ਐੱਨਡੀਏ ਦੀ ਜਿੱਤ ਦੀ ਖੁਸ਼ੀ ’ਚ ਮੁੱਲਾਂਪੁਰ ਵਿਖੇ ਲੱਡੂ ਵੰਡੇ
ਐੱਨਡੀਏ ਦੀ ਜਿੱਤ ਦੀ ਖੁਸ਼ੀ ’ਚ ਮੁੱਲਾਂਪੁਰ ਵਿਖੇ ਲੱਡੂ ਵੰਡੇ
Publish Date: Sat, 15 Nov 2025 08:18 PM (IST)
Updated Date: Sat, 15 Nov 2025 08:20 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਬਿਹਾਰ ’ਚ ਐੱਨਡੀਏ ਦੀ ਸਰਕਾਰ ਦੀ ਦੂਜੀ ਵਾਰ ਵੱਡੀ ਜਿੱਤ ਦੀ ਖ਼ੁਸ਼ੀ ’ਚ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਉੱਘੇ ਸਮਾਜ ਸੇਵੀ ਅਤੇ ਭਾਜਪਾ ਆਗੂ ਅਰਵਿੰਦ ਪੁਰੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵਾਰ ਫਿਰ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੱਠਬੰਧਨ ਨੂੰ ਬਹੁਮਤ ਨਾਲ ਜਿਤਾ ਕੇ ਫਿਰ ਤੋਂ ਉਨ੍ਹਾਂ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਨੂੰ ਬੀਜੇਪੀ ਦੀਆਂ ਨੀਤੀਆਂ, ਨੇਕ ਦਿਲ ਸਰਕਾਰ ਨਾਲ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ ਤਾਂ ਹੀ ਇਹ ਫ਼ਤਵਾ ਬਿਹਾਰ ਦੀ ਜਨਤਾ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਦਿੱਤਾ ਹੈ। ਉਨ੍ਹਾਂ ਇਸ ਮੌਕੇ ਸਮੂਹ ਗੱਠਬੰਧਨ ਦੇ ਆਗੂਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਹਾਜ਼ਰ ਲੋਕਾਂ ਨੇ ਸ੍ਰੀ ਪੁਰੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਅਨਿਲ ਕੁਮਾਰ, ਮੋਹਨ ਲਾਲ ਵਰਮਾ, ਰਕੇਸ਼ ਕੁਮਾਰ, ਮੋਹਨ ਸਿੰਘ, ਚਾਂਦ, ਰਾਹੁਲ, ਅਭਿਸ਼ੇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁੱਲਾਂਪੁਰ ਦੇ ਵਸਨੀਕ ਹਾਜ਼ਰ ਸਨ, ਜਿਨ੍ਹਾਂ ਵੱਲੋਂ ਬਿਹਾਰ ਵਿਚ ਐੱਨਡੀਏ ਦੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ ਗਈ।