਡੀ ਚੋਰੀਆਂ ਵਧ ਰਹੀਆਂ ਹਨ ਅਤੇ ਜੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਚੋਰਾਂ ਦੇ ਹੌਂਸਲੇ ਹੋਰ ਵੱਧ ਜਾਣਗੇ। ਪੁਲਿਸ ਵੱਲੋਂ ਇਸ ਮਾਮਲੇ ’ਚ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।